‘ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ 4’ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਦਾ ਸੋਧਿਆ ਸ਼ਡਿਊਲ ਜਾਰੀ ਖੇਡਾਂ ਵਤਨ ਪੰਜਾਬ ਦੀਆਂ- ਸੀਜ਼ਨ 4 ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਦਾ ਸੋਧਿਆ ਸ਼ਡਿਊਲ ਜਾਰੀ
Publish Date: Mon, 28 Sep 2026 05:38 PM (IST)
Updated Date: Tue, 29 Sep 2026 04:04 AM (IST)
ਵੱਖ-ਵੱਖ ਸਥਾਨਾਂ ਤੇ 6 ਅਕਤੂਬਰ ਤਕ ਹੋਣਗੇ ਮੁਕਾਬਲੇ : ਜ਼ਿਲ੍ਹਾ ਖੇਡ ਅਫ਼ਸਰ ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ- ਸੀਜ਼ਨ 4 ਤਹਿਤ ਡਿਪਟੀ ਕਮਿਸ਼ਨਰ ਰਾਹੁਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਖੇਡਾਂ ਵੱਖ-ਵੱਖ ਸਥਾਨਾਂ ਤੇ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਵੱਲੋਂ ਵੱਖ-ਵੱਖ ਗੇਮਾਂ ਦਾ ਸੋਧਿਆ ਹੋਇਆ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਸ਼ਡਿਊਲ ਅਨੁਸਾਰ ਬੈਡਮਿੰਟਨ ਮੁਕਾਬਲੇ ਮਲਟੀਪਰਪਜ਼ ਇੰਡੋਰ ਹਾਲ ਤਰਨਤਾਰਨ ਵਿਖੇ 28 ਸਤੰਬਰ ਤੋਂ 1 ਅਕਤੂਬਰ ਤਕ, ਟੈਨਿਸ ਬਾਲ ਕ੍ਰਿਕਟ ਮੁਕਾਬਲੇ ਪੁਲਿਸ ਲਾਈਨ ਤਰਨਤਾਰਨ ਵਿਖੇ 28 ਤੇ 29 ਸਤੰਬਰ ਤਕ, ਬਾਸਕਟਬਾਲ ਦੇ ਮੁਕਾਬਲੇ ਮਮਤਾ ਨਿਕੇਤਨ ਵਿਖੇ 29 ਸਤੰਬਰ ਨੂੰ, ਹੈਂਡਬਾਲ ਮੁਕਾਬਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਵਿਖੇ 29 ਸਤੰਬਰ ਨੂੰ, ਖੋ-ਖੋ ਮੁਕਾਬਲੇ ਪੁਲਿਸ ਲਾਈਨ ਤਰਨਤਾਰਨ ਵਿਖੇ 30 ਸਤੰਬਰ ਤੋਂ 1 ਅਕਤੂਬ ਤਕ, ਸਾਫਟਬਾਲ ਮੁਕਾਬਲੇ ਪੁਲਿਸ ਲਾਈਨ ਤਰਨਤਾਰਨ ਵਿਖੇ 30 ਸਤੰਬਰ ਨੂੰ, ਸਵੀਮਿੰਗ ਮੁਕਾਬਲੇ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ ਵਿਖੇ 30 ਸਤੰਬਰ ਨੂੰ, ਵਾਲੀਬਾਲ ਸਮੈਸਿੰਗ ਦੇ ਮੁਕਾਬਲੇ ਪੁਲਿਸ ਲਾਈਨ ਤਰਨਤਾਰਨ ਵਿਖੇ 1 ਤੋਂ 3 ਅਕਤੂਬਰ ਤਕ, ਸ਼ੂਟਿੰਗ ਮੁਕਾਬਲੇ ਸ਼ਹੀਦ ਬਾਬਾ ਦੀਪ ਸਿੰਘ ਸ਼ੂਟਿੰਗ ਰੇਂਜ ਪਹੂਵਿੰਡ ਸਾਹਿਬ ਵਿਖੇ 1 ਤੇ 2 ਅਕਤੂਬਰ ਨੂੰ, ਟੇਬਲ ਟੈਨਿਸ ਮੁਕਾਬਲੇ ਸਰਕਾਰੀ ਹਾਈ ਸਕੂਲ ਕੱਦ ਗਿੱਲ 1 ਅਕਤੂਬਰ ਨੂੰ, ਫੈਂਸਿੰਗ ਮੁਕਾਬਲੇ ਮਲਟੀਪਰਪਜ਼ ਇੰਡੋਰ ਹਾਲ ਤਰਨਤਾਰਨ 2 ਅਕਤੂਬਰ ਨੂੰ, ਕਬੱਡੀ ਸਰਕਲ ਸਟਾਈਲ ਮੁਕਾਬਲੇ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ ਵਿਖੇ 2 ਤੇ 3 ਅਕਤੂਬਰ ਨੂੰ, ਫੁੱਟਬਾਲ ਮੁਕਾਬਲੇ ਪੁਲਿਸ ਲਾਈਨ ਤਰਨਤਾਰਨ ਵਿਖੇ 2 ਤੋਂ 4 ਅਕਤੂਬਰ ਤਕ, ਗਤਕਾ ਮੁਕਾਬਲੇ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ ਵਿਖੇ 2 ਤੇ 3 ਅਕਤੂਬਰ ਨੂੰ, ਕਿੱਕ ਬਾਕਸਿੰਗ ਮੁਕਾਬਲੇ ਮਲਟੀਪਰਪਜ਼ ਇੰਡੋਰ ਹਾਲ ਤਰਨਤਾਰਨ ਵਿਖੇ 3 ਅਕਤੂਬਰ ਨੂੰ, ਕੁਸ਼ਤੀ ਮੁਕਾਬਲੇ ਮਲਟੀਪਰਪਜ਼ ਇੰਡੋਰ ਹਾਲ ਤਰਨਤਾਰਨ ਵਿਖੇ 3 ਤੇ 4 ਅਕਤੂਬਰ ਨੂੰ, ਬਾਕਸਿੰਗ ਮੁਕਾਬਲੇ ਮਹਾਰਾਜਾ ਰਣਜੀਤ ਸਿੰਘ ਸਕੂਲ ਤਰਨਤਾਰਨ ਵਿਖੇ 3 ਤੇ 4 ਅਕਤੂਬਰ ਨੂੰ, ਨੈੱਟਬਾਲ ਮੁਕਾਬਲੇ ਸੇਵਾ ਦੇਵੀ ਕਾਲਜ ਤਰਨਤਾਰਨ ਵਿਖੇ 3 ਅਕਤੂਬਰ ਨੂੰ, ਵਾਲੀਬਾਲ ਸ਼ੂਟਿੰਗ ਮੁਕਾਬਲੇ ਪੁਲਿਸ ਲਾਈਨ ਤਰਨਤਾਰਨ ਵਿਖੇ 3 ਅਕਤੂਬਰ ਨੂੰ, ਕਬੱਡੀ ਨੈਸ਼ਨਲ ਸਟਾਈਲ ਮੁਕਾਬਲੇ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ ਵਿਖੇ 4 ਤੇ 5 ਅਕਤੂਬਰ ਨੂੰ, ਤੀਰ ਅੰਦਾਜ਼ੀ ਮੁਕਾਬਲੇ ਮਲਟੀਪਰਪਜ਼ ਇੰਡੋਰ ਹਾਲ ਤਰਨਤਾਰਨ ਵਿਖੇ 4 ਅਕਤੂਬਰ ਨੂੰ, ਚੈੱਸ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਤਰਨਤਾਰਨ ਵਿਖੇ 4 ਅਕਤੂਬਰ ਨੂੰ, ਜੂਡੋ ਮੁਕਾਬਲੇ ਮਲਟੀਪਰਪਜ਼ ਇਡੋਰ ਹਾਲ ਤਰਨਤਾਰਨ ਵਿਖੇ 5 ਅਕਤੂਬਰ ਨੂੰ, ਵੇਟ ਲਿਫਟਿੰਗ ਮੁਕਾਬਲੇ ਡਾਇਮੰਡ ਜਿਮ ਤਰਨਤਾਰਨ ਵਿਖੇ 6 ਅਕਤੂਬਰ ਨੂੰ ਤੇ ਪਾਵਰ ਵੇਟ ਲਿਫਟਿੰਗ ਮੁਕਾਬਲੇ ਡਾਇਮੰਡ ਜਿਮ ਤਰਨਤਾਰਨ ਵਿਖੇ 6 ਅਕਤੂਬਰ ਨੂੰ ਕਰਵਾਏ ਜਾਣਗੇ।