ਪੰਜਾਬ 'ਚ ਨੂੰਹ ਸਾਹਮਣੇ ਨੰਗਾ ਹੋ ਕੇ ਸਹੁਰੇ ਨੇ ਕੀਤਾ ਡਾਂਸ, ਔਰਤ ਨੇ ਬਣਾਈ ਕਰਤੂਤ ਦੀ ਵੀਡੀਓ; ਦਿਓਰ 'ਤੇ ਵੀ ਲਾਏ ਗੰਭੀਰ ਦੋਸ਼
ਪੀੜਤਾ ਨੇ ਦੱਸਿਆ ਕਿ 27 ਅਗਸਤ ਦੀ ਰਾਤ 12 ਵਜੇ ਉਹ ਵਾਸ਼ਰੂਮ ਗਈ ਸੀ। ਜਦੋਂ ਉਹ ਬਾਹਰ ਨਿਕਲੀ ਤਾਂ ਘਰ ਦੇ ਵਿਹੜੇ ’ਚ ਉਸ ਦਾ ਸਹੁਰਾ ਦੀਪਕ ਨਗਨ ਅਵਸਥਾ ’ਚ ਭੰਗੜਾ ਪਾ ਰਿਹਾ ਸੀ। ਰੌਲਾ ਸੁਣ ਕੇ ਉਸ ਦਾ ਪਤੀ ਜਸ਼ਨਦੀਪ ਕਮਰੇ ਤੋਂ ਬਾਹਰ ਆਇਆ ਅਤੇ ਆਪਣੇ ਪਿਓ ਨੂੰ ਇਤਰਾਜ਼ਯੋਗ ਹਾਲਤ ’ਚ ਦੇਖ ਕੇ ਵਿਰੋਧ ਜਤਾਉਣ ਲੱਗਾ।
Publish Date: Tue, 08 Sep 2026 09:48 AM (IST)
Updated Date: Tue, 08 Sep 2026 09:51 AM (IST)
ਸੰਵਾਦ ਸੂਤਰ, ਤਰਨਤਾਰਨ। ਗਲੀ ਕਿਰਪਾ ਸਿੰਘ ਵਾਲੀ ਦੀ ਰਹਿਣ ਵਾਲੀ ਇੱਕ ਔਰਤ ਦੇ ਸਾਹਮਣੇ ਉਸ ਦੇ ਸਹੁਰੇ ਦੀਪਕ ਨੇ ਨਗਨ ਅਵਸਥਾ ਵਿੱਚ ਭੰਗੜਾ ਪਾਇਆ। ਇਸ ਤੋਂ ਬਾਅਦ ਔਰਤ ਦੇ ਦਿਓਰ ਅਰਸ਼ਦੀਪ ਸਿੰਘ ਨੇ ਉਸ ਦੇ ਮੂੰਹ 'ਤੇ ਥੱਪੜ ਮਾਰੇ।
27 ਅਗਸਤ ਦੇ ਇਸ ਮਾਮਲੇ ਨੂੰ ਲੈ ਕੇ ਥਾਣਾ ਸਿਟੀ ਦੀ ਪੁਲਿਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਬਾਪ-ਪੁੱਤਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅਰਸ਼ਦੀਪ ਸਿੰਘ ਨੂੰ ਸੋਮਵਾਰ ਗ੍ਰਿਫ਼ਤਾਰ ਕਰ ਲਿਆ ਗਿਆ।
ਪੀੜਤਾ ਨੇ ਦੱਸਿਆ ਕਿ 27 ਅਗਸਤ ਦੀ ਰਾਤ 12 ਵਜੇ ਉਹ ਵਾਸ਼ਰੂਮ ਗਈ ਸੀ। ਜਦੋਂ ਉਹ ਬਾਹਰ ਨਿਕਲੀ ਤਾਂ ਘਰ ਦੇ ਵਿਹੜੇ ’ਚ ਉਸ ਦਾ ਸਹੁਰਾ ਦੀਪਕ ਨਗਨ ਅਵਸਥਾ ’ਚ ਭੰਗੜਾ ਪਾ ਰਿਹਾ ਸੀ। ਰੌਲਾ ਸੁਣ ਕੇ ਉਸ ਦਾ ਪਤੀ ਜਸ਼ਨਦੀਪ ਕਮਰੇ ਤੋਂ ਬਾਹਰ ਆਇਆ ਅਤੇ ਆਪਣੇ ਪਿਓ ਨੂੰ ਇਤਰਾਜ਼ਯੋਗ ਹਾਲਤ ’ਚ ਦੇਖ ਕੇ ਵਿਰੋਧ ਜਤਾਉਣ ਲੱਗਾ।
ਇੰਨੇ ਵਿੱਚ ਅਰਸ਼ਦੀਪ ਸਿੰਘ ਨਾਮਕ ਦਿਓਰ ਨੇ ਔਰਤ ਦੇ ਮੂੰਹ 'ਤੇ ਥੱਪੜ ਮਾਰੇ। ਪੀੜਤਾ ਨੇ ਆਪਣੇ ਮੋਬਾਈਲ 'ਤੇ ਸਹੁਰੇ ਦੀ ਕਰਤੂਤ ਦੀ ਵੀਡੀਓ ਬਣਾ ਲਈ ਅਤੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਡੀ.ਐੱਸ.ਪੀ. ਸੁਖਬੀਰ ਸਿੰਘ ਮੁਤਾਬਕ ਥਾਣਾ ਸਿਟੀ 'ਚ ਤਾਇਨਾਤ ਏ.ਐੱਸ.ਆਈ. ਮਨਜੀਤ ਕੌਰ ਨੇ ਮੌਕੇ 'ਤੇ ਜਾ ਕੇ ਜਾਂਚ ਸ਼ੁਰੂ ਕੀਤੀ।
ਸਹੁਰੇ ਦੀਪਕ ਨੇ ਪੁਲਿਸ ਅੱਗੇ ਦਾਅਵਾ ਕੀਤਾ ਕਿ ਉਸ ਨੂੰ ਬਦਨਾਮ ਕਰਨ ਲਈ ਨੂੰਹ ਨੇ ਏ.ਆਈ. (AI) ਦੀ ਮਦਦ ਨਾਲ ਇਹ ਵੀਡੀਓ ਤਿਆਰ ਕੀਤੀ ਹੈ। ਫਿਲਹਾਲ ਪੁਲਿਸ ਨੇ ਕੇਸ ਦਰਜ ਕਰਕੇ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।