
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨੈਸ਼ਨਲ ਹਾਈਵੇ 54 ’ਤੇ ਕਸਬਾ ਬੰਡਾਲਾ ਕੋਲ ਜੰਡਿਆਲਾ ਗੁਰੂ ਤੋਂ ਆਉਂਦੇ ਨਿਕਾਸੀ ਸੂਏ ਦੇ ਬਣੇ ਪੁਲ ਦੀ ਨੁਕਰ ਨਾਲ ਤਰਨਤਾਰਨ ਤੋਂ ਅੰਮ੍ਰਿਤਸਰ ਵਾਲੇ ਪਾਸੇ ਜਾਂਦੀ ਇੱਕ ਕਾਰ ਦੀ ਟੱਕਰ ਹੋਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਤੇ 3 ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ।

ਅੰਗਰੇਜ ਸਿੰਘ ਹੁੰਦਲ, ਪੰਜਾਬੀ ਜਾਗਰਣ, ਬੰਡਾਲਾ : ਨੈਸ਼ਨਲ ਹਾਈਵੇ 54 ’ਤੇ ਕਸਬਾ ਬੰਡਾਲਾ ਕੋਲ ਜੰਡਿਆਲਾ ਗੁਰੂ ਤੋਂ ਆਉਂਦੇ ਨਿਕਾਸੀ ਸੂਏ ਦੇ ਬਣੇ ਪੁਲ ਦੀ ਨੁਕਰ ਨਾਲ ਤਰਨਤਾਰਨ ਤੋਂ ਅੰਮ੍ਰਿਤਸਰ ਵਾਲੇ ਪਾਸੇ ਜਾਂਦੀ ਇੱਕ ਕਾਰ ਦੀ ਟੱਕਰ ਹੋਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਤੇ 3 ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ।
ਮੌਕੇ ’ਤੇ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਇਹ ਚਾਰੇ ਲੜਕੇ ਸਵੇਰੇ ਸਕੂਲ ਕਾਰ ਰਾਹੀਂ ਜਾ ਰਹੇ ਸੀ ਤੇ ਰਫਤਾਰ ਤੇਜ਼ ਹੋਣ ਦੇ ਚੱਲਦਿਆਂ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਦੀ ਟੱਕਰ ਸਿੱਧੀ ਪੁਲ ਦੀ ਨੁਕਰ ਨਾਲ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਅਗਲਾ ਹਿੱਸਾ ਸਾਰਾ ਟੁੱਟ ਕਿ ਦੂਰ-ਦੂਰ ਤੱਕ ਖਿੱਲਰ ਗਿਆ। ਇੱਕ ਨੌਜਵਾਨ ਅੰਗਦਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਗਈ ਤੇ 3 ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਹ ਚਾਰੇ ਨੌਜਵਾਨ ਤਰਨਤਾਰਨ ਜ਼ਿਲ੍ਹੇ ’ਚ ਪੈਂਦੇ ਪੱਖੋਕੇ ਦੇ ਦੱਸੇ ਜਾ ਰਹੇ ਹਨ। ਮੌਕੇ ’ਤੇ ਪੁੱਜੀ ਪੁਲਿਸ ਨੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ।