ਪੰਜਾਬ ਸਰਕਾਰ ਦਾ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਚਿਹਰਾ ਆਇਆ ਸਾਹਮਣੇ
ਸਰਕਾਰ ਕੋਈ ਵੀ ਰਾਹਤ ਪੈਨਸ਼ਨਰਾਂ ਨੂੰ ਦੇਣ ਦੇ ਹੱਕ ’ਚ ਨਹੀਂ। ਜਦੋਕਿ ਗੁਜਰਾਤ ’ਚ ਜਾ ਕੇ ਪੰਜਾਬ ਦੀ ਮਿਸਾਲ ਦਿੱਤੀ ਜਾਂਦੀ ਹੈ
Publish Date: Sun, 29 Mar 2026 04:13 PM (IST)
Updated Date: Mon, 30 Mar 2026 04:00 AM (IST)
ਪੰਜਾਬ ਸਰਕਾਰ ਦਾ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਚਿਹਰਾ ਆਇਆ ਸਾਹਮਣੇ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਰਵੱਈਆ ਬਹੁਤ ਹੀ ਘਟੀਆ ਹੈ। 25 ਮਾਰਚ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਹਲਫ਼ੀਆ ਬਿਆਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿਰੋਧ ’ਚ ਪੇਸ਼ ਕੀਤਾ ਗਿਆ ਹੈ। ਜਿਸ ’ਚ ਕਿਹਾ ਗਿਆ ਕਿ ਸਰਕਾਰ ਡੀਏ ਦੇਣ ਲਈ ਪਾਬੰਦ ਨਹੀਂ ਹੈ ਤੇ ਨਾ ਹੀ ਪੇ-ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੰਨਣ ਦੇ ਪਾਬੰਦ ਹੈ। ਇਹ ਪ੍ਰਗਟਾਵਾ ਮਾਸਟਰ ਸਤਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੈਨਸ਼ਨਰ ਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਤਰਨਤਾਰਨ ਨੇ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਕੋਈ ਵੀ ਰਾਹਤ ਪੈਨਸ਼ਨਰਾਂ ਨੂੰ ਦੇਣ ਦੇ ਹੱਕ ’ਚ ਨਹੀਂ। ਜਦੋਕਿ ਗੁਜਰਾਤ ’ਚ ਜਾ ਕੇ ਪੰਜਾਬ ਦੀ ਮਿਸਾਲ ਦਿੱਤੀ ਜਾਂਦੀ ਹੈ। ਜੋ ਪੰਜਾਬ ’ਚ ਹੋਇਆ ਹੀ ਨਹੀਂ ਉਹ ਵੀ ਗੁਜਰਾਤ ’ਚ ਦੱਸਿਆ ਜਾ ਰਿਹਾ ਹੈ। ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਇਹ ਸਰਕਾਰ ਦੁਸ਼ਮਣੀ ਕੱਢ ਰਹੀ ਹੈ। ਇਸ ਦਾ ਖਮਿਆਜ਼ਾ ਹੁਣ 2027 ਦੀ ਇਲੈਕਸ਼ਨ ’ਚ ਸਰਕਾਰ ਨੂੰ ਭੁਗਤਨਾ ਪਵੇਗਾ।