ਬੇਰੁਜ਼ਗਾਰੀ ਹੀ ਨੌਜਵਾਨਾਂ ਨੂੰ ਗੁੰਡਾਗਰਦੀ ਤੇ ਨਸ਼ਿਆਂ ਵੱਲ ਪ੍ਰੇਰਦੀ ਹੈ : ਕਰਮਵੀਰ ਬੱਧਨੀ
ਬੇਰੁਜ਼ਗਾਰੀ ਹੀ ਨੌਜਵਾਨਾਂ ਨੂੰ ਗੁੰਡਾਗਰਦੀ ਦੇ ਨਸ਼ਿਆਂ ਵੱਲ ਪ੍ਰੇਰਦੀ ਹੈ - ਕਰਮਵੀਰ ਬੱਧਨੀ
Publish Date: Thu, 22 Jan 2026 06:12 PM (IST)
Updated Date: Fri, 23 Jan 2026 04:10 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਤਰਨਤਾਰਨ ਦੀ ਅਹਿਮ ਮੀਟਿੰਗ ਅੱਜ ਦੇਸ਼ ਭਗਤ ਅਰਜਨ ਸਿੰਘ ਗੜਗੱਜ ਹਾਲ ਤਰਨਤਰਨ ਵਿਖੇ ਹੋਈ। ਜਿਸ ਵਿਚ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਵੱਖ-ਵੱਖ ਪਿੰਡਾਂ ਵਿਚੋਂ ਨੌਜਵਾਨਾਂ ਨੇ ਹਿੱਸਾ ਲਿਆ। ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਰਸਾਲ ਸਿੰਘ ਭਿੱਖੀਵਿੰਡ ਨੇ ਕੀਤੀ। ਮੀਟਿੰਗ ਕਰਵਾਉਣ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਪ੍ਰਧਾਨ ਕਰਮਵੀਰ ਕੌਰ ਬੱਧਨੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦਾ ਨੌਜਵਾਨ ਅੱਜ ਬੜੇ ਗੰਭੀਰ ਸਮੇਂ ਵਿਚੋਂ ਲੰਘ ਰਿਹਾ ਹੈ। ਜਿਥੇ ਉਹ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ, ਉਥੇ ਨਾਲ ਹੀ ਮਹਿੰਗਾਈ ਨੇ ਉਨ੍ਹਾਂ ਦਾ ਲੱਕ ਤੋੜਿਆ ਪਿਆ ਹੈ। ਨਿੱਤ ਜ਼ਰੂਰਤ ਦੀਆਂ ਚੀਜ਼ਾਂ ਵੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਇਸੇ ਨਿਰਾਸ਼ਾ ਦੇ ਆਲਮ ਵਿਚੋਂ ਲੰਘਦਿਆਂ ਹੀ ਨੌਜਵਾਨ ਨਸ਼ਿਆਂ ਤੇ ਗੁੰਡਾਗਰਦੀ ਦੇ ਰਾਹ ਵੱਲ ਪੈ ਜਾਂਦੇ ਹਨ। ਨੌਜਵਾਨਾਂ ਨੂੰ ਇਹੋ ਜਿਹੀਆਂ ਅਲਾਮਤਾਂ ਤੋਂ ਬਚਾਉਣ ਲਈ ਰੁਜ਼ਗਾਰ ਦਾ ਪੱਕਾ ਪ੍ਰਬੰਧ ਕਰਨਾ ਹੀ ਸਮੇਂ ਦੀ ਵੱਡੀ ਮੰਗ ਹੈ। ਸਰਬ ਭਾਰਤ ਨੌਜਵਾਨ ਸਭਾ ਇਹ ਮੰਗ ਕਰਦੀ ਹੈ ਕਿ ਭਗਤ ਸਿੰਘ ਦੇ ਨਾਮ ’ਤੇ ਭਗਤ ਸਿੰਘ ਨੈਸ਼ਨਲ ਗਰੰਟੀ ਕਾਨੂੰਨ ਬਣਾਇਆ ਜਾਵੇ, ਜਿਸ ਦੇ ਤਹਿਤ ਰੁਜ਼ਗਾਰ ਦੀ ਗਰੰਟੀ ਹੋਵੇ ਕਿ ਹਰ ਰੁਜ਼ਗਾਰ ਮੰਗਦੇ ਮੁੰਡੇ, ਕੁੜੀ ਨੂੰ ਗਰੰਟੀ ਨਾਲ ਕੰਮ ਮਿਲੇਗਾ। ਕੰਮ ਨਾ ਮਿਲਣ ਦੀ ਸੂਰਤ ਵਿਚ ਕੰਮ ਇੰਤਜ਼ਾਰ ਭੱਤਾ ਮਿਲੇ। ਆਗੂ ਨੇ ਕਿਹਾ ਕਿ 24, 25 ਜਨਵਰੀ ਨੂੰ ਮੋਗਾ ਦੇ ਨਛੱਤਰ ਧਾਲੀਵਾਲ ਹਾਲ ਵਿਚ ਲੜਕੀਆਂ ਦੀ ਕਨਵੈਨਸ਼ਨ ਕਰਾਈ ਜਾ ਰਹੀ ਹੈ। ਇਸ ਵਿਚ ਲੜਕੀਆਂ ਨੂੰ ਦੇਸ਼ ਦੇ ਮੌਜੂਦਾ ਹਾਲਾਤ ’ਤੇ ਨੌਜਵਾਨੀ ਦੀਆਂ ਮੰਗਾਂ ਅਤੇ ਅੱਜ ਦੇ ਸਮੇਂ ਵਿਚ ਲੜਕੀਆਂ ਦੀ ਹਾਲਤ’ ਤੇ ਸਮਾਜ ਵਿਚ ਉਨ੍ਹਾਂ ਦੇ ਯੋਗਦਾਨ ਸਬੰਧੀ ਜਾਗਰੂਕ ਕੀਤਾ ਜਾਵੇਗਾ। ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਵਿਸ਼ਾਲਦੀਪ ਸਿੰਘ ਵਲਟੋਹਾ ਨੇ ਬੋਲਦਿਆਂ ਕਿਹਾ ਕਿ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਬਣੇਗਾ। ਜਿਸ ਦੀ ਪ੍ਰਾਪਤੀ ਲਈ ਜਥੇਬੰਦੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਤੇ ਕਾਨੂੰਨ ਦੇ ਬਣ ਜਾਣ ਤੱਕ ਇਹ ਸੰਘਰਸ਼ ਜਾਰੀ ਰਹੇਗਾ ਤੇ ਨਾਲ ਹੀ ਮੋਗੇ ਦੀ ਕਨਵੈਂਸ਼ਨ ਵਿਚ ਜ਼ਿਲ੍ਹੇ ਵਿਚੋਂ ਵੱਡੀ ਗਿਣਤੀ ’ਚ ਲੜਕੀਆਂ ਸ਼ਾਮਿਲ ਹੋਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ ਵਲਟੋਹਾ, ਗੁਰਲਾਲ ਸਿੰਘ, ਕੁਲਬੀਰ ਸਿੰਘ, ਲਵਪ੍ਰੀਤ ਸਿੰਘ ਵਲਟੋਹਾ, ਮਨਦੀਪ ਸਿੰਘ ਗੱਗੋਬੂਹਾ, ਸੁਖਚੈਨ ਸਿੰਘ, ਰਾਜਬੀਰ ਸਿੰਘ, ਪ੍ਰਭਜੋਤ ਸਿੰਘ ਵੱਡਾ ਕੋਟ, ਗੁਰਪ੍ਰੀਤ ਸਿੰਘ ਖਡੂਰ ਸਾਹਿਬ, ਜੋਬਨਪ੍ਰੀਤ ਸਿੰਘ ਕੋਟ ਧਰਮ ਚੰਦ, ਸੁਖਮਨ ਸਿੰਘ ਖਡੂਰ ਸਾਹਿਬ, ਗਗਨਦੀਪ ਸਿੰਘ ਨੂਰਪੁਰ, ਗੁਰਪ੍ਰੀਤ ਸਿੰਘ ਠੱਠਾ, ਲਵਪ੍ਰੀਤ ਸਿੰਘ ਮੰਨਣ, ਅਰਜਨ ਸਿੰਘ ਗਿੱਲ ਵੜੈਚ, ਅੰਮ੍ਰਿਤਪਾਲ ਸਿੰਘ ਕੋਟ ਧਰਮ ਚੰਦ ਆਦਿ ਹਾਜ਼ਰ ਸਨ।