- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ-ਖਲਚੀਆਂ ਮਾਰਗ ’ਤੇ ਪੈਂਦੇ ਪਿੰਡ ਅਲੀਆ ਨਜ਼ਦੀਕ ਲੰਘੀ ਦੇਰ ਰਾਤ ਸਵਿਫਟ ਤੇ ਐਕਸਯੂਵੀ ਵੱਡੀ ਦਰਮਿਆਨ ਵਾਪਰੇ ਭਿਆਨਕ ਹਾਦਸੇ ’ਚ ਦੋ ਮਸੇਰੇ ਭਰਾਵਾਂ ਸਣੇ ਤਿੰਨ ਨੌਜਵਾਨਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਕੁਲਦੀਪ ਸਿੰਘ ਮਾਨ•ਪੰਜਾਬੀ ਜਾਗਰਣ, ਖਡੂਰ ਸਾਹਿਬ : ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ-ਖਲਚੀਆਂ ਮਾਰਗ ’ਤੇ ਪੈਂਦੇ ਪਿੰਡ ਅਲੀਆ ਨਜ਼ਦੀਕ ਲੰਘੀ ਦੇਰ ਰਾਤ ਸਵਿਫਟ ਤੇ ਐਕਸਯੂਵੀ ਵੱਡੀ ਦਰਮਿਆਨ ਵਾਪਰੇ ਭਿਆਨਕ ਹਾਦਸੇ ’ਚ ਦੋ ਮਸੇਰੇ ਭਰਾਵਾਂ ਸਣੇ ਤਿੰਨ ਨੌਜਵਾਨਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਅਵਾਰਾ ਪਸ਼ੂ ਅੱਗੇ ਆਉਣ ਕਾਰਨ ਇਕ ਵਾਹਨ ਦਾ ਸੰਤੁਲਣ ਵਿਗੜ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਥਾਣਾ ਵੈਰੋਂਵਾਲ ਦੀ ਪੁਲਿਸ ਨੇ ਦੋਵਾਂ ਮਸੇਰੇ ਭਰਾਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ। ਜਦੋਂਕਿ ਤੀਸਰੇ ਨੌਜਵਾਨ ਦੇ ਪਰਿਵਾਰ ਨੇ ਕਿਸੇ ਵੀ ਕਾਨੂੰਨੀ ਕਾਰਵਾਈ ਦੇ ਬਿਨਾਂ ਸਸਕਾਰ ਕਰ ਦਿੱਤਾ।
ਸੁਖਦੇਵ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪੱਤੀ ਲੰਮਿਆਂ ਦੀ ਖਡੂਰ ਸਾਹਿਬ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਲੜਕਾ ਅਜੈਪਾਲ ਸਿੰਘ ਤੇ ਉਸਦੀ ਸਾਲੀ ਦਾ ਲੜਕਾ ਸੁਖਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਕਾਜੀਕੋਟ ਰੋਡ ਤਰਨਤਾਰਨ ਉਸਦੇ ਭਰਾ ਹਰਜੀਤ ਸਿੰਘ ਵਾਸੀ ਜੱਲੂਪੁਰ ਦੀ ਸਵਿਫਟ ਕਾਰ ਨੰਬਰ ਪੀਬੀ10 ਸੀਏ 4533 ’ਤੇ ਸਵਾਰ ਹੋ ਕੇ ਕਿਸੇ ਕੰਮ ਲਈ ਜਲੰਧਰ ਗਏ ਸਨ। ਰਾਤ ਜਦੋਂ ਉਹ ਵਾਪਸ ਪਰਤ ਰਹੇ ਸਨ ਤਾਂ ਖਡੂਰ ਸਾਹਿਬ-ਖਲਚੀਆਂ ਮਾਰਗ ’ਤੇ ਪਿੰਡ ਅਲੀਆ ਦੇ ਕੋਲ ਕਾਰ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਆਉਣ ਕਾਰਨ ਕਾਰ ਦਾ ਸੰਤੁਲਣ ਵਿਗੜ ਗਿਆ ਤੇ ਉਨ੍ਹਾਂ ਦੀ ਟੱਕਰ ਸਾਹਮਣੇ ਤੋਂ ਰਾ ਰਹੀ ਮਹਿੰਦਰਾ ਐਕਸਯੂਵੀ ਗੱਡੀ ਨਾਲ ਹੋ ਗਈ।
ਇਸ ਹਾਦਸੇ ਦੌਰਾਨ ਅਜੈਪਾਲ ਸਿੰਘ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਜਦੋਂਕਿ ਸੁਖਜੀਤ ਸਿੰਘ ਨੂੰ ਗੰਭੀਰ ਹਾਲਤ ’ਚ ਜਦੋਂ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਉਸਦੀ ਵੀ ਮੌਤ ਹੋ ਗਈ। ਹਾਲਾਂਕਿ ਸੁਖਦੇਵ ਸਿੰਘ ਨੇ ਆਪਣੇ ਬਿਆਨਾਂ ਵਿਚ ਇਸ ਨੂੰ ਅਚਾਨਕ ਵਾਪਰਿਆ ਹਾਦਸਾ ਕਰਾਰ ਦਿੰਦਿਆਂ ਕਿਸੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਹੈ।
ਉੱਧਰ ਜਾਂਚ ਅਧਿਕਾਰੀ ਏਐੱਸਆਈ ਸੁਖਬੀਰ ਸਿੰਘ ਨੇ ਦੱਸਿਆ ਕਿ ਧਾਰਾ 194 ਬੀਐੱਨਐੱਸਐੱਸ ਦੇ ਤਹਿਤ ਤਰਨਤਾਰਨ ਦੇ ਸਿਵਲ ਹਸਪਤਾਲ ਤੋਂ ਦੋਵਾਂ ਦੇਹਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਤੀਸਰੇ ਮ੍ਰਿਤਕ ਸੰਦੀਪ ਸਿੰਘ (24) ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਮੁੱਛਲ ਦੇ ਪਰਿਵਾਰ ਨੇ ਪੋਸਟਮਾਰਟਮ ਨਹੀਂ ਕਰਵਾਇਆ ਅਤੇ ਬਿਨਾ ਕਿਸੇ ਕਾਰਵਾਈ ਦੇ ਅੰਤਿਮ ਸਸਕਾਰ ਕਰ ਦਿੱਤਾ ਹੈ।