- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਐੱਸਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਖਡੂਰ ਸਾਹਿਬ ਵਿਖੇ ਕੁਝ ਨੌਜਵਾਨਾਂ ਦਾ ਸੁਖਕੀਰਤ ਸਿੰਘ ਨਾਲ ਝਗੜਾ ਹੋਇਆ ਅਤੇ ਉਕਤ ਨੌਜਵਾਨਾਂ ਨੇ ਕਿਰਚ ਮਾਰ ਕੇ ਸੁਖਕੀਰਤ ਸਿੰਘ ਨੂੰ ਨਜ਼ਦੀਕ ਗੰਦੇ ਨਾਲੇ ਵਿਚ ਸੁੱਟ ਦਿੱਤਾ। ਜਦੋਂ ਉਕਤ ਨੌਜਵਾਨ ਨੂੰ ਸਬ-ਡਵੀਜ਼ਨਲ ਹਸਪਤਾਲ ਖਡੂਰ ਸਾਹਿਬ ਵਿਖੇ ਇਲਾਜ ਲਈ ਲਿਆਂਦਾ ਗਿਆ ਤਾਂ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਕੁਲਦੀਪ ਸਿੰਘ ਮਾਨ•ਪੰਜਾਬੀ ਜਾਗਰਣ, ਖਡੂਰ ਸਾਹਿਬ : ਖਡੂਰ ਸਾਹਿਬ ਵਿਖੇ ਝਗੜੇ ਪਿੱਛੋਂ ਕੁਝ ਨੌਜਵਾਨਾਂ ਵੱਲੋਂ ਕਿਰਚ ਮਾਰ ਕੇ ਇਕ ਨੌਜਵਾਨ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਖਕੀਰਤ ਸਿੰਘ ਵਜੋਂ ਹੋਈ ਹੈ, ਜੋ ਪੰਦਰਾਂ ਕੁ ਦਿਨ ਪਹਿਲਾਂ ਹੀ ਲੜਕੇ ਦਾ ਪਿਤਾ ਬਣਿਆ ਸੀ ਤੇ ਘਰ ’ਚ ਖੁਸ਼ੀ ਦਾ ਮਾਹੌਲ ਸੀ, ਜੋ ਗਮ ਵਿਚ ਤਬਦੀਲ ਹੋ ਗਿਆ।
ਡੀਐੱਸਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਖਡੂਰ ਸਾਹਿਬ ਵਿਖੇ ਕੁਝ ਨੌਜਵਾਨਾਂ ਦਾ ਸੁਖਕੀਰਤ ਸਿੰਘ ਨਾਲ ਝਗੜਾ ਹੋਇਆ ਅਤੇ ਉਕਤ ਨੌਜਵਾਨਾਂ ਨੇ ਕਿਰਚ ਮਾਰ ਕੇ ਸੁਖਕੀਰਤ ਸਿੰਘ ਨੂੰ ਨਜ਼ਦੀਕ ਗੰਦੇ ਨਾਲੇ ਵਿਚ ਸੁੱਟ ਦਿੱਤਾ। ਜਦੋਂ ਉਕਤ ਨੌਜਵਾਨ ਨੂੰ ਸਬ-ਡਵੀਜ਼ਨਲ ਹਸਪਤਾਲ ਖਡੂਰ ਸਾਹਿਬ ਵਿਖੇ ਇਲਾਜ ਲਈ ਲਿਆਂਦਾ ਗਿਆ ਤਾਂ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਨੌਜਵਾਨ ਸੁਖਕੀਰਤ ਸਿੰਘ ਦੇ ਕਤਲ ਸਬੰਧੀ ਚਾਰ ਵਿਅਕਤੀਆਂ ਉਪਰ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨੌਜਵਾਨ ਸੁਖਕੀਰਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨਤਾਰਨ ਵਿਖੇ ਭੇਜ ਦਿੱਤਾ ਗਿਆ ਹੈ। ਇਸ ਮੌਕੇ ਮ੍ਰਿਤਕ ਦੇ ਪਿਤਾ ਤੇਜਿੰਦਰ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ।