- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਬਰਿੰਦਰ ਸਿੰਘ, ਸ੍ਰੀ ਗੋਇੰਦਵਾਲ ਸਾਹਿਬ : ਬਾਬਾ ਵਿਸ਼ਵਕਰਮਾ ਜੀ ਊਸਾਰੀ ਯੂਨੀਅਨ ਨੇ ਸਰਕਾਰ ਵੱਲੋਂ ਕਿਰਤੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਉਨ੍ਹਾਂ ਤੱਕ ਪਹੁੰਚਾਉਣ ਲਈ ਕਿਰਤੀਆਂ ਦੇ ਫ਼ਾਰਮ ਭਰਨ ਦਾ ਕੈਂਪ ਪਿੰਡ ਭੈਲ ਢਾਏ ਵਾਲਾ ਤੇ ਜਾਮਾਰਾਏ ਵਿਖੇ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਅਤੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਦੇਵ ਸਿੰਘ ਨੰਬਰਦਾਰ ਫਤਿਆਬਾਦ ਨੇ ਦੱਸਿਆ ਕਿ ਕੈਂਪ ਦੌਰਾਨ ਰਾਜ ਮਿਸਤਰੀ, ਕਾਰਪੇਂਟਰ, ਪਲੰਬਰ, ਲੇਬਰ ਮਜ਼ਦੂਰ, ਪੇਂਟਰ ਅਤੇ ਵੈਲਡਰ ਦਾ ਕੰਮ ਕਰਨ ਵਾਲਿਆਂ ਦੇ ਰਜਿਸਟੇ੍ਸ਼ਨ ਫ਼ਾਰਮ ਭਰੇ ਗਏ।

ਯੂਨੀਅਨ ਆਗੂਆਂ ਨੇ ਦੱਸਿਆ ਕਿ ਮਜ਼ਦੂਰ ਵਰਗ ਘੱਟ ਪੜਿ੍ਹਆ ਹੋਣ ਕਾਰਨ ਸਰਕਾਰੀ ਸਕੀਮਾਂ ਦੀ ਅਣਜਾਣਤਾ ਕਾਰਨ ਸਹੂਲਤਾਂ ਤੋਂ ਵਾਂਝਾ ਰਹਿ ਜਾਂਦਾ ਹੈ। ਉਨਾਂ੍ਹ ਕਿਹਾ ਕਿ ਕੈਂਪਾਂ ਦੁਆਰਾ ਉਸਾਰੀ ਕਿਰਤੀਆਂ ਦੀ ਰਜਿਸਟੇ੍ਸ਼ਨ ਦੇ ਫਾਰਮ ਭਰਨ ਦੇ ਨਾਲ ਨਾਲ ਰਜਿਸਟਰ ਕਾਮਿਆਂ ਨੂੰ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ ਤਰਨਤਾਰਨ, ਮਾਝਾ ਜ਼ੋਨ ਦੇ ਪ੍ਰਧਾਨ ਸੁਖਦੇਵ ਸਿੰਘ ਨੰਬਰਦਾਰ ਫਤਿਆਬਾਦ ਆਦਿ ਤੋਂ ਇਲਾਵਾ ਚੇਅਰਮੈਨ ਮੱਖਣ ਸਿੰਘ ਰਟੌਲ, ਸੁਰਜੀਤ ਸਿੰਘ ਜਨਰਲ ਸਕੱਤਰ, ਲੱਖਾ ਸਿੰਘ ਸਰਪੰਚ ਚੋਹਲਾ ਸਾਹਿਬ, ਮਾਝਾ ਜ਼ੋਨ ਦੇ ਮੀਤ ਪ੍ਰਧਾਨ ਜਸਵੰਤ ਸਿੰਘ ਧੂੰਦਾ, ਮੀਤ ਚੇਅਰਮੈਨ ਸੰਦੀਪ ਸਿੰਘ ਭੈਲ, ਪ੍ਰਧਾਨ ਿਛੰਦਾ ਸਿੰਘ, ਹੀਰਾ ਸਿੰਘ, ਮੰਗਲ ਸਿੰਘ, ਗੁਰਦੀਪ ਸਿੰਘ, ਜੱਗਾ ਸਿੰਘ, ਬਲਕਾਰ ਸਿੰਘ ਠੇਕੇਦਾਰ ਤੇ ਹੋਰ ਮਿਸਤਰੀ ਮਜ਼ਦੂਰ ਹਾਜ਼ਰ ਸਨ।