ਬਲਵਿੰਦਰ ਕੌਰ ਖਹਿਰਾ, ਖਡੂਰ ਸਾਹਿਬ : ਸਮਾਜ ਸੇਵੀ ਸੰਸਥਾ ਵੱਲੋਂ ਸਿੰਗਲ ਵਰਤੋਂ ਹੋਣ ਵਾਲੀ ਪਲਾਸਟਿਕ, ਕੂੜਾ ਪ੍ਰਬੰਧਨ ਅਤੇ ਹਰਿਆਵਲ ਲਹਿਰ ਤਹਿਤ ਰੁੱਖ ਲਗਾਉਣ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਅਹਿਮ ਮੀਟਿੰਗ ਛੀਨੇਮਾਨ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਗਈ, ਜਿਸ ਦੀ ਅਗਵਾਈ ਸੰਸਥਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੱਦੋਵਾਲ ਨੇ ਕੀਤੀ।

ਬਲਵਿੰਦਰ ਕੌਰ ਖਹਿਰਾ, ਖਡੂਰ ਸਾਹਿਬ : ਸਮਾਜ ਸੇਵੀ ਸੰਸਥਾ ਵੱਲੋਂ ਸਿੰਗਲ ਵਰਤੋਂ ਹੋਣ ਵਾਲੀ ਪਲਾਸਟਿਕ, ਕੂੜਾ ਪ੍ਰਬੰਧਨ ਅਤੇ ਹਰਿਆਵਲ ਲਹਿਰ ਤਹਿਤ ਰੁੱਖ ਲਗਾਉਣ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਅਹਿਮ ਮੀਟਿੰਗ ਛੀਨੇਮਾਨ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਗਈ, ਜਿਸ ਦੀ ਅਗਵਾਈ ਸੰਸਥਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੱਦੋਵਾਲ ਨੇ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਯੂਥ ਜੁਆਇੰਟ ਸਕੱਤਰ ਪੰਜਾਬ ਅਤੇ ਵਪਾਰ ਵਿੰਗ ਹਲਕਾ ਕੋਆਰਡੀਨੇਟਰ ਸੁਰਜੀਤ ਸਿੰਘ ਕੰਗ, ਮੁਨੀਸ਼ ਕੁਮਾਰ, ਮਾਸਟਰ ਰਾਕੇਸ਼ ਸ਼ਰਮਾ, ਪੋ੍. ਬਲਦੇਵ ਸਿੰਘ ਅੌਜਲਾ, ਮਾਸਟਰ ਲਖਵਿੰਦਰ ਸਿੰਘ, ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ ਨੇ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਸੁਝਾਅ ਦਿੱਤੇ ਅਤੇ ਬਜਾਰ ਤੋਂ ਸਾਮਾਨ ਲੈਣ ਲਈ ਕੱਪੜੇ ਦੇ ਥੈਲੇ ਵਰਤਣ ਲਈ ਪ੍ਰਣ ਦਿਵਾਇਆ।
ਇਸ ਮੌਕੇ ਸੁਰਜੀਤ ਸਿੰਘ ਕੰਗ ਅਤੇ ਪੁਨੀਤ ਖੰਨਾ ਨੇ ਕਿਹਾ ਕਿ 100 ਸਾਲਾਂ ਤਕ ਨਾ ਖਤਮ ਹੋਣ ਵਾਲੇ ਪਲਾਸਟਿਕ ਦੇ ਲਿਫਾਫਿਆਂ ਨੂੰ ਅਸੀਂ ਕਿਸੇ ਵੀ ਤਰ੍ਹਾਂ ਪਲਾਸਟਿਕ ਦੀ ਬੋਤਲ ਵਿਚ ਠੋਸ ਭਰ ਦਿੰਦੇ ਹਾਂ ਤਾਂ ਅਸੀਂ ਵਾਤਾਵਰਣ ਨੂੰ ਹੋਣ ਵਾਲੇ ਕਈ ਤਰ੍ਹਾਂ ਦੇ ਨੁਕਸਾਨ ਤੋਂ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਕਰਨ ਨਾਲ ਬਹੁਤ ਸਾਰੀ ਮਾਈਕਰੋ ਪਲਾਸਟਿਕ ਸਾਡੇ ਸਰੀਰ ਅੰਦਰ ਵੀ ਚਲੀ ਜਾਂਦੀ ਹੈ, ਜਿਸ ਕਾਰਨ ਸਾਨੂੰ ਭਿਆਨਕ ਬਿਮਾਰੀਆਂ ਲਗਦੀਆਂ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਵਾਤਾਵਰਣ ਨੂੰ ਸਾਫ ਰੱਖਣ ਲਈ ਆਪ ਵੀ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਉਹ ਲੋਕਾਂ ਨੂੰ ਜਾਗਰੂਕ ਕਰਕੇ ਕਲੀਨ ਅਤੇ ਗ੍ਰੀਨ ਸਿਟੀ ਬਣਾਉਣਗੇ, ਜਿਸ ਨਾਲ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਸਵੱਛ ਵਾਤਾਵਰਣ ਦੇ ਕੇ ਉਨਾਂ੍ਹ ਦੀ ਜੀਵਨ ਸ਼ੈਲੀ ਬੇਹਤਰ ਬਣਾ ਸਕਦੇ ਹਾਂ।
ਇਸ ਮੌਕੇ ਬੀਬੀਆਂ ਨੇ ਘਰਾਂ ਵਿਚ ਪਲਾਸਟਿਕ ਦੀਆਂ ਬੋਤਲਾਂ 'ਚ ਲਿਫਾਫਿਆਂ ਨੂੰ ਭਰਕੇ ਇਸ ਲਹਿਰ ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਆਉਣ ਵਾਲੇ ਸਮੇਂ ਵਿਚ ਇਹ ਲਹਿਰ ਘਰ ਘਰ ਤਕ ਪਹੁੰਚਾਉਣ ਲਈ ਸਮੂਹ ਆਗੂਆਂ ਨੇ ਪ੍ਰਣ ਲਿਆ। ਸੰਸਥਾ ਵਲੋਂ ਦਵਾਈਆਂ ਵਾਲੇ ਬੂਟੇ ਗ਼ਮਲਿਆਂ ਸਮੇਤ ਅਤੇ ਕੱਪੜੇ ਦੇ ਥੈਲੇ ਵੰਡੇ ਗਏ। ਇਸ ਮੌਕੇ ਭੁਪਿੰਦਰ ਸਿੰਘ ਸੈਨੇਟਰੀ ਇੰਸਪੈਕਟਰ, ਉਂਕਾਰ ਸਿੰਘ, ਜੋਗਿੰਦਰਪਾਲ ਸਿੰਘ ਡੀਪੂ ਵਾਲੇ, ਮੈਨੇਜਰ ਵਿਜੇ ਜੋਸ਼ੀ, ਇੰਦਰ ਮੋਹਣ ਸਰਮਾਂ, ਲੈਕਚਰਾਰ ਮੁਕੇਸ਼ ਕੁਮਾਰ, ਹਰਪ੍ਰਰੀਤ ਸਿੰਘ ਭਿੰਡਰ, ਅਵਤਾਰ ਸਿੰਘ ਵਿਰਕ, ਪਵਨਪ੍ਰਰੀਤ ਸਿੰਘ ਮਾਨ, ਗੁਰਭੇਜ ਸਿੰਘ ਅਰੋੜਾ, ਪਰਮਜੀਤ ਸਿੰਘ, ਬੀਬੀ ਹਰਜੀਤ ਕੌਰ, ਮੈਡਮ ਜਸਪ੍ਰਰੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ।