ਪਤੀ ਨੇ ਪ੍ਰੇਮਿਕਾ ਨਾਲ ਮਿਲ ਕੇ ਪਤਨੀ ’ਤੇ ਕੀਤਾ ਦਾਤਰ ਨਾਲ ਹਮਲਾ, ਪ੍ਰੇਮ ਸਬੰਧਾਂ ’ਚ ਰੋੜਾ ਬਣਨ ’ਤੇ ਦਿੱਤਾ ਘਟਨਾ ਨੂੰ ਅੰਜਾਮ
ਕੁਲਦੀਪ ਕੌਰ ਵਾਸੀ ਵਾਰਡ ਨੰਬਰ 12 ਪੱਟੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਹ ਆਪਣੇ ਭਰਾ ਅਮਨਦੀਪ ਸਿੰਘ ਨਾਲ ਉਸਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਨਗੋਟਾ ਜਾ ਰਹੀ ਸੀ। ਸ਼ਾਮ ਕਰੀਬ ਚਾਰ ਵਜੇ ਨਦੋਹਰ ਚੌਂਕ ਦੇ ਕੋਲ ਉਸਦਾ ਪਤੀ ਹਰਪ੍ਰੀਤ ਸਿੰਘ ਹਰੀ ਪੁੱਤਰ ਦੇਸ ਰਾਜ ਅਤੇ ਪਿੰਕੀ ਨਾਂ ਦੀ ਔਰਤ ਮੋਟਰਸਾਈਕਲ ’ਤੇ ਉਥੇ ਪਹੁੰਚ ਗਏ।
Publish Date: Thu, 06 Aug 2026 11:55 AM (IST)
Updated Date: Thu, 06 Aug 2026 11:58 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੱਟੀ। ਤਰਨਤਾਰਨ ਦੇ ਕਸਬਾ ਪੱਟੀ ਵਿਖੇ ਇਕ ਵਿਅਕਤੀ ਵਲੋਂ ਪ੍ਰੇਮ ਸਬੰਧਾਂ ’ਚ ਰੋੜਾ ਬਣ ਰਹੀ ਪਤਨੀ ਦੀ ਕਥਿਤ ਤੌਰ ’ਤੇ ਪ੍ਰੇਮਿਕਾ ਦੇ ਨਾਲ ਮਿਲ ਕੇ ਕੁੱਟਮਾਰ ਕਰਨ ਤੇ ਦਾਤਰ ਮਾਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਇਲਾਜ ਲਈ ਘਰਿਆਲਾ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਦੋਵਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਕੁਲਦੀਪ ਕੌਰ ਵਾਸੀ ਵਾਰਡ ਨੰਬਰ 12 ਪੱਟੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਹ ਆਪਣੇ ਭਰਾ ਅਮਨਦੀਪ ਸਿੰਘ ਨਾਲ ਉਸਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਨਗੋਟਾ ਜਾ ਰਹੀ ਸੀ। ਸ਼ਾਮ ਕਰੀਬ ਚਾਰ ਵਜੇ ਨਦੋਹਰ ਚੌਂਕ ਦੇ ਕੋਲ ਉਸਦਾ ਪਤੀ ਹਰਪ੍ਰੀਤ ਸਿੰਘ ਹਰੀ ਪੁੱਤਰ ਦੇਸ ਰਾਜ ਅਤੇ ਪਿੰਕੀ ਨਾਂ ਦੀ ਔਰਤ ਮੋਟਰਸਾਈਕਲ ’ਤੇ ਉਥੇ ਪਹੁੰਚ ਗਏ।
ਜਿਨ੍ਹਾਂ ਨੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸਦੇ ਪਤੀ ਨੇ ਦਾਤਰ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਸਨੇ ਸ਼ਿਕਾਇਤ ’ਚ ਦੱਸਿਆ ਕਿ ਉਸਦੇ ਪਤੀ ਦੇ ਪਿੰਕੀ ਨਾਲ ਨਜਾਇਜ਼ ਸਬੰਧ ਹਨ ਅਤੇ ਉਹ ਉਸ ਨੂੰ ਆਪਣੇ ਰਸਤੇ ਦਾ ਰੋੜਾ ਸਮਝਦੇ ਸੀ, ਜਿਸ ਕਰਕੇ ਉਸ ਉੱਪਰ ਹਮਲਾ ਕੀਤਾ ਗਿਆ।
ਉੱਧਰ ਜਾਂਚ ਅਧਿਕਾਰੀ ਏਐੱਸਆਈ ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਹਰੀ ਤੇ ਪਿੰਕੀ ਵਾਸੀ ਪੱਟੀ ਨੂੰ ਕੇਸ ’ਚ ਨਾਮਜ਼ਦ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।