- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਧਰ ਮੁਕਾਬਲੇ ਤੋਂ ਬਾਅਦ ਐੱਸ.ਐੱਸ.ਪੀ. ਸੁਰੇਂਦਰ ਲਾਂਬਾ, ਐੱਸ.ਪੀ. ਰਿਪੂਤਪਨ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਪਹੁੰਚ ਗਏ। ਐੱਸ.ਐੱਸ.ਪੀ. ਲਾਂਬਾ ਨੇ ਦੱਸਿਆ ਕਿ ਜਤਿੰਦਰ ਸਿੰਘ ਅਜੈ ਜੋ ਕਈ ਕੇਸਾਂ ’ਚ ਪੁਲਿਸ ਨੂੰ ਲੋੜੀਂਦਾ ਸੀ, ਉਸ ਦੀ ਸਰਹਾਲੀ ਇਲਾਕੇ ’ਚ ਹੋਣ ਦੀ ਸੂਚਨਾ ਹੱਥ ਲੱਗੀ ਸੀ।

ਲਵਦੀਪ ਦੇਵਗਨ, ਪੰਜਾਬੀ ਜਾਗਰਣ, ਸਰਹਾਲੀ ਸਾਹਿਬ। ਤਰਨਤਾਰਨ ਜ਼ਿਲ੍ਹੇ ਦੇ ਕਸਬਾ ਸਰਹਾਲੀ ਕਲਾਂ ਵਿਖੇ ਬਦਮਾਸ਼ ’ਤੇ ਪੁਲਿਸ ਦਰਮਿਆਨ ਮੁਕਾਬਲੇ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਜਤਿੰਦਰ ਸਿੰਘ ਅਜੈ ਨਾਂ ਦਾ ਉਕਤ ਬਦਮਾਸ਼ ਪੁਲਿਸ ਨੂੰ ਵੱਖ-ਵੱਖ ਕੇਸਾਂ ’ਚ ਲੋੜੀਂਦਾ ਸੀ।
ਉੱਧਰ ਮੁਕਾਬਲੇ ਤੋਂ ਬਾਅਦ ਐੱਸ.ਐੱਸ.ਪੀ. ਸੁਰੇਂਦਰ ਲਾਂਬਾ, ਐੱਸ.ਪੀ. ਰਿਪੂਤਪਨ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਪਹੁੰਚ ਗਏ। ਐੱਸ.ਐੱਸ.ਪੀ. ਲਾਂਬਾ ਨੇ ਦੱਸਿਆ ਕਿ ਜਤਿੰਦਰ ਸਿੰਘ ਅਜੈ ਜੋ ਕਈ ਕੇਸਾਂ ’ਚ ਪੁਲਿਸ ਨੂੰ ਲੋੜੀਂਦਾ ਸੀ, ਉਸ ਦੀ ਸਰਹਾਲੀ ਇਲਾਕੇ ’ਚ ਹੋਣ ਦੀ ਸੂਚਨਾ ਹੱਥ ਲੱਗੀ ਸੀ।
ਜਿਸਦੇ ਚੱਲਦਿਆਂ ਸੀਆਈਏ ਸਟਾਫ ਅਤੇ ਥਾਣਾ ਸਰਹਾਲੀ ਦੀਆਂ ਪੁਲਿਸ ਟੀਮਾਂ ਇਸਦੇ ਪਿੱਛੇ ਲੱਗੀਆਂ ਸਨ। ਉਕਤ ਬਦਮਾਸ਼ ਦਾ ਜਦੋਂ ਪੁਲਿਸ ਨਾਲ ਸਾਹਮਣਾ ਹੋਇਆ ਤਾਂ ਉਸ ਨੇ ਦੋ ਫਾਇਰ ਪੁਲਿਸ ਪਾਰਟੀ ’ਤੇ ਕੀਤੇ ਅਤੇ ਬਾਈਕ ’ਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ।
ਪਰ ਜਦੋਂ ਪੁਲਿਸ ਨੇ ਆਪਣੇ ਬਚਾਅ ’ਚ ਜਵਾਬੀ ਫਾਇਰਿੰਗ ਕੀਤੀ ਤਾਂ ਜਤਿੰਦਰ ਅਜੈ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਤਰਨਤਾਰਨ ਦੇ ਸਿਵਲ ਹਸਪਤਾਲ ’ਚ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ’ਤੇ ਜਾਨਲੇਵਾ ਹਮਲਾ ਕਰਨ ਸਬੰਧੀ ਥਾਣਾ ਸਰਹਾਲੀ ’ਚ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ।