ਕਿਸਾਨਾਂ ਨੇ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਉੱਪਰ ਪੰਜਾਬ ਭਰ ਦੇ ਡੀਸੀ ਦਫਤਰਾਂ ਅੱਗੇ ਧਰਨੇ ਦਿੱਤੇ ਗਏ। ਇਸੇ ਕੜੀ ਤਹਿਤ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦਿੱਤਾ ਗਿਆ। ਜਿਸ ਵਿਚ ਸੈਂਕੜੇ
Publish Date: Fri, 22 Sep 2023 07:12 PM (IST)
Updated Date: Fri, 22 Sep 2023 07:12 PM (IST)
ਜਸਪਾਲ ਸਿੰਘ ਜੱਸੀ, ਤਰਨਤਾਰਨ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਉੱਪਰ ਪੰਜਾਬ ਭਰ ਦੇ ਡੀਸੀ ਦਫਤਰਾਂ ਅੱਗੇ ਧਰਨੇ ਦਿੱਤੇ ਗਏ। ਇਸੇ ਕੜੀ ਤਹਿਤ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦਿੱਤਾ ਗਿਆ। ਜਿਸ ਵਿਚ ਸੈਂਕੜੇ ਕਿਸਾਨ ਇਕੱਠੇ ਹੋਏ। ਇਸ ਧਰਨੇ ਦੀ ਪ੍ਰਧਾਨਗੀ ਦੇਸਾ ਸਿੰਘ ਘਰਿਆਲਾ, ਜਸਵੰਤ ਸਿੰਘ ਸੋਹਲ, ਭੁਪਿੰਦਰ ਸਿੰਘ ਠੱਠੀਆਂ ਨੇ ਕੀਤੀ। ਸਟੇਜ ਸਕੱਤਰ ਵਜੋਂ ਸੁਖਵੰਤ ਸਿੰਘ ਵਲਟੋਹਾ, ਸਤਬੀਰ ਸਿੰਘ ਕੋਟਲੀ ਨੇ ਡਿਊਟੀ ਨਿਭਾਈ।
ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ ਨੇ ਕਿਹਾ ਕਿ ਲੋਕਾਂ ਦੇ ਹੜ੍ਹਾਂ ਕਾਰਨ ਘਰ ਬਾਹਰ ਰੁੜ੍ਹ ਗਏ, ਫਸਲਾਂ ਤਬਾਹ ਹੋ ਗਈਆਂ, ਪਸ਼ੂ ਧਨ ਅਤੇ ਮਨੁੱਖੀ ਜਾਨਾਂ ਚਲੀਆਂ ਗਈਆਂ ਤੇ ਬਹੁਤ ਸਾਰੀ ਜ਼ਮੀਨ ਵੀ ਬਰਬਾਦ ਹੋ ਚੁੱਕੀ ਹੈ। ਜੋ ਤੁਰੰਤ ਵਾਹੀਯੋਗ ਨਹੀਂ ਰਹੀ। ਪਰ ਬਣਦਾ ਮੁਆਵਜ਼ਾ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਦਿੱਤਾ ਨਹੀਂ ਗਿਆ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਹੜ੍ਹ ਪੀੜਤਾਂ ਨੂੰ ਉਨ੍ਹਾਂ ਦਾ ਬਣਦਾ ਮੁਆਵਜ਼ਾ ਜਲਦੀ ਨਾ ਦਿੱਤਾ ਗਿਆ ਤਾਂ ਜਥੇਬੰਦੀ ਅਗਲਾ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਵੇਗੀ। ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਮੇਹਰ ਸਿੰਘ ਸਖੀਰਾ, ਦਲੇਰ ਸਿੰਘ ਰਾਜੋਕੇ, ਬਖਸ਼ੀਸ ਸਿੰਘ ਬਹਾਦਰ ਨਗਰ, ਤਰਸੇਮ ਸਿੰਘ ਕੁਹਾੜਕਾ, ਸੋਹਣ ਸਿੰਘ ਸਭਰਾ, ਸੁਲੱਖਣ ਸਿੰਘ ਮੰਡਾਲਾ, ਜਗਬੀਰ ਸਿੰਘ ਬੱਬੂ, ਕਸ਼ਮੀਰ ਸਿੰਘ ਠੱਠੀਆਂ ਮਹੰਤਾਂ, ਇੰਦਰਜੀਤ ਸਿੰਘ ਮਾੜੀਮੇਘਾ, ਹਰਚਰਨ ਸਿੰਘ ਲੌਹੁਕਾ, ਸਤਨਾਮ ਸਿੰਘ ਹਰੀਕੇ, ਸੁਖਬੀਰ ਸਿੰਘ ਗੱਗੋਬੂਹਾ, ਕਸ਼ਮੀਰ ਸਿੰਘ ਲੌਹੁਕਾ, ਚਾਨਣ ਸਿੰਘ ਆਸਲ, ਦਿਲਬਾਗ ਸਿੰਘ ਆਦਿ ਮੌਜੂਦ ਸਨ।