- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਬੱਤ ਦੇ ਭਲੇ ਦੀ ਅਰਦਾਸ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਧਾਰਮਿਕ ਸਮਾਗਮ ਕਰਵਾਇਆ

ਸਰਬੱਤ ਦੇ ਭਲੇ ਦੀ ਅਰਦਾਸ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕਰਵਾਇਆ ਸਮਾਗਮ
ਕਾਰਜ ਸਿੰਘ ਬਿੱਟੂ •ਪੰਜਾਬੀ ਜਾਗਰਣ
ਸੁਰਸਿੰਘ : ਬਾਬਾ ਬਿਧੀ ਚੰਦ ਸੰਪਰਦਾਇ ਦਲ ਦੇ ਗਿਆਰ੍ਹਵੇਂ ਜਾਨਸ਼ੀਨ ਸੱਚਖੰਡ ਵਾਸੀ ਮਹਾਪੁਰਖ ਸੰਤ ਬਾਬਾ ਦਯਾ ਸਿੰਘ ਜੀ ਸੁਰਸਿੰਘ ਵਾਲਿਆਂ ਵੱਲੋਂ ਆਰੰਭੀ ਮਰਿਆਦਾ ਅਨੁਸਾਰ ਸੰਪਰਦਾਇ ਦਲ ਦੇ ਮੌਜੂਦਾ ਮੁਖੀ ਮਹਾਪੁਰਸ਼ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਦੀ ਅਗਵਾਈ ਹੇਠ ਸਰਬੱਤ ਦੇ ਭਲੇ ਲਈ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਬਾਬਾ ਬਿਧੀ ਚੰਦ ਸੰਪਰਦਾਇ ਦੇ ਹੈੱਡਕੁਆਰਟਰ ਗੁਰਦੁਆਰਾ ਸ੍ਰੀ ਛਾਉਣੀ ਸਾਹਿਬ ਨਗਰ ਸੁਰਸਿੰਘ ਵਿਖੇ ਸੰਪਟ ਸਪਤਾਹਿਕ ਪਾਠ ਦੇ ਭੋਗ ਪਾਏ ਗਏ।
ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਕਵੀਸ਼ਰੀ ਤੇ ਢਾਡੀ ਜਥੇ ਗਿਆਨੀ ਗੁਰਜੰਟ ਸਿੰਘ ਬੈਂਕਾਂ, ਭਾਈ ਗੁਰਕੀਰਤ ਸਿੰਘ ਡਬਲ ਐੱਮਏ, ਗਿਆਨੀ ਗੁਰਚਰਨ ਸਿੰਘ ਚੰਨ ਧਾਲੀਵਾਲ, ਗਿਆਨੀ ਗੁਰਭਾਗ ਸਿੰਘ ਰਾਣੀਵਲਾਹ, ਬਾਬਾ ਬਿਧੀ ਚੰਦ ਗੁਰਮਤਿ ਸੰਗੀਤ ਅਕੈਡਮੀ ਸੁਰਸਿੰਘ ਦਾ ਢਾਡੀ ਜੱਥਾ ਗਿਆਨੀ ਜੱਜਬੀਰ ਸਿੰਘ ਵੱਲੋਂ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਬਾਬਾ ਬਿਧੀ ਚੰਦ ਗੁਰਮਤਿ ਸੰਗੀਤ ਅਕੈਡਮੀ ਸੁਰਸਿੰਘ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਹਜ਼ੂਰੀ ਕਥਾਵਾਚਕ ਗਿਆਨੀ ਸੁਖਦੇਵ ਸਿੰਘ ਸੁਰਸਿੰਘ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਆ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਭਾਈ ਜੱਜਬੀਰ ਸਿੰਘ ਤੇ ਭਾਈ ਗੁਰਜੰਟ ਸਿੰਘ ਬੈਂਕਾਂ ਨੇ ਬਾਖੂਬੀ ਨਿਭਾਈ। ਇਸ ਮੌਕੇ ਖੀਰ-ਪੂੜਿਆਂ ਦਾ ਲੰਗਰ ਸਾਰਾ ਦਿਨ ਚੱਲਦਾ ਰਿਹਾ ਤੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀ ਸੰਗਤ ਨੇ ਆਨੰਦ ਮਾਣਿਆ।
ਇਸ ਮੌਕੇ ਬਾਬਾ ਪ੍ਰੇਮ ਸਿੰਘ ਬਿਧੀਚੰਦੀਏ, ਬਾਬਾ ਚਰਨਜੀਤ ਸਿੰਘ ਬਿਧੀਚੰਦੀਏ, ਬਾਬਾ ਜੋਗਾ ਸਿੰਘ ਤਰਨਾ ਦਲ ਬਾਬਾ ਬਕਾਲਾ, ਜਥੇਦਾਰ ਜੋਗਿੰਦਰ ਸਿੰਘ, ਜਥੇਦਾਰ ਗੁਰਸੇਵਕ ਸਿੰਘ ਪੂਹਲਾ, ਜਥੇਦਾਰ ਕੁਲਦੀਪ ਸਿੰਘ ਬੇਗੇਪੁਰ, ਜਥੇਦਾਰ ਨਿਹਾਲ ਸਿੰਘ, ਸਰਪੰਚ ਕਿਰਪਾਲ ਸਿੰਘ ਲਾਡਾ, ਸਰਪੰਚ ਦਿਲਬਾਗ ਸਿੰਘ ਢਿੱਲੋਂ, ਸਰਪੰਚ ਰਾਜਬੀਰ ਸਿੰਘ ਢਿੱਲੋਂ, ਪ੍ਰਧਾਨ ਹਰਜੀਤ ਸਿੰਘ ਸਮੁੰਦਰੀ ਵਾਲੇ, ਗੁਰਵਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੁਖਰਾਜ ਸਿੰਘ ਢਿੱਲੋਂ, ਰਣਜੀਤ ਸਿੰਘ ਲਾਲੀ, ਜਰਮਲਜੀਤ ਸਿੰਘ ਬਿੱਲਾ, ਹਰਭਿੰਦਰਪਾਲ ਸਿੰਘ ਭਿੰਦਾ, ਰਛਪਾਲ ਸਿੰਘ ਸ਼ੇਰਾ, ਹਰਜਿੰਦਰ ਸਿੰਘ ਜਿੰਦਰ, ਮੈਂਬਰ ਸੁਖਦੇਵ ਸਿੰਘ ਢਿੱਲੋਂ, ਰਾਣਾ ਰਣਬੀਰ ਸਿੰਘ ਢਿੱਲੋਂ ਬਲਾਕ ਸੰਮਤੀ ਮੈਂਬਰ ਭਿੱਖੀਵਿੰਡ, ਡਾਕਟਰ ਤੇਜਿੰਦਰ ਸਿੰਘ ਢਿੱਲੋਂ, ਹਰੀ ਸਿੰਘ ਧੁੰਨ, ਜਰਮਲ ਸਿੰਘ, ਜੋਬਨ ਸਿੰਘ, ਜੁਝਾਰ ਸਿੰਘ ਸੁਰਸਿੰਘ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।