ਡਿਫੈਂਸ ਡਰੇਨ ਕੋਲੋਂ ਪੁਲਿਸ ਤੇ BSF ਦੀ ਵੱਡੀ ਕਾਰਵਾਈ: ਸਰਚ ਅਪ੍ਰੇਸ਼ਨ ਦੌਰਾਨ ਬਰਾਮਦ ਕੀਤਾ ਡਰੋਨ
ਹਾਲਾਂਕਿ ਡਰੋਨ ਦੇ ਨਾਲ ਕੋਈ ਹੋਰੀ ਗੈਰ ਕਾਨੂੰਨੀ ਵਸਤੂ ਬਰਾਮਦ ਨਹੀਂ ਹੋਈ। ਥਾਣਾ ਖਾਲੜਾ ਦੇ ਮੁਖੀ ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਟੀਮ ਅਤੇ ਬੀਐੱਸਐੱਫ ਦੇ ਕਰਮਚਾਰੀਆਂ ਸਮੇਤ ਡਰੇਨ ਦੀ ਪਟੜੀ ’ਤੇ ਗਸ਼ਤ ਕਰ ਰਹੇ ਸਨ।
Publish Date: Tue, 15 Sep 2026 12:48 PM (IST)
Updated Date: Tue, 15 Sep 2026 12:51 PM (IST)
ਸਰਬਜੀਤ ਸਿੰਘ ਛੀਨਾ, ਪੰਜਾਬੀ ਜਾਗਰਣ, ਖਾਲੜਾ। ਸੈਕਟਰ ਖਾਲੜਾ ਦੇ ਪਿੰਡ ਕਲਸੀਆਂ ਖੁਰਦ ’ਚ ਡਿਫੈਂਸ ਡਰੇਨ ਕੋਲੋਂ ਥਾਣਾ ਖਾਲੜਾ ਦੀ ਪੁਲਿਸ ਪਾਰਟੀ ਅਤੇ ਬੀਐੱਸਐੱਫ ਦੇ ਜਵਾਨਾਂ ਨੇ ਸਰਹੱਦ ਪਾਰੋਂ ਆਇਆ ਡਰੋਨ ਬਰਾਮਦ ਕੀਤਾ ਹੈ। ਜਿਸ ਸਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਲਾਂਕਿ ਡਰੋਨ ਦੇ ਨਾਲ ਕੋਈ ਹੋਰੀ ਗੈਰ ਕਾਨੂੰਨੀ ਵਸਤੂ ਬਰਾਮਦ ਨਹੀਂ ਹੋਈ। ਥਾਣਾ ਖਾਲੜਾ ਦੇ ਮੁਖੀ ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਟੀਮ ਅਤੇ ਬੀਐੱਸਐੱਫ ਦੇ ਕਰਮਚਾਰੀਆਂ ਸਮੇਤ ਡਰੇਨ ਦੀ ਪਟੜੀ ’ਤੇ ਗਸ਼ਤ ਕਰ ਰਹੇ ਸਨ।
ਇਸੇ ਦੌਰਾਨ ਉਥੋਂ ਇਕ ਡਰੋਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਡੀਜੇਆਈ ਮੈਵਿਸ 4 ਪ੍ਰੋ ਕੰਪਨੀ ਦੇ ਉਕਤ ਡਰੋਨ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਪਾਕਿਸਤਾਨ ਤੋਂ ਮੰਗਵਾਇਆ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਫਿਲਹਾਲ ਅਣਪਛਾਤੇ ਵਿਅਕਤੀ ਵਿਰੁੱਧ ਕਾਰਵਾਈ ਕਰ ਦਿੱਤੀ ਗਈ ਹੈ ਪਰ ਜਲਦ ਹੀ ਉਸਦੀ ਪਛਾਣ ਕਰਕੇ ਕਾਬੂ ਕਰ ਲਿਆ ਜਾਵੇਗਾ ਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਸ ਡਰੋਨ ਨਾਲ ਉਸਨੇ ਕੀ ਮੰਗਵਾਇਆ ਸੀ।