ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦਾ ਕੀਤਾ ਵਿਰੋਧ ਦੇਸ਼ ਬਚਾਓ ਮੋਰਚੇ ਦੀ ਕਾਲ ’ਤੇ ਕਿਸਾਨ, ਮਜ਼ਦੂਰਾਂ ਕੱਢਿਆ ਮੋਟਰਸਾਈਕਲ ਮਾਰਚ
Publish Date: Wed, 15 Jul 2026 05:04 PM (IST)
Updated Date: Thu, 16 Jul 2026 04:01 AM (IST)
ਦੇਸ਼ ਬਚਾਓ ਮੋਰਚੇ ਦੀ ਕਾਲ ’ਤੇ ਕਿਸਾਨ-ਮਜ਼ਦੂਰਾਂ ਕੱਢਿਆ ਮੋਟਰਸਾਈਕਲ ਮਾਰਚ, ਐੱਸਡੀਐੱਮ ਖਡੂਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਥਾਨਕ ਪੰਜ ਜੋਨਾਂ ਵੱਲੋਂ ਦੇਸ਼ ਬਚਾਓ ਮੋਰਚੇ ਦੀ ਕਾਲ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ। ਮਾਰਚ ਦੀ ਅਗਵਾਈ ਜੋਨ ਪ੍ਰਧਾਨ ਜਗਜੀਤ ਸਿੰਘ ਭਲੋਜਲਾ, ਹਰਬਿੰਦਰਜੀਤ ਸਿੰਘ ਕੰਗ, ਕੁਲਵੰਤ ਸਿੰਘ ਭੈਲ, ਪਾਖਰ ਸਿੰਘ ਲਾਲਪੁਰਾ ਅਤੇ ਸੁਖਚੈਨ ਸਿੰਘ ਅੱਲੋਵਾਲ ਨੇ ਕੀਤੀ। ਵੱਖ-ਵੱਖ ਪਿੰਡਾਂ ਤੋਂ ਵੱਡੇ ਕਾਫ਼ਲਿਆਂ ਦੇ ਰੂਪ ਵਿਚ ਨਿਕਲੇ ਕਿਸਾਨ ਅਤੇ ਮਜ਼ਦੂਰ ਐੱਸਡੀਐੱਮ ਦਫ਼ਤਰ ਖਡੂਰ ਸਾਹਿਬ ਵਿਖੇ ਇਕੱਠੇ ਹੋਏ, ਜਿਥੇ ਉਨ੍ਹਾਂ ਨੇ ਆਪਣੀਆਂ ਮੰਗਾਂ ਸਬੰਧੀ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ। ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਘੱਗੇ ਅਤੇ ਬਿਕਰਮਜੀਤ ਸਿੰਘ ਮੀਆਂਵਿੰਡ ਨੇ ਦੱਸਿਆ ਕਿ ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਅਤੇ ਜ਼ਿਲ੍ਹਾ ਜਥੇਬੰਦਕ ਸਕੱਤਰ ਹਰਬਿੰਦਰਜੀਤ ਸਿੰਘ ਕੰਗ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰ ਮੁਕਤ ਸਮਝੌਤਿਆਂ ਨੂੰ ਭਾਵੇਂ ਲਾਭਕਾਰੀ ਦੱਸਿਆ ਜਾ ਰਿਹਾ ਹੈ ਪਰ ਇਨ੍ਹਾਂ ਦੇ ਲਾਗੂ ਹੋਣ ਨਾਲ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ ਅਤੇ ਆਮ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ, ਜਿਨ੍ਹਾਂ ਖ਼ਿਲਾਫ਼ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਸੰਘਰਸ਼ ਕਰ ਰਹੀਆਂ ਹਨ। ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੜ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਕਿਸਾਨਾਂ ਦੇ ਹਿੱਤਾਂ ਦੇ ਉਲਟ ਹੈ। ਇਸ ਦੇ ਵਿਰੋਧ ਲਈ ਆਉਣ ਵਾਲੇ ਸਮੇਂ ਵਿਚ ਵੱਡਾ ਜਨ ਅੰਦੋਲਨ ਖੜ੍ਹਾ ਕੀਤਾ ਜਾਵੇਗਾ, ਜਿਸ ਵਿਚ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਛੋਟੇ ਵਪਾਰੀਆਂ, ਮੁਲਾਜ਼ਮਾਂ ਅਤੇ ਵਿਦਿਆਰਥੀ ਜਥੇਬੰਦੀਆਂ ਦੀ ਭੂਮਿਕਾ ਅਹਿਮ ਹੋਵੇਗੀ। ਇਸ ਮੌਕੇ ਸਤਨਾਮ ਸਿੰਘ ਖੋਜਕੀਪੁਰ, ਪ੍ਰਮਜੀਤ ਸਿੰਘ ਬਾਠ, ਮਨਜੀਤ ਸਿੰਘ ਵੈਰੋਵਾਲ ਬਾਵਿਆਂ, ਸੁਖਚੈਨ ਸਿੰਘ ਦਾਰਾਪੁਰ, ਬਲਜਿੰਦਰ ਸਿੰਘ ਆਲਮਪੁਰ, ਸਾਹਿਬ ਸਿੰਘ ਨਰੋਤਮਪੁਰ, ਮੋਹਨ ਸਿੰਘ ਖੋਜਕੀਪੁਰ, ਲਵਜੀਤ ਸਿੰਘ ਖੋਜਕੀਪੁਰ, ਗੁਰਪ੍ਰੀਤ ਸਿੰਘ ਘੱਗੇ, ਹਰਜਿੰਦਰ ਸਿੰਘ ਜਲਾਲਾਬਾਦ, ਗੁਲਜ਼ਾਰ ਸਿੰਘ ਮੀਆਂਵਿੰਡ, ਬਲਜੀਤ ਸਿੰਘ ਘੱਗੇ, ਸੁਖਦੇਵ ਸਿੰਘ ਬਿਹਾਰੀਪੁਰ ਸਮੇਤ ਵੱਖ-ਵੱਖ ਜੋਨਾਂ ਦੇ ਆਗੂ ਅਤੇ ਵੱਡੀ ਗਿਣਤੀ ਵਿਚ ਕਿਸਾਨ-ਮਜ਼ਦੂਰ ਹਾਜਰ ਸਨ।