ਅਧਿਆਪਕਾਂ ਨੇ ਆਨ ਲਾਈਨ ਪੇਪਰ ਚੈੱਕ ਕਰਨ ਦਾ ਕੀਤਾ ਵਿਰੋਧ
ਸਮਾਜਿਕ ਸਿੱਖਿਆ ਅਧਿਆਪਕਾਂ ’ਚ ਰੋਸ ਦੀ ਲਹਿਰ ਪਾਈ ਜਾ ਰਹੀ
Publish Date: Tue, 24 Mar 2026 07:05 PM (IST)
Updated Date: Wed, 25 Mar 2026 04:08 AM (IST)
ਪੱਤਰ ਪ੍ਰੇਰਕ,• ਪੰਜਾਬੀ ਜਾਗਰਣ, ਤਰਨਤਾਰਨ : ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਦਸਵੀਂ ਜਮਾਤ ਦੇ ਸਮਾਜਿਕ ਦਾ ਪੇਪਰ ਆਨਲਾਈਨ ਚੈੱਕ ਕਰਵਾਉਣ ਲਈ ਕਿਹਾ ਗਿਆ ਹੈ। ਜਿਸ ਨਾਲ ਸਾਰੇ ਸਮਾਜਿਕ ਸਿੱਖਿਆ ਅਧਿਆਪਕਾਂ ’ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਹ ਜਾਣਕਾਰੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਸੂਬਾ ਜਨਰਲ ਗੁਰਮੀਤ ਸਿੰਘ ਭੁੱਲਰ, ਸੂਬਾ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਹਰਮਿੰਦਰ ਸਿੰਘ ਉਪਲ, ਜੁਆਇੰਟ ਸਕੱਤਰ ਦਲਜੀਤ ਸਿੰਘ ਸਬਰਵਾਲ, ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ, ਅਮਰਵੀਰ ਸਿੰਘ, ਇੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸ਼ਾਂਤਪੁਰੀ, ਜਥੇਬੰਦਕ ਸਕੱਤਰ ਹਰਸੇਵਕ ਸਿੰਘ ਸਾਧੂਵਾਲਾ, ਸੁਖਰਾਜ ਸਿੰਘ ਬੁੱਟਰ ਨੇ ਸਾਂਝੇ ਤੌਰ ’ਤੇ ਦਿੱਤੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਟੈਕਨੀਕਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ। ਜਿਸ ਦਾ ਮਾਸਟਰ ਕੇਡਰ ਯੂਨੀਅਨ ਵੱਲੋਂ ਵਿਰੋਧ ਕੀਤਾ ਜਾਂਦਾ ਹੈ।
ਇਸ ਮੌਕੇ ਮਨਜਿੰਦਰ ਸਿੰਘ ਢਿੱਲੋਂ, ਇੰਦਰਪਾਲ ਸਿੰਘ ਮੋਗਾ, ਧਰਮਿੰਦਰ ਗੁਪਤਾ, ਸਮਸ਼ੇਰ ਸਿੰਘ ਮੋਗਾ, ਧਰਮਿੰਦਰ ਸਿੰਘ ਫ਼ਰੀਦਕੋਟ, ਪ੍ਰਿਤਪਾਲ ਸਿੰਘ ਰਾਣਾ ਰੋਪੜ, ਬਲਵਿੰਦਰ ਸਿੰਘ ਫਾਜ਼ਿਲਕਾ, ਗੁਰਮੀਤ ਬਰਾੜ ਸ੍ਰੀ ਮੁਕਤਸਰ ਸਾਹਿਬ, ਵਿਨੇ ਸ਼ਰਮਾ ਨਵਾਂ ਸ਼ਹਿਰ, ਅਸ਼ਵਨੀ ਕੁਮਾਰ ਅੰਮ੍ਰਿਤਸਰ, ਹਰਜਿੰਦਰ ਸਿੰਘ ਫਾਜ਼ਿਲਕਾ ਆਦਿ ਹਾਜ਼ਰ ਸਨ।