ਸਰਬਜੀਤ ਸਿੰਘ ਲਾਲੀ ਨੇ ਵਾਰਡ ਵਾਸੀਆਂ ਨੂੰ ਦਿੱਤੀ ਸਰਕਾਰ ਦੇ ਚਾਰ ਸਾਲਾਂ ਦੀ ਜਾਣਕਾਰੀ
ਲੋਕ ਪੱਖੀ ਸਕੀਮਾਂ ਨੂੰ ਲਾਭਪਾਤਰੀਆਂ ਦੇ ਘਰ ਤਕ ਪਹੁੰਚਾਉਣ ਲਈ ਸਰਕਾਰ ਦੇ ਆਦੇਸ਼ਾਂ ’ਤੇ ਸਮੂਹ ਵਲੰਟੀਅਰ ਪੂਰੀ ਤਨਦੇਹੀ ਨਾਲ ਜੁਟੇ
Publish Date: Sun, 29 Mar 2026 05:57 PM (IST)
Updated Date: Mon, 30 Mar 2026 04:06 AM (IST)

ਸਰਬਜੀਤ ਸਿੰਘ ਲਾਲੀ ਨੇ ਵਾਰਡ ਵਾਸੀਆਂ ਨੂੰ ਦਿੱਤੀ ਸਰਕਾਰ ਦੇ ਚਾਰ ਸਾਲਾਂ ਦੀ ਜਾਣਕਾਰੀ ਵਾਰਡ ਨੰਬਰ 24 ’ਚ ਮੀਟਿੰਗ ਦੌਰਾਨ ਦੱਸੀਆਂ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੀ ਵਾਰਡ ਨੰਬਰ 24 ’ਚ ਜੁਗਿੰਦਰ ਸਿੰਘ ਫ਼ੌਜੀ ਦੇ ਘਰ ਆਮ ਆਦਮੀ ਪਾਰਟੀ ਦੀ ਮੀਟਿੰਗ ਰੱਖੀ ਗਈ। ਜਿਸ ’ਚ ਵਾਰਡ ਦੇ ਕੌਂਸਲਰ ਸਰਬਜੀਤ ਸਿੰਘ ਰਾਜਪੂਤ ਲਾਲੀ ਵਸੀਕਾ ਤੇ ਤਰਨਤਾਰਨ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਰੰਧਾਵਾ ਤੋਂ ਇਲਾਵਾ ‘ਆਪ’ ਦੇ ਹੋਰ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ ਤੇ ਆਮ ਆਦਮੀ ਪਾਰਟੀ ਦੇ ਚਾਰ ਸਾਲਾਂ ਦੇ ਕਾਰਜਕਾਲ ਦੀ ਜਾਣਕਾਰੀ ਸਾਂਝੀ ਕਰਦਿਆਂ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ। ਇਸ ਮੌਕੇ ਸਰਬਜੀਤ ਸਿੰਘ ਲਾਲੀ ਵਸੀਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਕੀਤੀਆਂ ਗਰੰਟੀਆਂ ਨੂੰ ਪੂਰਾ ਕਰਨ ’ਚ ਹਮੇਸ਼ਾ ਵਿਸ਼ਵਾਸ ਰੱਖਿਆ ਤੇ ਸਰਕਾਰ ਬਣਦਿਆਂ ਹੀ ਮੁਫ਼ਤ ਬਿਜਲੀ ਵਾਲੀ ਗਰੰਟੀ ਨੂੰ ਲਾਗੂ ਕਰ ਕੇ ਮਿਸਾਲ ਕਾਇਮ ਕਰ ਦਿੱਤੀ। ਜਦੋਂਕਿ ਲੋਕ ਪੱਖੀ ਸਕੀਮਾਂ ਨੂੰ ਲਾਭਪਾਤਰੀਆਂ ਦੇ ਘਰ ਤਕ ਪਹੁੰਚਾਉਣ ਲਈ ਸਰਕਾਰ ਦੇ ਆਦੇਸ਼ਾਂ ’ਤੇ ਸਮੂਹ ਵਲੰਟੀਅਰ ਪੂਰੀ ਤਨਦੇਹੀ ਨਾਲ ਜੁਟੇ ਹੋਏ ਹਨ। ਇਸ ਤੋਂ ਇਲਾਵਾ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦੀ ਗਰੰਟੀ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲਾਗੂ ਕਰ ਕੇ ਸਭ ਦਾ ਦਿਲ ਜਿੱਤ ਲਿਆ ਹੈ। ਲਾਲੀ ਵਸੀਕਾ ਨੇ ਕਿਹਾ ਕਿ ਤਰਨਤਾਰਨ ਦੇ ਵਿਕਾਸ ਲਈ ਵੀ ਸਰਕਾਰ ਨੇ ਦਿਲ ਖੋਲ੍ਹ ਕੇ ਗ੍ਰਾਂਟ ਦਿੱਤੀ ਤੇ 35 ਕਰੋੜ ਦੀ ਰਾਸ਼ੀ ਨਾਲ ਗੁਰੂ ਨਗਰੀ ਦਾ ਚਹੁੰ ਮੁਖੀ ਵਿਕਾਸ ਹੋਣ ਜਾ ਰਿਹਾ ਹੈ। ਲਾਲੀ ਨੇ ਅੱਗੇ ਦੱਸਿਆ ਕਿ ਵੱਖ-ਵੱਖ ਵਾਰਡਾਂ ’ਚ ਤਿੰਨ ਦਰਜਨ ਦੇ ਕਰੀਬ ਗਲੀਆਂ ਦਾ ਨਿਰਮਾਣ ਚੱਲ ਰਿਹਾ ਹੈ। ਸ਼ਹਿਰ ਦੀਆਂ ਵਾਰਡਾਂ ’ਚ ਸਟ੍ਰੀਟ ਲਾਈਟਾਂ, ਸੀਵਰੇਜ ਸਮੱਸਿਆ, ਸਫ਼ਾਈ ਆਦਿ ਵਰਗੇ ਕੰਮ ਵੀ ਲਗਾਤਾਰ ਜਾਰੀ ਹਨ। ਇਸ ਮੌਕੇ ਕੁਲਦੀਪ ਸਿੰਘ ਰੰਧਾਵਾ ਚੇਅਰਮੈਨ ਮਾਰਕੀਟ ਕਮੇਟੀ ਤਰਨਤਾਰਨ ਨੇ ਕਿਹਾ ਕਿ ‘ਆਪ’ ਸਰਕਾਰ ਦੇ ਚਾਰ ਸਾਲ ਕਿਸੇ ਮਿਸਾਲ ਤੋਂ ਘੱਟ ਨਹੀਂ ਹਨ ਤੇ ਲੋਕਾਂ ’ਚ ਸਰਕਾਰ ਪ੍ਰਤੀ ਭਰੋਸਾ ਲਗਾਤਾਰ ਵਧ ਰਿਹਾ ਹੈ। ਮੀਟਿੰਗ ’ਚ ਚੇਅਰਮੈਨ ਸ਼ਿਕਾਇਤ ਨਿਵਾਰਨ ਕਮੇਟੀ ਤਸਵੀਰ ਸਿੰਘ, ਗੁਰਵੰਤ ਸਿੰਘ ਰੋੜਾਂ ਵਾਲੀਆ ਤੋਂ ਇਲਾਵਾ ‘ਆਪ’ ਦੇ ਹੋਰ ਆਗੂ ਵੀ ਮੌਜੂਦ ਸਨ। ਜਦੋਂਕਿ ਵੱਡੀ ਗਿਣਤੀ ’ਚ ਇਲਾਕਾ ਵਾਸੀਆਂ ਨੇ ਵੀ ਮੀਟਿੰਗ ’ਚ ਹਾਜ਼ਰੀ ਭਰੀ ਤੇ ਸਰਕਾਰ ਦੇ ਕੰਮਾਂ ਨੂੰ ਚੰਗਾ ਦੱਸਿਆ।