ਪਿੰਡ ਕੈਰੋਂ ’ਚ ਬੀਮਾ ਯੋਜਨਾ ਤਹਿਤ ਕਾਰਡਾਂ ਦੀ ਰਜਿਸਟਰੇਸ਼ਨ ਕਰਵਾਈ
ਮੁੱਖ ਮੰਤਰੀ ਸਿਹਤ ਯੋਜਨਾ ਦੇ ਨਾਲ ਹਰ ਇਕ ਵਿਅਕਤੀ ਨੂੰ 10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ।
Publish Date: Wed, 25 Feb 2026 07:00 PM (IST)
Updated Date: Thu, 26 Feb 2026 04:08 AM (IST)
ਪੰਜਾਬੀ ਜਾਗਰਣ ਟੀਮ, ਕੈਰੋਂ/ਘਰਿਆਲਾ : ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਕੈਰੋਂ ਵਿਖੇ ਮੁੱਖ ਮੰਤਰੀ ਯੋਜਨਾ ਤਹਿਤ ਕਾਰਡ ਬਣਾਉਣ ਲਈ ਰਜਿਸਟਰੇਸ਼ਨ ਕਰਵਾਉਣ ਵਾਸਤੇ ਗੁਰਦੁਆਰਾ ਸਾਹਿਬ ਪੱਤੀ ਹਾਥੀ ਕੀ ’ਚ ਕੈਂਪ ਲਗਾਇਆ ਗਿਆ। ਇਸ ਮੌਕੇ ਅਮਨਦੀਪ ਸਿੰਘ ਸ਼ਾਹ ਸਰਪੰਚ ਕੈਰੋਂ, ਸੁਖਵਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੇ ਨਾਲ ਹਰ ਇਕ ਵਿਅਕਤੀ ਨੂੰ 10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਜਿਸ ਨਾਲ ਗਰੀਬ ਪਰਿਵਾਰਾਂ ਨੂੰ ਬਹੁਤ ਜਿਆਦਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਲਾਜ ’ਚ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਅਮਨਦੀਪ ਸਿੰਘ ਸ਼ਾਹ ਸਰਪੰਚ ਕੈਰੋਂ, ਸੁਖਵਿੰਦਰ ਸਿੰਘ ਕੈਰੋਂ, ਸਰਬਦੀਪ ਸਿੰਘ ਕੈਰੋਂ, ਪਰਮਿੰਦਰ ਸਿੰਘ ਕੈਰੋਂ ਬਲਾਕ ਸੰਮਤੀ ਮੈਂਬਰ, ਪ੍ਰਗਟ ਸਿੰਘ ਪੰਚਾਇਤ ਮੈਂਬਰ, ਸੇਵਾ ਕੇਂਦਰ ਦੇ ਆਪਰੇਟਰ, ਸੁਖਦੀਪ ਸਿੰਘ ਹੈਲਥ ਡਿਪਾਰਟਮੈਂਟ, ਗ੍ਰੰਥੀ ਖਜਾਨ ਸਿੰਘ ਜੋੜਾ, ਮਿਲਖਾ ਸਿੰਘ ਕੈਰੋਂ ਤੇ ਹੋਰ ਵੀ ਇਲਾਕਾ ਵਾਸੀ ਹਾਜਰ ਸਨ।