ਕਿਸਾਨ, ਮਜਦੂਰ ਜਥੇਬੰਦੀ ਨੇ ਐੱਸਡੀਐੱਮ ਦਫਤਰ ਤਕ ਕੱਢਿਆ ਮੋਟਰਸਾਈਕਲ ਮਾਰਚ ਕਿਸਾਨ, ਮਜਦੂਰ ਜਥੇਬੰਦੀ ਨੇ ਭਿੱਖੀਵਿੰਡ ਐੱਸਡੀਐੱਮ ਦਫਤਰ ਤਕ ਕੀਤਾ ਮੋਟਰਸਾਈਕਲ ਮਾਰਚ
Publish Date: Wed, 15 Jul 2026 04:43 PM (IST)
Updated Date: Thu, 16 Jul 2026 04:01 AM (IST)
ਭਾਰਤ-ਅਮਰੀਕਾ ਵਪਾਰ ਸਮਝੌਤਾ ਰੱਦ ਕਰਨ ਸਮੇਤ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਰਾਜਨ ਚੋਪੜਾ•, ਪੰਜਾਬੀ ਜਾਗਰਣ, ਭਿੱਖੀਵਿੰਡ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਤੇ ਧੰਨ-ਧੰਨ ਬਾਬਾ ਭਾਈ ਝਾੜੂ ਸਾਹਿਬ ਜੀ ਜ਼ੋਨ ਵਲਟੋਹਾ ਵੱਲੋਂ ਦੇਸ ਬਚਾਓ ਮੋਰਚੇ ਦੇ ਸੱਦੇ ਤਹਿਤ ਦਿਲਬਾਗ ਸਿੰਘ ਪਹੂਵਿੰਡ ਅਤੇ ਦਲਬੀਰ ਸਿੰਘ ਭੂਰਾ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਅਮਰਕੋਟ ਤੋ ਭਿੱਖੀਵਿੰਡ ਐੱਸਡੀਐੱਮ ਦਫਤਰ ਤਕ ਵਿਸ਼ਾਲ ਰੋਡ ਮਾਰਚ ਕੱਢਿਆ ਗਿਆ। ਇਸ ਉਪਰੰਤ ਐੱਸਡੀਐੱਮ ਦਫਤਰ ਵਿਖੇ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਦਿਲਬਾਗ ਸਿੰਘ ਪਹੂਵਿੰਡ, ਦਲਬੀਰ ਸਿੰਘ ਭੂਰਾ, ਨਿਸ਼ਾਨ ਸਿੰਘ ਮਾੜੀਮੇਘਾ ਅਤੇ ਸੁਖਦੇਵ ਸਿੰਘ ਦੁੱਬਲੀ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤਾ ਦੇਸ਼ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਪਸ਼ੂ ਪਾਲਕਾਂ, ਛੋਟੇ ਵਪਾਰੀਆਂ, ਲਘੂ ਉਦਯੋਗਾਂ ਅਤੇ ਦੇਸ਼ ਦੀ ਖੁਰਾਕੀ ਤੇ ਆਰਥਿਕ ਖੁਦਮੁਖਤਿਆਰੀ ਲਈ ਗੰਭੀਰ ਖਤਰਾ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਭਾਰਤੀ ਖੇਤੀਬਾੜੀ, ਪੇਂਡੂ ਅਰਥ ਵਿਵਸਥਾ ਅਤੇ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਉਪਰ ਮਾੜਾ ਅਸਰ ਪਾਵੇਗਾ। ਆਗੂਆਂ ਨੇ ਕਿਹਾ ਕਿ ਇਹ ਸਮਝੌਤਾ ਕਿਸਾਨਾਂ ਲਈ ‘ਮੌਤ ਦਾ ਫਰਮਾਨ’ ਸਾਬਤ ਹੋਵੇਗਾ, ਜਿਸ ਨੂੰ ਕਿਸੇ ਵੀ ਹਾਲਤ ਵਿਚ ਮਨਜ਼ੂਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ ਬਚਾਓ ਮੋਰਚਾ ਇਸ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਪੂਰੀ ਤਰ੍ਹਾਂ ਵਿਰੋਧ ਕਰਦਾ ਹੈ ਅਤੇ ਭਾਰਤ ਸਰਕਾਰ ਤੋਂ ਮੰਗ ਕਰਦਾ ਹੈ ਕਿ ਭਾਰਤ-ਅਮਰੀਕਾ ਮੁਕਤ ਵਪਾਰ ‘ਫ੍ਰੀ ਟਰੇਡ’ ਸਮਝੌਤੇ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ। ਇਸ ਮੌਕੇ ਰਣਜੀਤ ਸਿੰਘ ਚੀਮਾ ਅਤੇ ਬੱਗੂ ਭੂਰਾ ਨੇ ਕਿਹਾ ਕਿ ਪੰਜਾਬ ਸਰਕਾਰ ਅੱਤ ਦੀ ਮਹਿੰਗਾਈ, ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਉਪਰ ਮਾਰੇ ਜਾ ਰਹੇ ਡਾਕਿਆਂ, ਲੈਂਡ ਪੂਲਿੰਗ ਪਾਲਿਸੀ ਵਰਗੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਅਤੇ ਪਿੰਡਾਂ ਵਿਚ ਜਬਰਨ ਲਗਾਏ ਜਾ ਰਹੇ ਸਮਾਰਟ ਮੀਟਰਾਂ ਵਰਗੀਆਂ ਲੋਕ ਵਿਰੋਧੀ ਨੀਤੀਆਂ ਨੂੰ ਤੁਰੰਤ ਰੱਦ ਕਰੇ ਅਤੇ ਲੋਕ ਹਿਤੈਸ਼ੀ ਹੋਣ ਦਾ ਸਬੂਤ ਦੇਵੇ। ਇਸ ਮੌਕੇ ਪੂਰਨ ਸਿੰਘ ਮੱਦਰ, ਅਜਮੇਰ ਸਿੰਘ ਅਮੀਸ਼ਾਹ, ਮਾਨ ਸਿੰਘ ਮਾੜੀਮੇਘਾ, ਸੁਖਪਾਲ ਸਿੰਘ ਦੋਦੇ, ਤਰਸੇਮ ਸਿੰਘ ਬਰਵਾਲਾ, ਸੁਖਚੈਨ ਸਿੰਘ ਜੰਡ, ਬਲਜੀਤ ਸਿੰਘ ਮਾਹਣੇਕੇ, ਸੁਖਵੰਤ ਸਿੰਘ ਠੱਠਾ, ਆਤਮਾ ਸਿੰਘ ਘਰਿਆਲੀ, ਧਰਮ ਸਿੰਘ ਘਰਿਆਲੀ, ਡਾ. ਹਰਭਾਲ, ਯੋਧ ਸਿੰਘ, ਬਲਦੇਵ ਸਿੰਘ ਯੋਧ ਸਿੰਘ ਵਾਲਾ, ਦਲਜੀਤ ਸਿੰਘ ਮਸਤਗੜ੍ਹ, ਸੁਖਦੇਵ ਸਿੰਘ ਮਾੜੀਮੇਘਾ, ਬਘੇਲ ਸਿੰਘ ਖਾਲੜਾ, ਸੁਖਦੇਵ ਸਿੰਘ ਦੋਦੇ, ਨਿਰਵੈਲ ਸਿੰਘ ਭੈਣੀ, ਮੱਸਾ ਸਿੰਘ, ਅੰਗਰੇਜ਼ ਸਿੰਘ ਵਾ, ਸੁਖਦੇਵ ਸਿੰਘ ਚੀਮਾ, ਬਲਵੀਰ ਸਿੰਘ ਚੀਮਾ, ਜਰਨੈਲ ਸਿੰਘ ਕੱਚਾ ਪੱਕਾ, ਗੁਰਨਾਮ ਸਿੰਘ ਮੱਖੀ ਕਲਾਂ, ਮੇਜਰ ਸਿੰਘ ਕਲਸੀਆ, ਗੁਰਚਰਨ ਸਿੰਘ ਪਹੂਵਿੰਡ, ਬਖਸ਼ੀਸ ਸਿੰਘ ਭਿੱਖੀਵਿੰਡ, ਬਚਿੱਤਰ ਸਿੰਘ ਮਰਗਿੰਦਪੁਰਾ, ਸਤਰਪਾਲ ਸਿੰਘ ਚੂੰਘ, ਦਵਿੰਦਰ ਸਿੰਘ ਨਵਾਪਿੰਡ, ਹਰਜਿੰਦਰ ਸਿੰਘ ਮੱਦਰ, ਸੁਖਚੈਨ ਸਿੰਘ ਡਲੀਰੀ, ਸਤਨਾਮ ਸਿੰਘ ਮਨਿਹਾਲਾ, ਕਾਰਜ ਸਿੰਘ ਅਮੀਸ਼ਾਹ, ਜਰਨੈਲ ਸਿੰਘ ਉੱਦੋਕੇ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਕਿਸਾਨ ਹਾਜ਼ਰ ਸਨ।