ਨਿਹ ਕਲੰਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਘਰਿਆਲਾ ’ਚ ਕਰਵਾਈ ਮਾਪੇ-ਅਧਿਆਪਕ ਮਿਲਣੀ
ਮਾਪੇ-ਅਧਿਆਪਕ ਮਿਲਣੀ ਦੌਰਾਨ ਸਾਲਾਨਾ ਨਤੀਜੇ ਮਾਪਿਆਂ ਨਾਲ ਸਾਂਝੇ ਕੀਤੇ ਗਏ ਤੇ ਉਨ੍ਹਾਂ ਨੂੰ ਪ੍ਰਗਤੀ ਕਾਰਡ ਵੰਡੇ ਗਏ।
Publish Date: Mon, 30 Mar 2026 04:07 PM (IST)
Updated Date: Tue, 31 Mar 2026 04:01 AM (IST)
ਸਤਨਾਮ ਚੀਮਾ•,ਪੰਜਾਬੀ ਜਾਗਰਣ, ਘਰਿਆਲਾ : ਨਿਹ ਕਲੰਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਘਰਿਆਲਾ ’ਚ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਇਸ ਮਾਪੇ-ਅਧਿਆਪਕ ਮਿਲਣੀ ਦੌਰਾਨ ਸਾਲਾਨਾ ਨਤੀਜੇ ਮਾਪਿਆਂ ਨਾਲ ਸਾਂਝੇ ਕੀਤੇ ਗਏ ਤੇ ਉਨ੍ਹਾਂ ਨੂੰ ਪ੍ਰਗਤੀ ਕਾਰਡ ਵੰਡੇ ਗਏ।
ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ, ਐੱਸਐੱਮਸੀ ਚੇਅਰਮੈਨ ਜਸਬੀਰ ਕੌਰ ਤੇ ਐੱਸਐੱਮਸੀ ਮੈਂਬਰ ਹਰਪਾਲ ਸਿੰਘ ਤੋਂ ਇਲਾਵਾ ਹੋਰ ਐੱਸਐੱਮਸੀ ਮੈਂਬਰਾਂ ਤੇ ਸਮੂਹ ਸਟਾਫ ਦੀ ਹਾਜ਼ਰੀ ’ਚ ਬਾਰਵੀਂ ਜਮਾਤ ਦੀਆਂ 24 ਵਿਦਿਆਰਥਣਾਂ ਨੂੰ ਹੈਲਥ ਕੇਅਰ ਦੀਆਂ ਕਿੱਟਾਂ ਤੇ 32 ਵਿਦਿਆਰਥਣਾਂ ਨੂੰ ਅਪ੍ਰੈਲ ਮਹੀਨੇ ਦੀਆਂ ਕਿੱਟਾਂ ਵੰਡੀਆਂ ਗਈਆਂ। ਸਕੂਲ ਇੰਚਾਰਜ ਅਮਰਜੀਤ ਸਿੰਘ ਨੇ ਸਰਕਾਰ ਵੱਲੋਂ ਭੇਜੀ ਗਈ ਪੇਂਟ ਦੀ ਗਰਾਂਟ ਨਾਲ ਕਰਵਾਏ ਗਏ ਕੰਮ ਬਾਰੇ ਵੀ ਐੱਸਐੱਮਸੀ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਤੇ ਸਕੂਲ ’ਚ ਆਏ ਨਵੇਂ ਕੰਪਿਊਟਰਾਂ ਤੇ ਐੱਫਐੱਲਪੀ ਪੈਨਲਾਂ ਬਾਰੇ ਵੀ ਜਾਣਕਾਰੀ ਦਿੱਤੀ। ਸਾਰੇ ਹਾਜ਼ਰ ਐੱਸਐੱਮਸੀ ਮੈਂਬਰਾਂ ਤੇ ਪੰਚਾਇਤ ਮੈਂਬਰਾਂ ਵੱਲੋਂ ਸਕੂਲ ਪ੍ਰਿੰਸੀਪਲ ਵੱਲੋਂ ਕਰਵਾਏ ਗਏ ਕੰਮਾਂ ਦੀ ਪ੍ਰਸ਼ੰਸਾ ਕੀਤੀ ਗਈ।