ਕੁਲਦੀਪ ਕੌਰ ਨੇ ਪੀਐੱਚਸੀ ਕੈਰੋਂ ’ਚ ਸੰਭਾਲਿਆ ਚੀਫ ਫਾਰਮੇਸੀ ਅਫ਼ਸਰ ਦਾ ਅਹੁਦਾ
ਕੁਲਦੀਪ ਕੌਰ ਨੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮਿਲ-ਜੁਲ ਕੇ ਸਿਹਤ ਸੇਵਾਵਾਂ ਲੋਕਾਂ ਨੂੰ ਸਹੀ ਢੰਗ ਨਾਲ ਦਿੱਤੀਆਂ ਜਾਣਗੀਆਂ।
Publish Date: Mon, 30 Mar 2026 04:33 PM (IST)
Updated Date: Tue, 31 Mar 2026 04:04 AM (IST)
ਕੇਪੀ ਗਿੱਲ,•ਪੰਜਾਬੀ ਜਾਗਰਣ, ਕੈਰੋਂ : ਮਿੰਨੀ ਪੀਐੱਚਸੀ ਢੋਟੀਆਂ ਤੋਂ ਚੀਫ ਫਾਰਮੇਸੀ ਅਫ਼ਸਰ ਵਜੋਂ ਤਰੱਕੀ ਹਾਸਲ ਕਰਦੇ ਹੋਏ ਕੁਲਦੀਪ ਕੌਰ ਪਤਨੀ ਸਰਬਜੀਤ ਸਿੰਘ ਪੱਟੀ ਨੇ ਸੋਮਵਾਰ ਨੂੰ ਪੀਐੱਚਸੀ ਕੈਰੋਂ ਵਿਖੇ ਅਹੁਦਾ ਸੰਭਾਲ ਲਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੇਪੀ ਸਿੰਘ, ਡਾਕਟਰ ਦਿਲਬਾਗ ਸਿੰਘ ਹੋਮਿਓਪੈਥੀ ਮੈਡੀਕਲ ਅਫ਼ਸਰ, ਮਨਜੀਤ ਰਾਏ ਫਾਰਮੇਸੀ ਅਫ਼ਸਰ, ਪੁਸ਼ਪਿੰਦਰ ਸਿੰਘ ਫਾਰਮੇਸੀ ਅਫ਼ਸਰ, ਕੰਵਲਜੀਤ ਕੌਰ ਨਰਸਿੰਗ ਸਿਸਟਰ, ਅਮਰਜੀਤ ਕੌਰ ਅਸਿਸਟੈਂਟ, ਸਰਬਜੀਤ ਸਿੰਘ ਤੇ ਸੰਦੀਪ ਕੌਰ ਰੇਡੀਓਗ੍ਰਾਫ਼ਰ ਆਦਿ ਨੇ ਕੁਲਦੀਪ ਕੌਰ ਨੂੰ ‘ਜੀ ਆਇਆਂ’ ਕਿਹਾ ਤੇ ਗੁਲਦਸਤਿਆਂ ਨਾਲ ਮੁਬਾਰਕਾਂ ਦਿੱਤੀਆਂ। ਕੁਲਦੀਪ ਕੌਰ ਨੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮਿਲ-ਜੁਲ ਕੇ ਸਿਹਤ ਸੇਵਾਵਾਂ ਲੋਕਾਂ ਨੂੰ ਸਹੀ ਢੰਗ ਨਾਲ ਦਿੱਤੀਆਂ ਜਾਣਗੀਆਂ।