ਵਿਧਾਇਕ ਧੁੰਨ ਦੀ ਅਗਵਾਈ ’ਚ ਹਲਕਾ ਖੇਮਕਰਨ ਹੋਇਆ ਸਹੂਲਤ ਨਾਲ ਲੈਸ : ਸਰਪੰਚ ਦਾਸੂਵਾਲ
ਵਿਧਾਇਕ ਸਰਵਣ ਸਿੰਘ ਧੁੰਨ ਦੀ ਅਗਵਾਈ ’ਚ ਹਲਕਾ ਖੇਮਕਰਨ ਹੋਇਆ ਹਰੇਕ ਸਹੂਲਤ ਨਾਲ ਲੈਸ - ਸਰਪੰਚ ਬਲਜੀਤ ਸਿੰਘ ਦਾਸੂਵਾਲ
Publish Date: Wed, 25 Mar 2026 06:34 PM (IST)
Updated Date: Thu, 26 Mar 2026 04:05 AM (IST)

ਜਗਦੀਸ਼ ਰਾਜ•,ਪੰਜਾਬੀ ਜਾਗਰਣ, ਅਮਰਕੋਟ : ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਹਲਕਾ ਖੇਮਕਰਨ ਦੇ ਹਰੇਕ ਵਰਗ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਭੇਜੀਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਨਿਰੰਤਰ ਲਾਭ ਲੈ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਦਾਸੂਵਾਲ ਦੇ ਸਰਪੰਚ ਬਲਜੀਤ ਸਿੰਘ ਦਾਸੂਵਾਲ ਨੇ ਗੱਲਬਾਤ ਦੌਰਾਨ ਕੀਤਾ ਹੈ। ਇਸ ਮੌਕੇ ਸਰਪੰਚ ਬਲਜੀਤ ਸਿੰਘ ਦਾਸੂਵਾਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਪਾਰਟੀਆਂ ਦੀ ਪੰਜਾਬ ’ਚ ਸੱਤਾ ਸੰਭਾਲਣ ਦੀ ਸੋਚ ਨੂੰ ਬਿਲਕੁਲ ਖੂੰਜੇ ਲਾ ਦਿੱਤਾ ਹੈ। ਜਿਸ ਦੀ ਮਿਸਾਲ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ’ਚ ਹਰੇਕ ਵਰਗ ਦੇ ਲੋਕਾਂ ਲਈ ਆਮ ਆਦਮੀ ਕਲੀਨਿਕ ਖੋਲ੍ਹ ਕੇ ਮੁਫ਼ਤ ਦਵਾਈ ਦੇਣ ਤੋਂ ਇਲਾਵਾ ਜਦੋਂ ਦੀ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਤਾਂ ਉਦੋਂ ਤੋਂ ਹੀ ਘਰਾਂ ’ਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ‘ਆਪ’ ਸਰਕਾਰ ਦੀ ਮੁਫ਼ਤ ਬਿਜਲੀ ਦੀ ਸਕੀਮ ਦਾ ਆਨੰਦ ਲੈਣ ਤੋਂ ਇਲਾਵਾ ਪੰਜਾਬ ਦੀਆਂ ਮਹਿਲਾਵਾਂ ਨੂੰ ਸਨਮਾਨ ਦਿੰਦੇ ਹੋਏ, ਜਿੱਥੇ ਪਹਿਲਾਂ ਬੱਸਾਂ ਦਾ ਸਫ਼ਰ ਮੁਫ਼ਤ ਸੀ, ਉੱਥੇ ਹੀ ਮਾਵਾਂ, ਧੀਆਂ ਦਾ ਹੋਰ ਸਨਮਾਨ ਕਰਦੇ ਹੋਏ ਜਨਰਲ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਤੇ ਦਲਿਤ ਮਹਿਲਾਵਾਂ ਲਈ 1500 ਰੁਪਏ ਖਾਤੇ ’ਚ ਪਾਉਣ ਦਾ ਐਲਾਨ ਕਰਨਾ, ਮੁਫ਼ਤ ਰਾਸ਼ਨ ਕਿੱਟ ਦੇ ਕੇ ਜਨਤਾ ਨੂੰ ਹਰੇਕ ਸਹੂਲਤ ਨਾਲ ਲੈਸ ਕਰ ਦਿੱਤਾ ਹੈ। ਜਨਤਾ ਦੀ ਹਰੇਕ ਜ਼ਰੂਰਤ ਨੂੰ ਪੂਰੀ ਕਰ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕ ਹਿਤੈਸ਼ੀ ਹੋਣ ਦਾ ਮਾਣ ਹਾਸਲ ਕਰ ਲਿਆ ਹੈ। ਪੰਜਾਬ ਦੀ ਜਨਤਾ ਹੁਣ ਹਰੇਕ ਲੋੜ ਤੋਂ ਮੁਕਤ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਤਰੱਕੀ ਤੇ ਖੁਸ਼ਹਾਲੀ ਦਾ ਆਨੰਦ ਮਾਣ ਰਹੀ ਹੈ। ਵਿਰੋਧੀ ਪਾਰਟੀਆਂ ਨੂੰ ਮੁੱਦਾ ਹੀਣ ਕਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ 2027 ’ਚ ਫਿਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭਾਰੀ ਬਹੁਮਤ ਨਾਲ ਇਤਿਹਾਸਕ ਜਿੱਤ ਪ੍ਰਾਪਤ ਕਰ ਕੇ ਆਪਣੀ ਸਰਕਾਰ ਬਣਾ ਕੇ ਪੰਜਾਬ ਦੀ ਜਨਤਾ ਦੀ ਭਲਾਈ ਲਈ ਹੋਰ ਵੀ ਉਪਰਾਲੇ ਆਰੰਭ ਕਰਨਗੇ।