- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
master mota singh

ਬੱਲੂ ਮਹਿਤਾ, ਪੱਟੀ : ਮਾਸਟਰ ਮੋਤਾ ਸਿੰਘ ਦਾ ਜਨਮ ਪਿੰਡ ਪਤਾਰਾ ਜ਼ਿਲ੍ਹਾ ਜਲੰਧਰ ਵਿਖੇ 28 ਫਰਵਰੀ 1888 ਨੂੰ ਗੁਪਾਲ ਸਿੰਘ ਕਸ਼ੱਯਪ ਰਾਜਪੂਤ ਦੇ ਘਰ ਹੋਇਆ। ਆਪ ਦੇ ਦਾਦਾ ਸਾਹਿਬ ਸਿੰਘ ਆਰਮੀ ਵਿਚ ਸਨ ਅਤੇ ਅੰਗਰੇਜ਼ ਸਰਕਾਰ ਵਿਰੁੱਧ ਲੜੇ। ਇਸ ਕਰਕੇ ਆਪ ਨੂੰ ਦੇਸ਼ ਭਗਤੀ ਦੀ ਗੁੜਤੀ ਘਰ ਵਿਚੋਂ ਹੀ ਮਿਲੀ। ਆਪ ਨੇ ਮੈਟਿ੍ਕ ਗਿਆਨੀ ਤੇ ਇੰਗਲਿਸ਼ ਵਿਚ ਬੀਏ ਕੀਤੀ। ਇਸ ਤੋਂ ਇਲਾਵਾ ਉੜਦੂ, ਅਰਬੀ ਫਾਰਸੀ ਵੀ ਜਾਣਦੇ ਸਨ।
ਆਪ ਕਈ ਭਾਸ਼ਾਵਾਂ ਤੋਂ ਜਾਣੂ ਹੋਣ ਕਾਰਨ ਦੁਆਬੇ ਵਿਚ 6 ਦੇ ਕਰੀਬ ਕਾਲਜ ਚਲਾਏ। ਸਾਲ 1914–1915 ਵਿਚ ਆਪ ਸੰਤ ਸਿੰਘ ਸੁੱਖਾ ਸਿੰਘ ਮਿਡਲ ਖਾਲਸਾ ਸਕੂਲ ਅੰਮਿ੍ਤਸਰ ਦੇ ਹੈੱਡਮਾਸਟਰ ਵੀ ਰਹੇ। ਕੈਰੋਂ ਖਾਲਸਾ ਹਾਈ ਸਕੂਲ ਤਰਨ ਤਾਰਨ ਵਿਚ ਵੀ ਹੈੱਡ ਮਾਸਟਰ ਰਹੇ। ਇਸ ਤੋਂ ਇਲਾਵਾ ਮਸਤੂਆਣਾ ਕਾਲਜ ਵਿਚ ਵੀ ਪੜ੍ਹਾਇਆ। ਆਪ ਸਾਲ 1918-19 ਵਿਚ ਰਾਜਨੀਤੀ 'ਚ ਸ਼ਾਮਲ ਹੋਏ। ਉਸ ਵੇਲੇ ਅੰਗਰੇਜ਼ ਸਰਕਾਰ ਵੱਲੋਂ ਰੋਲਟ ਐਕਟ ਬਿੱਲ ਲਿਆਂਦਾ ਗਿਆ ਸੀ। ਇਸ ਐਕਟ ਵਿਰੁੱਧ ਮਾਸਟਰ ਹੁਰਾਂ ਨੇ ਆਵਾਜ਼ ਉਠਾਈ ਤੇ ਗਿ੍ਫਤਾਰ ਕਰ ਲਏ ਗਏ ਅਤੇ ਜੇਲ ਭੇਜ ਦਿੱਤਾ।
ਆਪ ਭਾਰਤ ਛੱਡੋ ਅੰਦੋਲਨ ਵਿਚ ਵੀ ਜੇਲ ਗਏ। ਆਪ ਵਿਚ ਭਾਸ਼ਣ ਦੇਣ ਦੀ ਬਹੁਤ ਕਲਾਂ ਸੀ ਤੇ ਜੌਸੀਲੇ ਭਾਸ਼ਣ ਦਿੰਦੇ ਸਨ। ਜਦ ਜਲਸੇ ਵਿਚ ਆਪ ਭਾਸ਼ਣ ਸਮਾਪਤ ਕਰਦੇ ਤਾਂ ਲੋਕ ਉਠ ਖੜ੍ਹੇ ਹੁੰਦੇ ਸਨ ਤਾਂ ਆਪ ਭੇਸ ਬਦਲ ਕੇ ਨਿਕਲ ਜਾਂਦੇ ਸਨ। ਇਸ ਤਰਾਂ੍ਹ ਆਪਣੇ 35 ਸਾਲ ਜੇਲ੍ਹ ਕੱਟੀ। ਜਦ ਦੇਸ਼ ਆਜ਼ਾਦ ਹੋਇਆ ਤਾਂ ਆਪ ਪਹਿਲੀ ਅਸੰਬਲੀ ਚੋਣ ਸਾਲ 1952 ਵਿਚ ਹੋਈ। ਪੰਜਾਬ ਵਿਚੋਂ ਐੱਮਐੱਲਏ ਵੀ ਬਣੇ। ਆਪ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਅਤੇ ਅਖੀਰ 9 ਜਨਵਰੀ 1960 ਨੂੰ ਅਕਾਲ ਚਲਾਣਾ ਕਰ ਗਏ।