ਕੈਨੇਡਾ ਜਾਣ ਦੀ ਖ਼ਾਤਰ ਰਚਿਆ ਵਿਆਹ ਦਾ ਡਰਾਮਾ, 30 ਲੱਖ ਰੁਪਏ ਲਗਵਾ ਕੇ ਪਤੀ ਤੋਂ ਤੋੜਿਆ ਨਾਤਾ; ਲੜਕੀ ਸਮੇਤ ਪੂਰੇ ਪਰਿਵਾਰ 'ਤੇ ਵੱਡੀ ਪਰਚਾ ਦਰਜ ਤਰਨਤਾਰਨ ਦੇ ਪਿੰਡ ਨੱਥੂਚੱਕ ਵਾਸੀ ਨੌਜਵਾਨ ਨਾਲ ਵਿਆਹ ਤੋਂ ਬਾਅਦ ਕਥਿਤ ਤੌਰ ’ਤੇ ਸਹੁਰੇ ਪਰਿਵਾਰ ਦੇ 30 ਲੱਖ ਤੋਂ ਵੱਧ ਰੁਪਏ ਲਗਵਾ ਕੇ ਕੈਨੇਡਾ ਗਈ ਲੜਕੀ ਵਲੋਂ ਸਾਢੇ ਤਿੰਨ ਸਾਲ ਬਾਅਦ ਵੀ ਪਤੀ ਨੂੰ ਵਿਦੇਸ਼ ਨਹੀਂ ਬੁਲਾਇਆ ਗਿਆ। ਜਿਸਦੇ ਚੱਲਦਿਆਂ ਲੜਕੀ ਦੇ ਸਹੁਰੇ ਨੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤੇ ਜਾਂਚ ਤੋਂ ਬਾਅਦ ਪੁਲਿਸ ਨੇ ਲੜਕੀ, ਉਸਦੇ ਮਾਤਾ-ਪਿਤਾ ਤੇ ਭਰਾ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ।
Publish Date: Fri, 11 Sep 2026 12:02 PM (IST)
Updated Date: Fri, 11 Sep 2026 12:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੱਟੀ - ਤਰਨਤਾਰਨ ਦੇ ਪਿੰਡ ਨੱਥੂਚੱਕ ਵਾਸੀ ਨੌਜਵਾਨ ਨਾਲ ਵਿਆਹ ਤੋਂ ਬਾਅਦ ਕਥਿਤ ਤੌਰ ’ਤੇ ਸਹੁਰੇ ਪਰਿਵਾਰ ਦੇ 30 ਲੱਖ ਤੋਂ ਵੱਧ ਰੁਪਏ ਲਗਵਾ ਕੇ ਕੈਨੇਡਾ ਗਈ ਲੜਕੀ ਵਲੋਂ ਸਾਢੇ ਤਿੰਨ ਸਾਲ ਬਾਅਦ ਵੀ ਪਤੀ ਨੂੰ ਵਿਦੇਸ਼ ਨਹੀਂ ਬੁਲਾਇਆ ਗਿਆ। ਜਿਸਦੇ ਚੱਲਦਿਆਂ ਲੜਕੀ ਦੇ ਸਹੁਰੇ ਨੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤੇ ਜਾਂਚ ਤੋਂ ਬਾਅਦ ਪੁਲਿਸ ਨੇ ਲੜਕੀ, ਉਸਦੇ ਮਾਤਾ-ਪਿਤਾ ਤੇ ਭਰਾ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ।
ਕਾਲਾ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਨੱਥੂਚੱਕ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦੇ ਲੜਕੇ ਗੁਰਭੇਜ ਸਿੰਘ ਦਾ ਵਿਆਹ ਰਣਦੀਪ ਕੌਰ ਪੁੱਤਰੀ ਸਰਵਨ ਸਿੰਘ ਵਾਸੀ ਆਸਲ ਉਤਾੜ ਨਾਲ 2022 ਵਿਚ ਹੋਇਆ ਸੀ। ਵਿਆਹ ਤੋਂ ਬਾਅਦ ਰਣਦੀਪ ਕੌਰ ਨੂੰ ਉਨ੍ਹਾਂ ਨੇ 30 ਲੱਖ 20 ਹਜਾਰ 760 ਰੁਪਏ ਲਗਵਾ ਕੇ ਕੈਨੇਡਾ ਭੇਜਿਆ ਪਰ ਸਾਢੇ ਤਿੰਨ ਸਾਲ ਬੀਤਣ ’ਤੇ ਵੀ ਉਸਨੇ ਉਨ੍ਹਾਂ ਦੇ ਲੜਕੇ ਗੁਰਭੇਜ ਸਿੰਘ ਨੂੰ ਵਿਦੇਸ਼ ਨਹੀਂ ਬੁਲਾਇਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਉਨ੍ਹਾਂ ਸ਼ਿਕਾਇਤ ਵਿਚ ਇਹ ਵੀ ਦੋਸ਼ ਲਗਾਇਆ ਕਿ ਰਣਦੀਪ ਕੌਰ, ਉਸਦੇ ਪਿਤਾ ਸਰਵਨ ਸਿੰਘ, ਮਾਤਾ ਬਲਵਿੰਦਰ ਕੌਰ ਤੇ ਭਰਾ ਹਰਪ੍ਰੀਤ ਸਿੰਘ ਨੇ ਮਿਲ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਕਤ ਸ਼ਿਕਾਇਤ ਦੀ ਪੜਤਾਲ ਡੀਐੱਸਪੀ ਡੀ ਸ਼ਿਵਦਰਸ਼ਨ ਸਿੰਘ ਵਲੋਂ ਕਰਨ ਉਪਰੰਤ ਚਾਰਾਂ ਖਿਲਾਫ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਿਟੀ ਪੱਟੀ ਵਿਚ ਕੇਸ ਦਰਜ ਕੀਤਾ ਗਿਆ ਹੈ ਤੇ ਇਸੇ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਸਰੂਪ ਸਿੰਘ ਵਲੋਂ ਕੀਤੀ ਜਾ ਰਹੀ ਹੈ।