ਪ੍ਰਚਾਰ ਮੰਤਰੀ ਵਿਨੋਦ ਖੰਨਾ ਤੇ ਪਰਿਵਾਰ ਨੇ ਸੰਤ ਸਮਾਜ ਦਾ ਗ੍ਰਹਿ ਪ੍ਰਵੇਸ਼ ਕਰਨ ’ਤੇ ਕੀਤਾ ਨਿੱਘਾ ਸਵਾਗਤ
ਲੋਕ ਸੰਤ-ਸਮਾਜ ਦੇ ਦਰਸ਼ਨਾਂ ਲਈ ਦੂਰ-ਦੁਰਾਡੇ ਜਾਂਦੇ ਹਨ ਪਰ ਬਾਬਾ ਅਨੰਦ ਗਿਰੀ ਮਹਾਰਾਜ ਦੀ ਅਗਵਾਈ ’ਚ ਅੱਜ ਪੱਟੀ ਵਿਖੇ ਸੰਤ-ਸਮਾਜ ਪਹੁੰਚਿਆ ਹੈ।
Publish Date: Sat, 24 Jan 2026 05:17 PM (IST)
Updated Date: Sun, 25 Jan 2026 04:10 AM (IST)

ਪ੍ਰਚਾਰ ਮੰਤਰੀ ਵਿਨੋਦ ਖੰਨਾ ਤੇ ਪਰਿਵਾਰ ਨੇ ਸੰਤ ਸਮਾਜ ਦਾ ਗ੍ਰਹਿ ਪ੍ਰਵੇਸ਼ ਕਰਨ ’ਤੇ ਕੀਤਾ ਨਿੱਘਾ ਸਵਾਗਤ ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਪੱਟੀ ਵਿਖੇ ਸ਼ਿਵਰਾਤਰੀ ਅਤੇ ਮਹਾ ਕੁੰਭ ਮੇਲੇ ਨੂੰ ਮੁੱਖ ਰੱਖਦਿਆਂ ਵੱਖ-ਵੱਖ ਰਾਜਾਂ ਤੋਂ ਸੰਤ ਸਮਾਜ ਦੇ ਮਹਾ ਪੁਰਸ਼ਾਂ ਦਾ ਪੱਟੀ ਪਹੁੰਚਣਾ ਅਰੰਭ ਹੋ ਚੁੱਕਾ ਹੈ। ਸ਼ਨੀਵਾਰ ਨੂੰ ਮਾਂ ਸ੍ਰੀ ਵਿਸਵੇਸ਼ਵਰੀ ਭਾਰਤੀ ਮਾਤਾ ਮਹੰਤ ਸ੍ਰੀ ਲੰਮੇ ਆਸ਼ਰਮ ਹੈਦਰਾਬਾਦ, ਮਹੰਤ ਮਾਤਾ ਪ੍ਰੇਮ ਗਿਰੀ ਗੁੜਗਾਓਂ, ਮਹੰਤ ਅਸ਼ੋਕ ਗਿਰੀ ਗੁੜਗਾਉਂ, 1008 ਮਹਾਂ ਮੰਡ ਲੇਸਵਰ ਰਿਸ਼ੀ ਭਾਗੀ ਮਹਾਰਾਜ ਵੇਂਦਾਤ ਆਚਾਰੀਆ ਗੋਲਡ ਮੈਡ ਲਿਸਟ, ਮਹੰਤ ਜੈ ਸ਼ੰਕਰ, ਮਹੰਤ ਦੇਵ ਦੱਤ ਜੇ ਐਂਡ ਕੇ ਵਾਲੇ, ਮਹੰਤ ਮੋਹਨ ਗਿਰੀ ਮਹਾਰਾਜ, ਰਮੇਸ਼ ਗਿਰੀ, ਯੰਗ ਗਿਰੀ, ਆਕਾਸ਼ ਸ਼ਾਸਤਰੀ, ਪਰਕਰਮਾ ਆਨੰਦ ਗਿਰੀ ਮਹਾਂਪੁਰਸ਼ਾਂ ਦਾ ਪੱਟੀ ਪ੍ਰਚਾਰ ਮੰਤਰੀ ਵਿਨੋਦ ਕੁਮਾਰ ਖੰਨਾ ਦੇ ਗ੍ਰਹਿ ਪ੍ਰਵੇਸ਼ ’ਤੇ ਕਾਂਸ਼ੀ ਦੇ ਥਾਣਾ ਪਤੀ ਬਾਬਾ ਆਨੰਦ ਗਿਰੀ ਜੀ ਮਹਾਰਾਜ ਦੀ ਅਗਵਾਈ ਹੇਠ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੀ ਸਮੁੱਚੀ ਟੀਮ ਵੱਲੋਂ ਪੂਰੇ ਢੋਲ-ਢਮੱਕੇ ਤੇ ਫੁੱਲਾਂ ਦੀ ਵਰਖਾ ਕਰ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਪੱਟੀ ਪਹੁੰਚੇ ਸਮੁੱਚੇ ਮਹਾਪੁਰਖਾਂ ਦਾ ਪਹਿਲਾ ਪੜਾਅ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੇ ਚੇਅਰਮੈਨ ਡਾਕਟਰ ਰਾਜੇਸ਼ ਭਾਰਦਵਾਜ ਐੱਮਡੀ ਸ਼ਹੀਦ ਭਗਤ ਸਿੰਘ ਵਿਦਿਅਕ ਸੰਸਥਾਵਾਂ ਦੇ ਗ੍ਰਹਿ ਵਿਖੇ ਠਹਿਰਾਇਆ। ਜਿੱਥੇ ਸੰਤ ਮਹਾਂ ਪੁਰਸ਼ਾਂ ਤੇ ਸ਼ਿਵ ਭਗਤਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਸੰਤ ਮਹਾਂ ਪੁਰਸ਼ ਤੇ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੇ ਸਮੂਹ ਆਗੂਆਂ ਤੇ ਮੈਂਬਰ ਸਾਹਿਬਾਨਾਂ ਦੇ ਇਕ ਵੱਡੇ ਕਾਫ਼ਲੇ ਦੇ ਰੂਪ ’ਚ ਸ਼ਹਿਰ ਵਿਖੇ ਮੈਂਬਰਾਂ ਦੇ ਘਰ ਨੂੰ ਰਵਾਨਾ ਹੋਇਆ। ਇਸ ਮੌਕੇ ਖੰਨਾ ਨੇ ਕਿਹਾ ਕਿ ਅੱਜ ਸੁਭਾਗਾ ਭਰਿਆ ਦਿਨ ਹੈ। ਲੋਕ ਸੰਤ-ਸਮਾਜ ਦੇ ਦਰਸ਼ਨਾਂ ਲਈ ਦੂਰ-ਦੁਰਾਡੇ ਜਾਂਦੇ ਹਨ ਪਰ ਬਾਬਾ ਅਨੰਦ ਗਿਰੀ ਮਹਾਰਾਜ ਦੀ ਅਗਵਾਈ ’ਚ ਅੱਜ ਪੱਟੀ ਵਿਖੇ ਸੰਤ-ਸਮਾਜ ਪਹੁੰਚਿਆ ਹੈ। ਇਸ ਮੌਕੇ ਡਾਕਟਰ ਰਜੇਸ਼ ਭਾਰਦਵਾਜ, ਪ੍ਰਧਾਨ ਸੁਮਨ ਭੱਲਾ, ਰਮਨ ਸੂਦ, ਵਿੱਤ ਮੰਤਰੀ ਸੋਨੂ ਬੇਦੀ, ਸੋਨੂੰ ਬੇਦੀ ਕੇਸ਼ੀਅਰ, ਕੇਸ਼ਵ ਦੇਵਗਨ, ਰਾਕੇਸ਼ ਪਾਸੀ, ਭਵਨ ਕੁਮਾਰ ਟਾਹ, ਗਣਪਤੀ ਟੈਲੀਕਾਮ ਵਾਲੇ , ਵਿੱਕੀ ਗਨਪਤ, ਜੋਨੀ ਬੇਦੀ, ਸੁਖਦੇਵ ਰਾਜ ਸ਼ਰਮਾ, ਅਮਿਤ ਕੁਮਾਰ, ਵੀਰ ਸਿੰਘ, ਪੰਡਿਤ ਤਰੁਣ ਸ਼ਰਮਾ, ਸਚਿਨ ਸੂਦ, ਰਾਜੇਸ਼ ਸਭਰਵਾਲ, ਰਘੂ ਸਰਮਾ, ਗੌਤਮ, ਸਤਾ, ਧਰਮਵੀਰ ਖੰਨਾ ਆਦਿ ਹਾਜ਼ਰ ਸਨ।