ਸਮਾਜ ਸੇਵੀ ਡਾ. ਲੌਹੁਕਾ ਪੰਜਾਬ ਸਰਕਾਰ ਵੱਲੋਂ ਸਨਮਾਨਿਤ
ਸਮਾਜ ਸੇਵੀ ਡਾ. ਸੁਖਦੇਵ ਸਿੰਘ ਲੌਹੁਕਾ ਪੰਜਾਬ ਸਰਕਾਰ ਤਰਫੋਂ ਸਨਮਾਨਿਤ
Publish Date: Thu, 19 Feb 2026 04:39 PM (IST)
Updated Date: Fri, 20 Feb 2026 04:04 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਵਲੋਂ ਸਾਡੇ ਬਜ਼ੁਰਗ ਸਾਡਾ ਮਾਣ ਤਹਿਤ ਜ਼ਿਲ੍ਹਾ ਸਮਾਜਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰੋਗਰਾਮ ਸਿਵਲ ਹਸਪਤਾਲ ਤਰਨਤਾਰਨ ਵਿਖੇ ਕੀਤਾ ਗਿਆ ਸੀ, ਜਿਸ ਵਿਚ ਡਾ. ਸੁਖਦੇਵ ਸਿੰਘ ਲੌਹੁਕਾ ਸਾਬਕਾ ਕੌਂਸਲਰ ਅਤੇ ਜ਼ਿਲ੍ਹਾ ਪ੍ਰਧਾਨ ਖਪਤਕਾਰ ਵੈੱਲਫੇਅਰ ਫੋਰਮ ਨੂੰ ਵਿਸ਼ੇਸ਼ ਤੌਰ ’ਤੇ ਡਿਪਟੀ ਕਮਿਸ਼ਨਰ ਅਤੇ ਸੀਡੀਪੀਓ ਵਿਭਾਗ ਰਾਹੀਂ ਪੰਜਾਬ ਸਰਕਾਰ ਨੇ ਸਨਮਾਨਿਤ ਕੀਤਾ ਹੈ। ਡਾ. ਸੁਖਦੇਵ ਸਿੰਘ ਲੌਹੁਕਾ ਪਿਛਲੇ ਲੰਮੇ ਸਮੇ ਤੋਂ ਲੋਕ ਭਲਾਈ ਅਤੇ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ ਅਤੇ ਹੋਰ ਵੀ ਸਮਾਜ ਭਲਾਈ ਦੀਆਂ ਸੰਸਥਾਵਾਂ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਡਾ. ਲੌਹਕਾ ਸ਼ਹਿਰ ਦੀਆਂ ਬਹੁਤ ਸਾਰੀਆਂ ਸ਼ੋਸ਼ਲ ਅਤੇ ਸਭਿਆਚਾਰਕ ਸੰਸਥਾਵਾ ਨਾਲ ਜੁੜੇ ਹੋਏ ਹਨ। ਪੰਜਾਬ ਪੁਲਿਸ ਦੀਆਂ ਕਈ ਕਮੇਟੀਆਂ, ਸਿਵਲ ਹਸਪਤਾਲ ਦੀਆਂ ਕਈ ਕਮੇਟੀਆਂ ਅਤੇ ਡੀਸੀ ਦਫ਼ਤਰ ਦੇ ਨਾਲ ਕੁਝ ਕਮੇਟੀਆਂ ਦੇ ਵੀ ਮੈਂਬਰ ਹਨ। ਸਿਟੀਜ਼ਨ ਕੌਂਸਲ ਤਰਨਤਾਰਨ, ਕੰਜਿਊਮਰ ਵੈਲਫੇਅਰ ਫੋਰਮ, ਪੰਜਾਬ ਸਰਕਾਰ ਦੀ ਹਿੱਟ ਐਂਡ ਰਨ ਰੋਡ ਸੇਫਟੀ ਕਮੇਟੀ, ਮੈਂਟਲ ਹੈਲਥ ਰੀਵਿਊ ਬੋਰਡ ਆਦਿ ਸ਼ਾਮਲ ਹਨ। ਡਾ. ਲੌਹੁਕਾ ਨੂੰ ਮਿਲੇ ਸਨਮਾਨ ਦੇ ਚੱਲਦਿਆਂ ਏਡੀਸੀ ਸੁਰਿੰਦਰ ਸਿੰਘ, ਸਿਵਲ ਸਰਜਨ ਗੁਰਪ੍ਰੀਤ ਸਿੰਘ ਰਾਏ, ਸੀਡੀਪੀਓ ਰਾਹੁਲ ਅਰੋੜਾ, ਡਾ. ਸੁਰਿੰਦਰ ਸਿੰਘ ਅਤੇ ਡੀਐੱਮਸੀ ਡਾ. ਰੂਪਨ ਚੌਧਰੀ ਅਤੇ ਵੱਖੋਂ ਵੱਖਰੀਆਂ ਸਮਾਝ ਭਲਾਈ ਨਾਲ ਸਬੰਧਿਤ ਆਗੂਆਂ ਨੇ ਸਿਟੀਜ਼ਨ ਕੌਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਲਾਡੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਦਿਲਬਾਗ ਯੋਧਾ, ਕੰਜਿਊਮਰ ਫੋਰਮ ਵਲੋਂ ਅਵਤਾਰ ਸਿੰਘ ਠੇਕੇਦਾਰ, ਗੁਲਜਾਰ ਭੁੱਟੋ, ਨਰਿੰਦਰ ਸਿੰਘ ਬੈਂਕ ਮੈਨੇਜਰ, ਅਵਤਾਰ ਸਿੰਘ ਤਨੇਜਾ, ਬੀਬੀ ਸਰਬਜੀਤ ਕੌਰ ਬਾਠ, ਹਰਪ੍ਰੀਤ ਸਿੰਦਬਾਦ ਆਦਿ ਨੇ ਡਾ. ਸੁਖਦੇਵ ਸਿੰਘ ਲੌਹਕਾ ਨੂੰ ਵਧਾਈ ਦਿੰਦਿਆਂ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਅਤੇ ਸੀਡੀਪੀਓ ਵਿਭਾਗ ਦਾ ਧੰਨਵਾਦ ਵੀ ਕੀਤਾ।