ਸਰਹੱਦ 'ਤੇ ਐਂਟੀ ਡ੍ਰੋਨ ਸਿਸਟਮ ਦਾ ਵੱਡਾ ਐਕਸ਼ਨ: ਪਾਕਿਸਤਾਨੀ ਡ੍ਰੋਨ ਦੀ ਗਤੀਵਿਧੀਆਂ ਹੋਈਆਂ ਟ੍ਰੈਕ, 5 ਕਿਲੋ ਅਫ਼ੀਮ ਬਰਾਮਦ ਐਂਟੀ ਡ੍ਰੋਨ ਸਿਸਟਮ ਬਾਜ਼ ਅੱਖ ਨੇ ਸਰਹੱਦੀ ਇਲਾਕੇ ਵਿਚ ਡ੍ਰੋਨ ਗਤੀਵਿਧੀਆਂ ਨੂੰ ਦਰਜ ਕੀਤਾ ਹੈ। ਜਿਸ ਤੋਂ ਬਾਅਦ ਹਰਕਤ ਵਿਚ ਆਈ ਥਾਣਾ ਖਾਲੜਾ ਦੀ ਪੁਲਿਸ ਨੇ ਬੀਐੱਸਐੱਫ ਦੇ ਅਧਿਕਾਰੀਆਂ ਸਮੇਤ ਵੱਖ-ਵੱਖ ਇਲਾਕਿਆਂ ਵਿਚ ਤਲਾਸ਼ੀ ਅਭਿਆਨ ਚਲਾਇਆ ਤਾਂ ਪੰਜ ਕਿਲੋ ਦੇ ਕਰੀਬ ਅਫੀਮ ਦੀਆਂ ਖੇਪਾਂ ਬਰਾਮਦ ਹੋਈਆਂ। ਜਿਨ੍ਹਾਂ ਨੂੰ ਕਬਜੇ ਵਿਚ ਲੈ ਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਨਡੀਪੀਐੱਸ ਤੇ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਦੋ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Fri, 11 Sep 2026 11:59 AM (IST)
Updated Date: Fri, 11 Sep 2026 12:00 PM (IST)
ਸਟਾਫ ਰਿਪੋਟਰ, ਪੰਜਾਬੀ ਜਾਗਰਣ, ਤਰਨਤਾਰਨ - ਐਂਟੀ ਡ੍ਰੋਨ ਸਿਸਟਮ ਬਾਜ਼ ਅੱਖ ਨੇ ਸਰਹੱਦੀ ਇਲਾਕੇ ਵਿਚ ਡ੍ਰੋਨ ਗਤੀਵਿਧੀਆਂ ਨੂੰ ਦਰਜ ਕੀਤਾ ਹੈ। ਜਿਸ ਤੋਂ ਬਾਅਦ ਹਰਕਤ ਵਿਚ ਆਈ ਥਾਣਾ ਖਾਲੜਾ ਦੀ ਪੁਲਿਸ ਨੇ ਬੀਐੱਸਐੱਫ ਦੇ ਅਧਿਕਾਰੀਆਂ ਸਮੇਤ ਵੱਖ-ਵੱਖ ਇਲਾਕਿਆਂ ਵਿਚ ਤਲਾਸ਼ੀ ਅਭਿਆਨ ਚਲਾਇਆ ਤਾਂ ਪੰਜ ਕਿਲੋ ਦੇ ਕਰੀਬ ਅਫੀਮ ਦੀਆਂ ਖੇਪਾਂ ਬਰਾਮਦ ਹੋਈਆਂ। ਜਿਨ੍ਹਾਂ ਨੂੰ ਕਬਜੇ ਵਿਚ ਲੈ ਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਨਡੀਪੀਐੱਸ ਤੇ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਦੋ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਐਂਟੀ ਡ੍ਰੋਨ ਸਿਸਟਮ ਦੇ ਆਪ੍ਰੇਟਰ ਨੇ ਥਾਣਾ ਖਾਲੜਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਸਰਹੱਦੀ ਇਲਾਕੇ ਵਿਚ ਡ੍ਰੋਨ ਗਤੀਵਿਧੀ ਹੋਈ ਹੈ। ਜਿਸ ਤੋਂ ਬਾਅਦ ਥਾਣਾ ਮੁਖੀ ਸਬ ਇੰਸਪੈਕਟਰ ਦਿਲਬਾਗ ਸਿੰਘ ਪੁਲਿਸ ਪਾਰਟੀ ਸਮੇਤ ਆਪਰੇਟਰ ਵਲੋਂ ਦੱਸੀ ਲੁਕੇਸ਼ਨ ’ਤੇ ਪੁੱਜੇ ਤੇ ਤਲਾਸ਼ੀ ਦੌਰਾਨ ਪੀਲੇ ਰੰਗ ਦਾ ਪੈਕੇਟ ਬਰਾਮਦ ਕੀਤਾ। ਜਿਸ ਦੀ ਜਾਂਚ ਦੌਰਾਨ 3 ਕਿਲੋ 842 ਗ੍ਰਾਮ ਅਫੀਮ ਬਰਾਮਦ ਹੋਈ।
ਇਸੇ ਤਰ੍ਹਾਂ ਹੀ ਆਪਰੇਟਰ ਪ੍ਰਭਜੀਤ ਸਿੰਘ ਵਲੋਂ ਦਿੱਤੀ ਇਕ ਹੋਰ ਸੂਚਨਾ ਦੇ ਤਹਿਤ ਏਐੱਸਆਈ ਸੁਖਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਬੀਐੱਸਐੱਫ ਦੀ ਸਰਹੱਦੀ ਚੌਂਕ ਵਾਂ ’ਤੇ ਤਾਇਨਾਤ ਅਧਿਕਾਰੀ ਇੰਸਪੈਕਰ ਰਾਜ ਕੁਮਾਰ ਨੂੰ ਵੀ ਜਾਣਕਾਰੀ ਦਿੱਤੀ। ਪੁਲਿਸ ਤੇ ਬੀਐੱਸਐੱਫ ਦੀਆਂ ਟੀਮਾਂ ਨੇ ਸਾਂਝਾ ਕਾਰਵਾਈ ਦੌਰਾਨ ਪੀਲੇ ਰੰਗ ਦੇ ਪੈਕੇਟ ਵਿੱਚੋਂ 972 ਗ੍ਰਾਮ ਅਫੀਮ ਦੀ ਖੇਪ ਬਰਾਮਦ ਕੀਤੀ। ਐੱਸਐੱਸਪੀ ਨੇ ਦੱਸਿਆ ਕਿ ਦੋਵਾਂ ਬਰਾਮਦਗੀਆਂ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਪਰ ਜਲਦ ਹੀ ਖੇਪਾਂ ਮੰਗਵਾਉਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।