ਨਵਰੂਪ ਸਿੰਘ ਡਾਲੇਕੇ ਬਣੇ ਐਂਟੀ ਕੁਰੱਪਸ਼ਨ ਸੁਸਾਇਟੀ ਦੇ ਪੰਜਾਬ ਕਾਰਜਕਾਰੀ ਚੇਅਰਮੈਨ
ਨਵਰੂਪ ਸਿੰਘ ਡਾਲੇਕੇ ਨੂੰ ਸਮੂਹ ਹਾਜ਼ਰ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ
Publish Date: Sat, 17 Jan 2026 04:21 PM (IST)
Updated Date: Sun, 18 Jan 2026 04:04 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਐਂਟੀ ਕੁਰੱਪਸ਼ਨ ਸੁਸਾਇਟੀ ਪੰਜਾਬ ਦੀ ਮੀਟਿੰਗ ਮੁੱਖ ਦਫਤਰ ਤਰਨਤਾਰਨ ਵਿਖੇ ਰੱਖੀ ਗਈ। ਜਿਸ ’ਚ ਸੰਸਥਾ ਵੱਲੋਂ ਸਮਾਜ ’ਚ ਫੈਲੀਆਂ ਬੁਰਾਈਆਂ ਵਿਰੁੱਧ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਬੀਐੱਸ ਸਾਹਿਲ ਨੇ ਕਿਹਾ ਕਿ ਅੱਜ ਸੰਸਥਾ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਨਵਰੂਪ ਸਿੰਘ ਡਾਲੇਕੇ ਨੂੰ ਸੰਸਥਾ ਦਾ ਪੰਜਾਬ ਕਾਰਜਕਾਰੀ ਚੇਅਰਮੈਨ ਐਲਾਨਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਸਾਨੂੰ ਆਸ ਹੈ ਕਿ ਨਵਰੂਪ ਸਿੰਘ ਡਾਲੇਕੇ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਸੰਸਥਾ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਣਗੇ। ਇਸ ਮੌਕੇ ਨਵਰੂਪ ਸਿੰਘ ਡਾਲੇਕੇ ਨੂੰ ਸਮੂਹ ਹਾਜ਼ਰ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਟਿੰਕੂ, ਕਾਨੂੰਨੀ ਸਲਾਹਕਾਰ ਐਡਵੋਕੇਟ ਆਦੇਸ਼ ਅਗਨੀਹੋਤਰੀ, ਪੰਜਾਬ ਚੇਅਰਮੈਨ ਆਰਐੱਨ ਸਿੰਘ, ਸਲਾਹਕਾਰ ਸੁਰਜੀਤ ਅਹੂਜਾ, ਜ਼ਿਲ੍ਹਾ ਚੇਅਰਮੈਨ ਅਰੁਣ ਕੁਮਾਰ ਗੱਬਰ, ਐੱਸਸੀ ਵਿੰਗ ਦੇ ਪੰਜਾਬ ਪ੍ਰਧਾਨ ਗੁਰਨਾਮ ਸਿੰਘ ਕੈਰੋਂਵਾਲ, ਵਾਇਸ ਪ੍ਰਧਾਨ ਪੰਜਾਬ ਕਰਨ ਚਾਵਲਾ, ਵਾਈਸ ਪ੍ਰਧਾਨ ਪੰਜਾਬ ਕਰਨ ਅਰੋੜਾ, ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਚਾਵਲਾ, ਵਾਇਸ ਪ੍ਰਧਾਨ ਗੁਰਿੰਦਰ ਸਿੰਘ ਸੋਨੂੰ ਤੋਂ ਇਲਾਵਾ ਜੋਬਨ ਸਿੰਘ ਸ਼ਾਹ, ਪ੍ਰਗਟ ਸਿੰਘ, ਗੁਰਪ੍ਰੀਤ ਸਿੰਘ, ਅਮਨ ਭਾਰਦਵਾਜ ਆਦਿ ਵੀ ਮੌਜੂਦ ਸਨ।