- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਸਬਾ ਗੋਇੰਦਵਾਲ ਸਾਹਿਬ ’ਚ ਗਹਿਣੇ ਰੱਖੇ ਮੋਬਾਈਲ ਫੋਨ ਦੇ ਵਿਵਾਦ ’ਚ ਕਥਿਤ ਤੌਰ ’ਤੇ ਘਰ ਆ ਕੇ ਇਕ ਨੌਜਵਾਨ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਪੁੱਜੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਚਾਰ ਲੋਕਾਂ ਖਿਲਾਫ਼ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੁਰਬਰਿੰਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਕਸਬਾ ਗੋਇੰਦਵਾਲ ਸਾਹਿਬ ’ਚ ਗਹਿਣੇ ਰੱਖੇ ਮੋਬਾਈਲ ਫੋਨ ਦੇ ਵਿਵਾਦ ’ਚ ਕਥਿਤ ਤੌਰ ’ਤੇ ਘਰ ਆ ਕੇ ਇਕ ਨੌਜਵਾਨ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਪੁੱਜੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਚਾਰ ਲੋਕਾਂ ਖਿਲਾਫ਼ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਮਨਦੀਪ ਸਿੰਘ ਵਾਸੀ ਮੁਹੱਲਾ ਅਕਬਰਪੁਰਾ ਗੋਇੰਦਵਾਲ ਸਾਹਿਬ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਛੋਟੇ ਭਰਾ ਪ੍ਰਦੀਪ ਸਿੰਘ ਦੇ ਦੋਸਤ ਲਵਲੀ ਨੇ ਆਪਣੇ ਘਰੋਂ ਮੋਬਾਈਲ ਫੋਨ ਚੋਰੀ ਕਰਕੇ ਪ੍ਰਦੀਪ ਸਿੰਘ ਕੋਲ ਗਹਿਣੇ ਰੱਖਿਆ ਸੀ। ਉਸ ਦੇ ਭਰਾ ਵਲੋਂ ਵਾਪਸੀ ਦੇ ਦਿੱਤਾ 8 ਦਿਨ ਦਾ ਸਮਾਂ ਲੰਘਣ ਉਪਰੰਤ ਉਕਤ ਮੋਬਾਈਲ ਵੇਚ ਦਿੱਤਾ।
ਬਾਅਦ ਵਿਚ ਲਵਲੀ ਉਸ ਦੇ ਭਰਾ ਕੋਲੋਂ ਫੋਨ ਮੰਗਣ ਲੱਗਾ। ਇਸੇ ਦੇ ਚੱਲਦਿਆਂ ਲਵਲੀ ਤਿੰਨ ਅਣਪਛਾਤੇ ਲੋਕਾਂ ਸਮੇਤ ਉਨ੍ਹਾਂ ਦੇ ਘਰ ਆਇਆ ਤੇ ਲੱਕੜ ਦੀ ਬੱਲੀ ਚੁੱਕ ਕੇ ਉਸ ਦੇ ਭਰਾ ਦੇ ਸਿਰ ਵਿਚ ਮਾਰ ਦਿੱਤੀ, ਜਿਸ ਕਾਰਨ ਪ੍ਰਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਲਵਲੀ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ, ਜਿਸ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜਦੋਂਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।