ਅਜਮਤ ਤੇ ਮੋਸਿਨ ਦੀਆਂ ਲਾਸ਼ਾਂ ਪਾਕਿ ਰੇਂਜਰਾਂ ਨੂੰ ਸੌਂਪੀਆਂ, ਪੱਟੀ ਸਿਵਲ ਹਸਪਤਾਲ ’ਚ ਹੋਇਆ ਪੋਸਟਮਾਰਟਮ
ਦੱਸਿਆ ਗਿਆ ਕਿ ਵੀਰਵਾਰ ਰਾਤ ਰਾਜੋਕੇ ਖੇਤਰ ’ਚ ਦੋ ਵਿਅਕਤੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਬੀਐੱਸਐੱਫ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। ਘਟਨਾ ਤੋਂ ਦੋ ਦਿਨ ਬਾਅਦ ਪਾਕ ਰੇਂਜਰਜ਼ ਨੇ ਦੋਵਾਂ ਦੀ ਪਛਾਣ ਕਰਦਿਆਂ ਉਨ੍ਹਾਂ ਨੂੰ ਪਾਕਿਸਤਾਨੀ ਨਾਗਰਿਕ ਦੱਸਿਆ। ਇਸ ਸਬੰਧੀ ਸ਼ਨਿੱਚਰਵਾਰ ਨੂੰ ਬੀਐੱਸਐੱਫ ਅਧਿਕਾਰੀਆਂ ਨਾਲ ਫਲੈਗ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪਾਕ ਰੇਂਜਰਜ਼ ਨੇ ਲਾਸ਼ਾਂ ਵਾਪਸ ਕਰਨ ਦੀ ਮੰਗ ਕੀਤੀ।
Publish Date: Mon, 05 Oct 2026 08:39 AM (IST)
Updated Date: Mon, 05 Oct 2026 08:42 AM (IST)
ਸਟਾਫ ਰਿਪੋਰਟਰ, ਤਰਨਤਾਰਨ। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਖਾਲੜਾ ਖੇਤਰ ਦੇ ਪਿੰਡ ਰਾਜੋਕੇ ’ਚ ਬੀਐੱਸਐੱਫ ਦੀ ਗੋਲੀ ਨਾਲ ਮਾਰੇ ਗਏ ਦੋ ਵਿਅਕਤੀਆਂ ਦੀ ਪਛਾਣ ਅਜਮਤ ਸ਼ਾਹ (20) ਪੁੱਤਰ ਅਤਾਉਲਾ ਅਤੇ ਮੋਸਿਨ (22) ਪੁੱਤਰ ਹਬੀਬੁਲਾ ਵਜੋਂ ਹੋਈ ਹੈ। ਪਾਕ ਰੇਂਜਰਜ਼ ਨੇ ਫਲੈਗ ਮੀਟਿੰਗ ਦੌਰਾਨ ਦਾਅਵਾ ਕੀਤਾ ਕਿ ਦੋਵੇਂ ਘੁਸਪੈਠੀਏ ਨਹੀਂ, ਸਗੋਂ ਪਾਕਿਸਤਾਨੀ ਨਾਗਰਿਕ ਹਨ।
ਦੋਵੇਂ ਲਾਹੌਰ ਜ਼ਿਲ੍ਹੇ ਦੀ ਤਹਿਸੀਲ ਤੇ ਪਿੰਡ ਜਟਾਈ ਹਵੇਲੀ ਦੇ ਵਸਨੀਕ ਦੱਸੇ ਗਏ ਹਨ। ਪੱਟੀ ਸਿਵਲ ਹਸਪਤਾਲ ’ਚ ਪੋਸਟਮਾਰਟਮ ਦੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਪਾਕ ਰੇਂਜਰਜ਼ ਦੇ ਹਵਾਲੇ ਕਰ ਦਿੱਤੀਆਂ ਗਈਆਂ।
ਦੱਸਿਆ ਗਿਆ ਕਿ ਵੀਰਵਾਰ ਰਾਤ ਰਾਜੋਕੇ ਖੇਤਰ ’ਚ ਦੋ ਵਿਅਕਤੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਬੀਐੱਸਐੱਫ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। ਘਟਨਾ ਤੋਂ ਦੋ ਦਿਨ ਬਾਅਦ ਪਾਕ ਰੇਂਜਰਜ਼ ਨੇ ਦੋਵਾਂ ਦੀ ਪਛਾਣ ਕਰਦਿਆਂ ਉਨ੍ਹਾਂ ਨੂੰ ਪਾਕਿਸਤਾਨੀ ਨਾਗਰਿਕ ਦੱਸਿਆ। ਇਸ ਸਬੰਧੀ ਸ਼ਨਿੱਚਰਵਾਰ ਨੂੰ ਬੀਐੱਸਐੱਫ ਅਧਿਕਾਰੀਆਂ ਨਾਲ ਫਲੈਗ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪਾਕ ਰੇਂਜਰਜ਼ ਨੇ ਲਾਸ਼ਾਂ ਵਾਪਸ ਕਰਨ ਦੀ ਮੰਗ ਕੀਤੀ।
ਪੋਸਟਮਾਰਟਮ ਤੋਂ ਬਾਅਦ ਪਿਲਰ ਨੰਬਰ 143/10 ’ਤੇ ਅਜਮਤ ਸ਼ਾਹ ਤੇ ਮੋਸਿਨ ਦੀਆਂ ਲਾਸ਼ਾਂ ਪਾਕ ਰੇਂਜਰਜ਼ ਨੂੰ ਸੌਂਪੀਆਂ ਗਈਆਂ। ਮੁੱਢਲੀ ਜਾਂਚ ਦੌਰਾਨ ਅਜਮਤ ਕੋਲੋਂ 100 ਰੁਪਏ ਦੀ ਪਾਕਿਸਤਾਨੀ ਕਰੰਸੀ, ਕੌਮੀ ਪਛਾਣ ਪੱਤਰ, ਤਾਰ ਵਾਲੇ ਹੈੱਡਫੋਨ ਤੇ ਵਾਹਨ ਦੀ ਆਰਸੀ ਮਿਲੀ। ਉਸ ਨੇ ਭੂਰੇ ਰੰਗ ਦਾ ਕੁੜਤਾ-ਪਜਾਮਾ ਪਹਿਨਿਆ ਹੋਇਆ ਸੀ। ਮੋਸਿਨ ਕੋਲੋਂ ਘੜੀ, ਏਅਰਬਡਜ਼ ਅਤੇ ਸੈਂਡਲਾਂ ਦੀ