ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ’ਤੇ 26 ਨੂੰ ਲਗਾਇਆ ਜਾਵੇਗਾ ਲੰਗਰ ਭੰਡਾਰਾ
ਰੀਬ 16 ਸਾਲ ਤੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਭਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਂਦੇ ਹਨ
Publish Date: Sat, 24 Jan 2026 04:36 PM (IST)
Updated Date: Sun, 25 Jan 2026 04:04 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ੍ਰੀ ਚਾਮੁੰਡਾ ਸੇਵਕ ਸਭਾ ਵੱਲੋਂ ਸਥਾਨਕ ਪੁਰਾਣੀ ਦਾਣਾ ਮੰਡੀ ਦੇ ਸਾਹਮਣੇ ਖ਼ਾਲਸਾਪੁਰ ਰੋਡ ਦੇ ਕੋਲ ਹਰ ਸਾਲ ਵਾਂਗ 26 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਉਪਰੰਤ ਸਾਲਾਨਾ ਲੰਗਰ ਭੰਡਾਰਾ ਲਾਇਆ ਜਾਵੇਗਾ। ਜਿਸ ’ਚ ਸਮੂਹ ਸੇਵਾਦਾਰ ਤਨਦੇਹੀ ਨਾਲ ਸੇਵਾਵਾਂ ਨਿਭਾਉਣਗੇ। ਇਸ ਸਬੰਧੀ ਸ੍ਰੀ ਚਾਮੁੰਡਾ ਸੇਵਕ ਸਭਾ ਦੇ ਪ੍ਰਧਾਨ ਪ੍ਰਮੋਦ ਕੁਮਾਰ ਬਿੱਟੂ ਸ਼ਾਹ ਨੇ ਦੱਸਿਆ ਕਿ ਕਰੀਬ 16 ਸਾਲ ਤੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਭਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਂਦੇ ਹਨ। ਸ੍ਰੀ ਚਾਮੁੰਡਾ ਸੇਵਕ ਸਭਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਤੇ ਸਾਲ ’ਚ 9 ਲੰਗਰ ਭੰਡਾਰੇ ਲਾਏ ਜਾਂਦੇ ਹਨ। ਜਿਨ੍ਹਾਂ ’ਚ ਸਭ ਤੋਂ ਵੱਡਾ ਭੰਡਾਰਾ ਹਿਮਾਚਲ ਪ੍ਰਦੇਸ਼ ’ਚ ਸਥਿਤ ਮੰਦਰ ਮਾਤਾ ਚਾਮੁੰਡਾ ਦੇਵੀ ਜੀ ਸ੍ਰੀ ਨੰਦੀਕੇਸ਼ਵਰ ਧਾਮ ਵਿਖੇ ਅੱਠ ਦਿਨ ਤੱਕ ਲਾਇਆ ਜਾਂਦਾ ਹੈ ਤੇ ਉੱਥੇ ਵਿਸ਼ਾਲ ਭਗਵਤੀ ਜਾਗਰਣ ਵੀ ਹੁੰਦਾ ਹੈ। ਇਸ ਤੋਂ ਇਲਾਵਾ ਸ਼ਸ਼ੀ ਖਾਟੂ ਸ਼ਾਮ ਜੀ ਦੇ ਜਨਮ ਉਤਸਵ, ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ, ਨਿਮਾਣੀ ਕਾਸ਼ਤੀ, ਮਹਾਸ਼ਿਵਰਾਤਰੀ, ਸਾਵਣ ਅਸ਼ਟਮੀ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਪੀਰਾਂ ਦੇ ਮੇਲੇ ਮੌਕੇ ਲੰਗਰ ਭੰਡਾਰੇ ਸ੍ਰੀ ਚਾਮੁੰਡਾ ਸੇਵਕ ਸਭਾ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਲਾਏ ਜਾਂਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 26 ਜਨਵਰੀ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਵੇਰ ਤੋਂ ਹੀ ਲੰਗਰ ਭੰਡਾਰਾ ਆਰੰਭ ਹੋਵੇਗਾ ਜੋ ਸਾਰਾ ਦਿਨ ਅਤੁੱਟ ਵਰਤੇਗਾ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਲੰਗਰ ਭੰਡਾਰੇ ’ਚ ਸ਼ਾਮਲ ਹੋਣ।