- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂ ਬਗਲਾਮੁਖੀ ਧਾਮ ਪੱਟੀ ਵਿਖੇ ਧਾਰਮਿਕ ਸਮਾਗਮ ਮਾਂ ਬਗਲਾਮੁਖੀ ਧਾਮ ਦੇ ਪ੍ਰਬੰਧਕ ਮਹੰਤ ਰਵੀ ਪੁਰੀ ਦੀ ਅਗਵਾਈ ਵਿਚ ਬੜੀ ਧੂਮਧਾਮ ਤੇ ਸ਼ਰਧਾ ਨਾਲ ਕਰਵਾਇਆ ਗਿਆ। ਸਮਾਗਮ ਵਿਚ ਇਲਾਕੇ ਭਰ ਤੋਂ ਸੰਗਤ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਮੌਕੇ ਭਜਨ ਗਾਇਕ ਰਿੰਕੂ

ਬੱਲੂ ਮਹਿਤਾ, ਪੱਟੀ : ਮਾਂ ਬਗਲਾਮੁਖੀ ਧਾਮ ਪੱਟੀ ਵਿਖੇ ਧਾਰਮਿਕ ਸਮਾਗਮ ਮਾਂ ਬਗਲਾਮੁਖੀ ਧਾਮ ਦੇ ਪ੍ਰਬੰਧਕ ਮਹੰਤ ਰਵੀ ਪੁਰੀ ਦੀ ਅਗਵਾਈ ਵਿਚ ਬੜੀ ਧੂਮਧਾਮ ਤੇ ਸ਼ਰਧਾ ਨਾਲ ਕਰਵਾਇਆ ਗਿਆ। ਸਮਾਗਮ ਵਿਚ ਇਲਾਕੇ ਭਰ ਤੋਂ ਸੰਗਤ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਮੌਕੇ ਭਜਨ ਗਾਇਕ ਰਿੰਕੂ ਅਗਨੀਹੋਤਰੀ ਐੱਡ ਪਾਰਟੀ ਵੱਲੋਂ ਮਹਾਮਾਈ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਗਿਆ। ਸੰਗਤ ਵੱਲੋਂ ਨੱਚ-ਟੱਪ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਮਾਂ ਬਗਲਾ ਮੁਖੀ ਧਾਮ ਦੇ ਪ੍ਰਬੰਧਕ ਮਹੰਤ ਰਵੀ ਪੁਰੀ ਨੇ ਦੱਸਿਆ ਕਿ ਮੰਦਿਰ ਵਿਖੇ ਮਹੀਨੇ ਦੇ ਅਖੀਰਲੇ ਵੀਰਵਾਰ ਨੂੰ ਮਾਤਾ ਰਾਣੀ ਦੀ ਚੌਕੀ ਕਰਵਾਈ ਜਾਂਦੀ ਹੈ। ਇਸ ਮੌਕੇ 'ਤੇ ਉਨ੍ਹਾਂ ਵੱਲੋਂ ਆਏ ਮਹਿਮਾਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਲੰਗਰ ਭੰਡਾਰੇ ਅਟੁੱਟ ਵਰਤਿਆ। ਇਸ ਮੌਕੇ 'ਤੇ ਮਨਿੰਦਰ ਸਿੰਘ ਸੇਖੋਂ, ਗੌਰਵ ਪਾਠਕ, ਸਤਨਾਮ ਸਿੰਘ ਭੁੱਲਰ, ਰਾਜਾ ਪੁਰੀ, ਲੱਕੀ, ਰੋਹਿਤ ਮਨਚੰਦਾ,ਜਗਦੀਸ਼ ਪਾਲ ਹਲਵਾਈ, ਰਾਘਵ ਪਾਠਕ, ਸ਼ਿਵਮ ਸ਼ਰਮਾ, ਅਜੇ ਕੁਮਾਰ, ਪਵਨ ਮਨਚੰਦਾ, ਦੀਪਕ ਚੋਧਰੀ, ਅਸ਼ੀਸ਼ ਦੂਬੇ, ਅਜੇ ਕੁਮਾਰ, ਰਾਹੁਲ ਪੁਰੀ, ਡੀਕੇ ਵੈਦ, ਕੇਕੇ ਸ਼ਰਮਾ ਆਦਿ ਹਾਜ਼ਰ ਸਨ।