ਸ੍ਰੀ ਰਾਮ ਬੁਆਨਾ ਮੰਦਰ ਪੱਟੀ ’ਚ ਮਾਂ ਸਰਸਵਤੀ ਜੈਯੰਤੀ ਅਤੇ ਬਸੰਤ ਪੰਚਮੀ ਮੇਲਾ ਮਨਾਇਆ
ਮੰਦਰ ਵਿਖੇ ਸਵੇਰੇ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਉਪਰੰਤ ਭਜਨ ਕੀਰਤਨ ਤੇ ਮਾਂ ਸਰਸਵਤੀ ਪੂਜਨ ਤੇ ਹਵਨ ਕੀਤਾ ਗਿਆ।
Publish Date: Sat, 24 Jan 2026 05:05 PM (IST)
Updated Date: Sun, 25 Jan 2026 04:07 AM (IST)
ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਜੈ ਮਾਂ ਸਰਸਵਤੀ ਮਿਊਜ਼ੀਕਲ ਯੂਨੀਅਨ ਪੱਟੀ ਵੱਲੋਂ ਮਾਂ ਸਰਸਵਤੀ ਜੈਯੰਤੀ ਤੇ ਬਸੰਤ ਪੰਚਮੀ ਮੇਲਾ, ਅਯੁੱਧਿਆ ਸ੍ਰੀ ਰਾਮ ਲੱਲਾ ਮੂਰਤੀ ਸਥਾਪਨਾ ਦਿਵਸ ਸ੍ਰੀ ਰਾਮ ਬੁਆਨਾ ਮੰਦਰ ਗੁਰੂ ਨਾਨਕ ਕਾਲੋਨੀ ਪੱਟੀ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਵਿਖੇ ਸਵੇਰੇ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਉਪਰੰਤ ਭਜਨ ਕੀਰਤਨ ਤੇ ਮਾਂ ਸਰਸਵਤੀ ਪੂਜਨ ਤੇ ਹਵਨ ਕੀਤਾ ਗਿਆ। ਰਾਤ ਸਮੇਂ ਮਾਤਾ ਦੀ ਚੌਂਕੀ ਕਰਵਾਈ ਗਈ। ਇਸ ਮੌਕੇ ਲੰਗਰ ਭੰਡਾਰਾ ਅਤੁੱਟ ਵਰਤਿਆ ਗਿਆ। ਸਮਾਗਮ ’ਚ ਪੁੱਜੇ ਇਲਾਕੇ ਦੇ ਪਤਵੰਤਿਆਂ ਨੂੰ ਮੰਦਰ ਦੇ ਗੱਦੀਨਸ਼ੀਨ ਮਹੰਤ ਸ੍ਰੀ ਰਾਧਾ ਨੰਦ ਗਿਰੀ ਮਹਾਰਾਜ ਤੇ ਜੈ ਮਾਂ ਸਰਸਵਤੀ ਮਿਊਜ਼ੀਕਲ ਯੂਨੀਅਨ ਪੱਟੀ ਦੇ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਗਨ ਸ਼ਰਮਾ, ਕੁਲਦੀਪ ਚੱਠੂ, ਸੋਮਵੀਰ, ਰਾਜੇਸ਼ ਸੰਧੂ, ਅਸ਼ੋਕ ਕੁਮਾਰ, ਸਵਰਨ ਕਾਲਾ, ਪੰਡਿਤ ਸੁਰੇਸ਼, ਮੁੱਖਤਿਆਰ, ਬਾਬਾ ਛੋਟੂ ਦਾਸ, ਸਤਨਾਮ ਸਹਿਦੇਵ, ਰਿੰਕੂ ਅਗਨੀਹੋਤਰੀ, ਵਿਪਨ ਘਰਿਆਲਾ, ਪ੍ਰਵੀਨ ਧਵਨ, ਵਿਕਾਸ ਕੁਮਾਰ ਮਿੰਟਾ, ਸੰਜੀਵ ਮੱਘੂ, ਸੁਖਦੇਵ ਰਾਜ ਸ਼ਰਮਾ, ਦਵਿੰਦਰ ਐੱਨਆਰ, ਦੀ ਯੰਗਮੈਨ ਰਾਮਾ ਕ੍ਰਿਸ਼ਨਾ ਕਲੱਬ, ਦਿ ਵਾਲਮੀਕਿ ਸੰਗੀਤ ਕਲੱਬ, ਨੀਲ ਕਮਲ ਰਾਮ ਲੀਲ੍ਹਾ ਕਲੱਬ ਦੇ ਮੈਂਬਰ ਹਾਜ਼ਰ ਸਨ।