- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਵਿਖੇ ਤਾਇਨਾਤ ਏਐੱਸਆਈ ਹਰਜੀਤ ਸਿੰਘ ਜਿੰਨਾਂ ਨੂੰ ਸਤੰਬਰ ਦੀ ਰਾਤ ਦਾਣਾ ਮੰਡੀ ਅੰਮ੍ਰਿਤਸਰ ਵਿਖੇ ਗਸ਼ਤ ਦੌਰਾਨ ਅੱਤਵਾਦੀਆਂ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਜੱਦੀ ਪਿੰਡ ਰਾਮਪੁਰ ਭੂਤਵਿੰਡ ਵਿਖੇ ਸ਼ਨਿਚਰਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।

ਕੁਲਦੀਪ ਸਿੰਘ ਮਾਨ•ਪੰਜਾਬੀ ਜਾਗਰਣ, ਖਡੂਰ ਸਾਹਿਬ : ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਵਿਖੇ ਤਾਇਨਾਤ ਏਐੱਸਆਈ ਹਰਜੀਤ ਸਿੰਘ ਜਿੰਨਾਂ ਨੂੰ ਸਤੰਬਰ ਦੀ ਰਾਤ ਦਾਣਾ ਮੰਡੀ ਅੰਮ੍ਰਿਤਸਰ ਵਿਖੇ ਗਸ਼ਤ ਦੌਰਾਨ ਅੱਤਵਾਦੀਆਂ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਜੱਦੀ ਪਿੰਡ ਰਾਮਪੁਰ ਭੂਤਵਿੰਡ ਵਿਖੇ ਸ਼ਨਿਚਰਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਡੀਜੀਪੀ ਰੈਂਕ ਦੇ ਅਧਿਕਾਰੀ ਤੋਂ ਇਲਾਵਾ ਵਿਭਾਗ ਦੇ ਹੋਰ ਆਹਲਾ ਅਧਿਕਾਰੀਆਂ ਨੇ ਵੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਦੱਸ ਦਈਏ ਕਿ ਸ਼ਨਿੱਚਰਵਾਰ ਨੂੰ ਏਐੱਸਆਈ ਹਰਜੀਤ ਸਿੰਘ ਦੀ ਬੇਟੀ ਤੇ ਦਮਾਦ ਦੇ ਵਿਦੇਸ਼ ਤੋਂ ਪਰਤਣ ਉਪਰੰਤ ਦੇਹ ਪੋਸਟਮਾਰਟਮ ਉਪਰੰਤ ਉਨ੍ਹਾਂ ਦੇ ਜੱਦੀ ਪਿੰਡ ਰਾਮਪੁਰ ਭੂਤਵਿੰਡ ਲਿਆਂਦੀ ਗਈ। ਸ਼ਹੀਦ ਦੀ ਦੇਹ ਨੂੰ ਜੱਦੀ ਘਰ ਤੋਂ ਅੰਤਿਮ ਸਸਕਾਰ ਲਈ ਲਿਜਾਇਆ ਗਿਆ ਤਾਂ ਸਮੁੱਚੇ ਪਿੰਡ ਤੋਂ ਇਲਾਵਾ ਇਲਾਕੇ ਭਰ ਤੋਂ ਵੱਡੀ ਗਿਣਤੀ ਲੋਕਾਂ ਨੇ ਪਹੁੰਚ ਕੇ ਉਨ੍ਹਾਂ ਨੂੰ ਆਖਰੀ ਵਿਦਾਇਗੀ ਦਿੱਤੀ। ਸ਼ਮਸ਼ਾਨਘਾਟ ਵਿਖੇ ਪੰਜਾਬ ਪੁਲਿਸ ਦੇ ਡੀਜੀਪੀ ਏਐੱਸ ਰਾਏ ਤੋਂ ਇਲਾਵਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ, ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਫਿਰੋਜਪੁਰ, ਐੱਸਪੀ ਮਨਜੀਤ ਕੌਰ, ਡੀਐੱਸਪੀ ਸੁਖਨਿੰਦਰ ਸਿੰਘ, ਐੱਸਪੀ ਹੈੱਡ ਕੁਆਟਰ ਤਰਨਤਾਰਨ, ਡੀਐੱਸਪੀ ਕਮਲਜੀਤ ਸਿੰਘ, ਡੀਐੱਸਪੀ ਸੁਖਬੀਰ ਸਿੰਘ ਸਿਟੀ ਤਰਨਤਾਰਨ, ਬਲਜਿੰਦਰ ਸਿੰਘ ਬਾਜਵਾ ਐੱਸਐੱਚਓ ਵੈਰੋਂਵਾਲ ਸਮੇਤ ਪੁਲਿਸ ਅਧਿਕਾਰੀਆਂ ਅਤੇ ਰਾਜਸੀ ਆਗੂਆਂ ਤੋਂ ਇਲਾਵਾ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਰਾਜਵਿੰਦਰ ਸਿੰਘ ਰਾਜਾ ਮੱਲ੍ਹਾ ਆਦਿ ਸੀਨੀਅਰ ਕਾਂਗਰਸੀ ਆਗੂਆਂ ਨੇ ਸ਼ਹੀਦ ਹਰਜੀਤ ਸਿੰਘ ਨੂੰ ਫੁੱਲ ਮਾਲਾਵਾਂ ਭੇਟ ਕਰਨ ਉਪਰੰਤ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ ਗਈ। ਏਐੱਸਆਈ ਹਰਜੀਤ ਸਿੰਘ ਦੇ ਵੱਡੇ ਭਰਾ ਏਐੱਸਆਈ ਗੁਰਵੇਲ ਸਿੰਘ ਵੱਲੋ ਸ਼ਹੀਦ ਦੀ ਚਿਖਾ ਨੂੰ ਅਗਨੀ ਦਿਖਾਈ ਗਈ। ਇਸ ਮੌਕੇ ਏਐੱਸਆਈ ਕੰਵਲਜੀਤ ਸਿੰਘ ਰੀਡਰ ਐੱਸਪੀ, ਏਐੱਸਆਈ ਹਰਦੇਵ ਸਿੰਘ ਸਪੈਸ਼ਲ ਬ੍ਰਾਂਚ ਤਰਨਤਾਰਨ ਤੋਂ ਇਲਾਵਾ ਗੁਰਜੀਤ ਸਿੰਘ ਸਰਪੰਚ ਵੈਰੋਂਵਾਲ, ਸਰਪੰਚ ਰਣਜੀਤ ਸਿੰਘ ਗੋਲਡੀ, ਸੁਖਵਿੰਦਰ ਸਿੰਘ ਤੇ ਗੁਰਪਾਲ ਸਿੰਘ ਤਿੰਨੋਂ ਸਾਬਕਾ ਸਰਪੰਚ ਰਾਮਪੁਰ, ਹਰਜਿੰਦਰ ਸਿੰਘ ਸਰਪੰਚ ਨਾਗੋਕੇ ਮੋੜ, ਜੁਗਰਾਜ ਸਿੰਘ ਸ਼ਾਹ ਤੇ ਗੁਰਬੱਲੀ ਸਿੰਘ ਰਾਮਪੁਰ, ਸਵਿੰਦਰ ਸਿੰਘ ਤੇ ਮੁਖਤਾਰ ਸਿੰਘ ਪੰਚ ਦੋਨੋ ਚਾਚੇ, ਦਿਲਬਾਗ ਸਿੰਘ ਤੇ ਏਐੱਸਆਈ ਗੁਰਵੇਲ ਸਿੰਘ ਦੋਵੇਂ ਭਰਾ, ਏਐੱਸਆਈ ਅਵਤਾਰ ਸਿੰਘ ਧਰਦਿਓ, ਹਰੀ ਸਿੰਘ, ਗੁਲਜਾਰ ਸਿੰਘ ਢੋਟੀਆਂ, ਗੁਰਦੇਵ ਸਿੰਘ ਮੀਆਂਵਿੰਡ ਅਤੇ ਸਕੇ ਸਬੰਧੀ ਸਮੇਤ ਵੱਡੀ ਗਿਣਤੀ ਵਿਚ ਹੋਰ ਸ਼ਖਸੀਅਤਾਂ ਇਸ ਮੌਕੇ ਮੌਜੂਦ ਸਨ।