ਸਾਹਿਤਕ ਪ੍ਰੋਗਰਾਮ ’ਚ ਜਸਵਿੰਦਰ ਸਿੰਘ ਝਬਾਲ ਦੀ ਕਿਤਾਬ ‘ਪੰਜਾਬ-ਨਾਮਾ’ ਲੋਕ ਅਰਪਣ
ਜਸਪਾਲ ਸਿੰਘ ਨੇ ਲੇਖਕ ਦੀ ਵਿਚਾਰਧਾਰਾ ਨੂੰ ਉੱਤਮ ਦਰਜੇ ਦੀ ਸਿਰਜਣਾ ਕਰਾਰ ਦਿੱਤਾ।
Publish Date: Mon, 19 Jan 2026 04:22 PM (IST)
Updated Date: Tue, 20 Jan 2026 04:03 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ ਤਰਨਤਾਰਨ ਵੱਲੋਂ ਭਾਈ ਮੋਹਨ ਸਿੰਘ ਵੈਦ ਯਾਦਗਾਰੀ ਲਾਇਬ੍ਰੇਰੀ ਤਰਨਤਾਰਨ ਵਿਖੇ ਚਰਨ ਸਿੰਘ ਦੀ ਪ੍ਰਧਾਨਗੀ ਹੇਠ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ’ਚ ਉੱਘੇ ਸਾਹਿਤਕਾਰ ਜਸਵਿੰਦਰ ਸਿੰਘ ਝਬਾਲ ਦੀ ਕਿਤਾਬ ‘ਪੰਜਾਬ-ਨਾਮਾ’ ਲੋਕ ਅਰਪਣ ਕੀਤੀ ਗਈ। ਹਰਦਰਸ਼ਨ ਸਿੰਘ ਕਮਲ ਨੇ ਬਹੁਤ ਹੀ ਵਧੀਆ ਢੰਗ ਨਾਲ ਕਿਤਾਬ ਦੀਆਂ ਵਿਸ਼ੇਸ਼ਤਾਈਆਂ ਦਾ ਵਰਨਣ ਕੀਤਾ। ਕੀਰਤਪ੍ਰਤਾਪ ਸਿੰਘ ਪੰਨੂ ਨੇ ਲੇਖਕ ਦੇ ਉੱਦਮ ਦੀ ਸ਼ਲਾਘਾ ਕੀਤੀ, ਜਸਪਾਲ ਸਿੰਘ ਨੇ ਲੇਖਕ ਦੀ ਵਿਚਾਰਧਾਰਾ ਨੂੰ ਉੱਤਮ ਦਰਜੇ ਦੀ ਸਿਰਜਣਾ ਕਰਾਰ ਦਿੱਤਾ। ਜਸਵਿੰਦਰ ਸਿੰਘ ਢਿੱਲੋਂ ਨੇ ਲੇਖਕ ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਸਬੰਧੀ ਕੀਤੀ ਜਾ ਰਹੀ, ਸੇਵਾ ਦੀ ਸ਼ਲਾਘਾ ਕੀਤੀ ਤੇ ਕੁਲਜੀਤ ਕੌਰ ਮੰਡ ਲੇਖ ਦੇ ਵਿਚਾਰਾਂ ਨੂੰ ਉੱਤਮ ਦਰਜੇ ਦੇ ਵਿਚਾਰ ਦਰਸਾਉਂਦੇ ਹੋਏ ਲੇਖਕ ਦੇ ਹੌਸਲੇ ਦੀ ਦਾਤ ਦਿੱਤੀ। ਇਸ ਤੋਂ ਬਾਅਦ ਕਵੀ ਦਰਬਾਰ ਹੋਇਆ, ਜਿਸ ’ਚ ਮੱਖਣ ਸਿੰਘ ਭੈਣੀਵਾਲ, ਗੁਰਮੀਤ ਸਿੰਘ ਨੂਰਦੀ, ਬਲਬੀਰ ਸਿੰਘ ਬੇਲੀ, ਬਲਬੀਰ ਸਿੰਘ ਲਹਿਰੀ ਮੀਆਂਪੁਰ, ਜਸਬੀਰ ਸਿੰਘ ਝਬਾਲ, ਚਰਨਜੀਤ ਸਿੰਘ ਚੰਨ ਝਬਾਲ, ਰੋਬਿਨਜੀਤ ਸਿੰਘ ਫਤਿਹਚੱਕ, ਸੁਖਵਿੰਦਰ ਸਿੰਘ ਖਾਰਾ, ਹਰਭਜਨ ਸਿੰਘ ਭਗਰੱਥ, ਅਵਤਾਰ ਸਿੰਘ ਗੋਇੰਦਵਾਲ, ਜਗਜੀਤ ਸਿੰਘ ਖਹਿਰਾ, ਪਰਮਿੰਦਰ ਕੌਰ ਭੁੱਲਰ, ਦੀਦਾਰ ਸਿੰਘ ਲਾਇਬਰੇਰੀਅਨ, ਦਲਜੀਤ ਸਿੰਘ ਨੰਦਪੁਰ, ਨਿਸ਼ਾਨ ਸਿੰਘ ਅਲਾਦੀਨਪੁਰ, ਗੁਰਚਰਨ ਸਿੰਘ ਸਭਰਾ, ਬਲਬੀਰ ਸਿੰਘ ਭੈਲ, ਗੁਰਿੰਦਰਪਾਲ ਸਿੰਘ, ਸਕੱਤਰ ਸਿੰਘ ਤੇਜਾ ਸਿੰਘ ਵਾਲਾ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਮਲਕੀਤ ਸਿੰਘ ਫ਼ੌਜੀ ਗਲੀ ਸ਼ਹੀਦ ਬੁੰਗਾ ਤੇ ਮਾਸਟਰ ਯਾਦਵਿੰਦਰ ਸਿੰਘ, ਵਿਜੇ ਕੁਮਾਰ ਵਾਹੀ ਪੱਟੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਭਾ ਵਲੋਂ ਜਸਵਿੰਦਰ ਸਿੰਘ ਝਬਾਲ ਨੂੰ ਯਾਦਗਾਰੀ ਚਿੰਨ੍ਹ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਅੰਤ ’ਚ ਜਸਵਿੰਦਰ ਸਿੰਘ ਝਬਾਲ ਨੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਸਟੇਜ ਦੀ ਸੇਵਾ ਜਸਵਿੰਦਰ ਸਿੰਘ ਢਿੱਲੋਂ ਪ੍ਰਧਾਨ ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ ਤਰਨਤਾਰਨ ਨੇ ਨਿਭਾਈ।