ਗੁਰਬਰਿੰਦਰ ਸਿੰਘ •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਫ਼ਤਿਆਬਾਦ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਪੜਾਓ ਸਾਹਿਬ ਵਿਖੇ ਜਲ੍ਹਿਆਂਵਾਲਾ ਬਾਗ਼ ਦੇ ਨਿਰਦੋਸ਼ ਸ਼ਹੀਦਾਂ ਦੇ ਖੂਨ ਦਾ ਬਦਲਾ ਲੈਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਹਜ਼ੂਰੀ ਰਾਗੀ ਭਾਈ ਕਰਮ ਸਿੰਘ ਸਾਹਨੀ ਤੇ ਸਾਥੀਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਹੈੱਡ ਗ੍ਰੰਥੀ ਭਾਈ ਜਸਕਰਨ ਸਿੰਘ ਨੇ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸਮਾਗਮ ਦੌਰਾਨ ਗ੍ਰਾਮ ਪੰਚਾਇਤ ਫਤਿਆਬਾਦ ਦੇ ਸਰਪੰਚ ਡਾ. ਜਗਵਿੰਦਰ ਸਿੰਘ, ਸਾਬਕਾ ਸਰਪੰਚ ਭੁਪਿੰਦਰ ਸਿੰਘ ਭਿੰਦਾ, ਬੇਅੰਤ ਸਿੰਘ, ਡਾ. ਜਸਬੀਰ ਸਿੰਘ ਚਤੱਰਥ, ਤੇਜਿੰਦਰ ਸਿੰਘ ਪ੍ਰਿੰਸ, ਡਾ. ਮਨਜੀਤ ਸਿੰਘ, ਭੁਪਿੰਦਰ ਸਿੰਘ ਟੀਟੂ, ਸੰਦੀਪ ਸਿੰਘ ਲੈਬਾਰਟਰੀ ਵਾਲੇ, ਡਾ. ਅਮਰਬੀਰ ਸਿੰਘ ਤੇ ਹੋਰ ਪਤਵੰਤਿਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬੁਲਾਰਿਆਂ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਦੇ ਨਿਹੱਥੇ ਅਤੇ ਬੇਕਸੂਰ ਭਾਰਤੀਆਂ ਦੇ ਕਤਲੇਆਮ ਦਾ ਬਦਲਾ ਲੈ ਕੇ ਸ਼ਹੀਦ ਊਧਮ ਸਿੰਘ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਅਮਿੱਟ ਯੋਗਦਾਨ ਪਾਇਆ। ਉਨ੍ਹਾਂ ਦੀ ਬੇਮਿਸਾਲ ਸੂਰਬੀਰਤਾ ਅਤੇ ਦੇਸ਼ ਭਗਤੀ ਸਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਮਹਾਨ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਦਿਓਲ, ਸੰਦੀਪ ਸਿੰਘ, ਡਾ. ਜਸਬੀਰ ਸਿੰਘ, ਡਾ. ਅਮਰਬੀਰ ਸਿੰਘ ਸਾਬਾ, ਡਾ. ਸ਼ਮਸ਼ੇਰ ਸਿੰਘ ਸ਼ੇਰਾ, ਬਲਦੇਵ ਸਿੰਘ ਸੈਲਰ ਵਾਲੇ, ਸੰਤੋਖ ਸਿੰਘ ਨੰਬਰਦਾਰ, ਡਾ. ਜਗਵਿੰਦਰ ਸਿੰਘ, ਭੁਪਿੰਦਰ ਸਿੰਘ ਭਿੰਦਾ, ਕਸ਼ਮੀਰ ਸਿੰਘ ਸਹੋਤਾ, ਭੁਪਿੰਦਰ ਸਿੰਘ ਟੀਟੂ, ਮਹਿੰਦਰ ਸਿੰਘ ਕੰਬੋਜ, ਬਲਦੇਵ ਸਿੰਘ ਜੇਈ, ਪ੍ਰਿੰਸੀਪਲ ਸੁਖਵਿੰਦਰ ਸਿੰਘ, ਮਲਕੀਅਤ ਸਿੰਘ ਮੁਤੀ, ਸੁਰਜੀਤ ਕੁਮਾਰ ਬਾਵਾ ਮੈਂਬਰ, ਕੁਲਦੀਪ ਸਿੰਘ ਸਹੋਤਾ ਮੈਂਬਰ, ਜਸਬੀਰ ਸਿੰਘ ਸਾਬੀ ਮੈਂਬਰ, ਚਰਨਜੀਤ ਸਿੰਘ ਦਿਓਲ, ਸੁਰਿੰਦਰ ਸਿੰਘ ਸ਼ਿੰਦਾ ਸਰਪੰਚ, ਕੁਲਜੀਤ ਸਿੰਘ ਥਿੰਦ, ਜੰਗਲੀ ਮਹਾਸ਼ਾ, ਅਸ਼ੋਕ ਮਹਾਸ਼ਾ, ਜਗਦੀਪ ਸਿੰਘ ਪਵਾਰ, ਗੁਰਸ਼ਰਨ ਸਿੰਘ ਪਵਾਰ, ਲਖਵਿੰਦਰ ਸਿੰਘ ਕਾਨੂੰਗੋ, ਦਵਿੰਦਰ ਸਿੰਘ ਕਾਕਾ ਮੈਂਬਰ, ਠਾਣੇਦਾਰ ਭੁਪਿੰਦਰ ਸਿੰਘ, ਰਵਿੰਦਰ ਸਿੰਘ ਰਵੀ, ਡਾ. ਮਨਜੀਤ ਸਿੰਘ, ਡਾ. ਚੇਤਨਬੀਰ ਸਿੰਘ, ਮਹਿੰਦਰ ਸਿੰਘ ਨਿਰਾਲਾ, ਸੁਖਦੇਵ ਸਿੰਘ ਨੰਬਰਦਾਰ, ਐੱਸਪੀ ਪਰਮਜੀਤ ਸਿੰਘ ਸੰਧੂ, ਗੁਰਦੀਪ ਸਿੰਘ ਦੀਪ, ਬਲਵਿੰਦਰ ਸਿੰਘ ਕਾਨੂੰਗੋ, ਹਰਜਿੰਦਰ ਸਿੰਘ ਕਾਲੀ, ਸੁਖਨੰਦਨ ਸਿੰਘ ਆੜ੍ਹਤੀ, ਮਾਸਟਰ ਜਗਮੀਤ ਸਿੰਘ, ਤਰਸੇਮ ਸਿੰਘ, ਮਨੋਜ ਕੁਮਾਰ ਲਵਲੀ, ਬਲਦੇਵ ਸਿੰਘ ਪ੍ਰਧਾਨ ਕਰਿਆਨਾ ਯੂਨੀਅਨ, ਅਮਰਜੀਤ ਸਿੰਘ ਧੱਦੂ ਪਹਿਲਵਾਨ, ਓਕਾਂਰ ਸਿੰਘ, ਹੁਸਨਪ੍ਰੀਤ ਸਿੰਘ, ਕਰਨ ਸਿੰਘ, ਰਮਨਦੀਪ ਸਿੰਘ, ਗੁਰਭੇਜ ਸਿੰਘ ਭੇਜੀ, ਅਵਤਾਰ ਸਿੰਘ ਭੰਗੂ, ਜਗਜੀਤ ਸਿੰਘ ਕਾਲੂ, ਜਸਵਿੰਦਰ ਸਿੰਘ ਜੋਸਨ, ਮਾਸਟਰ ਹਰਦੀਪ ਸਿੰਘ, ਬਲਦੇਵ ਸਿੰਘ ਬਾਊ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਸਮਾਗਮ ਦੇ ਅੰਤ ਵਿਚ ਸਮੂਹ ਸੰਗਤ ਲਈ ਅਤੁੱਟ ਲੰਗਰ ਵਰਤਾਏ ਗਏ।