ਇੰਟਰਨੈਸ਼ਨਲ ਮਾਝਾ ਅਕੈਡਮੀ ਸ਼ਾਹਬਾਜ਼ਪੁਰ ‘ਚ ਕਰਵਾਈ ਗ੍ਰੈਜੂਏਸ਼ਨ ਸੈਰੇਮਨੀ
ਪੁਜ਼ੀਸ਼ਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
Publish Date: Mon, 23 Mar 2026 04:10 PM (IST)
Updated Date: Tue, 24 Mar 2026 03:59 AM (IST)

ਮਦਨ ਲਾਲ•, ਪੰਜਾਬੀ ਜਾਗਰਣ, ਸ਼ਾਹਬਾਜਪੁਰ : ਇੰਟਰਨੈਸ਼ਨਲ ਮਾਝਾ ਅਕੈਡਮੀ ਸ਼ਾਹਬਾਜ਼ਪੁਰ ਦੇ ਵਿਹੜੇ ’ਚ ਗ੍ਰੈਜੂਏਸ਼ਨ ਸੈਰੇਮਨੀ ਮਨਾਈ ਗਈ, ਜਿਸ ’ਚ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਹਾਜ਼ਰ ਸਨ। ਸਕੂਲ ਵੱਲੋਂ ਵਿੱਦਿਆ ਨੂੰ ਪ੍ਰੇਰਿਤ ਕਰਨ ਲਈ ਬਹੁਤ ਵਧੀਆ ਕੋਰਿਓਗ੍ਰਾਫ਼ੀ ਪੇਸ਼ ਕੀਤੀ ਗਈ। ਮੁੱਖ ਮਹਿਮਾਨ ਵਜੋਂ ਪਹੁੰਚੇ ਸਤਨਾਮ ਸਿੰਘ ਮਨਾਵਾਂ ਜੋ ਕੀ ਯੁੱਧ ਨਸ਼ਿਆਂ ਵਿਰੁੱਧ ਪੂਰੇ ਪੰਜਾਬ ’ਚ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਅੱਜ ਵਿਦਿਆਰਥੀਆਂ ਨੂੰ ਚੰਗਾ ਆਚਰਨ ਤੇ ਵਿੱਦਿਆ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ। ਐੱਮਡੀ ਸਤਿੰਦਰਪਾਲ ਸਿੰਘ ਨੇ ਆਪਣੇ ਭਾਸ਼ਣ ’ਚ ਗੁਰ ਸਿੱਖੀ ਜੀਵਨ ਨਾਲ ਜੁੜਨ ਤੇ ਵੱਡਿਆਂ ਦਾ ਆਦਰ ਸਨਮਾਨ ਕਰਨ ਲਈ ਗੱਲ ਕਹੀ ਤੇ ਇਹ ਵੀ ਭਰੋਸਾ ਦਿਵਾਇਆ ਕਿ ਇਸ ਸਾਲ ਸਕੂਲ ’ਚ ਖੇਡਾਂ ਨੂੰ ਪ੍ਰਮੋਟ ਕੀਤਾ ਜਾਵੇਗਾ। ਇਸ ਦੇ ਚਲਦਿਆਂ ਸਕੂਲ ’ਚ ਬੈਡਮਿੰਟਨ, ਬਾਸਕਿਟਬਾਲ, ਕ੍ਰਿਕਟ, ਵਾਲੀਬਾਲ, ਬਾਕਸਿੰਗ ਦੇ ਖੇਡ ਮੈਦਾਨ ਤਿਆਰ ਕਰਵਾਏ ਗਏ ਹਨ ਤੇ ਉਨ੍ਹਾਂ ਨੇ ਵਧੀਆ ਕੋਚ ਰੱਖਣ ਦੀ ਵੀ ਗੱਲ ਕਹੀ। ਆਖਰ ’ਚ ਪ੍ਰਿੰਸੀਪਲ ਸਿਮਰਜੀਤ ਕੌਰ ਨੇ ਬੱਚਿਆਂ ਨੂੰ ਪਾਸ ਹੋਣ ਦੀ ਵਧਾਈ ਦਿੱਤੀ ਤੇ ਪੁਜ਼ੀਸ਼ਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਤਨਾਮ ਸਿੰਘ ਮਨਾਵਾਂ, ਰਾਜਬੀਰ ਸਿੰਘ ਪੰਨੂ, ਨੰਦਪੁਰ ਸਕੂਲ, ਮਨਪ੍ਰੀਤ ਸਿੰਘ ਪੰਨੂ, ਤੂਤ ਸਕੂਲ, ਸੁਖਦੀਪ ਸਿੰਘ ਭੁੱਲਰ, ਸੰਤ ਸਿਪਾਹੀ ਸਕੂਲ ਘੜਿਆਲਾ, ਵਨੀਤ ਪਾਸੀ, ਬਾਲਾਜੀ ਸਕੂਲ ਖੇਮਕਰਨ, ਸੇਵਾ ਸਿੰਘ ਸ਼ਾਹਬਾਜ਼ਪੁਰ, ਪ੍ਰਗਟ ਸਿੰਘ ਕੁਹਾੜਕਾ, ਬਖਸ਼ੀਸ਼ ਸਿੰਘ, ਪ੍ਰਧਾਨ ਐੱਸਸੀ ਵਿੰਗ, ਗਿਆਨ ਸਿੰਘ ਸਰਪੰਚ, ਬਿਕਰਮਜੀਤ ਸਿੰਘ ਜੌੜਾ, ਕਿਸਾਨ ਆਗੂ, ਦਲਜੀਤ ਸਿੰਘ, ਕਿਸਾਨ ਆਗੂ, ਸਤਨਾਮ ਸਿੰਘ ਬਾਠ, ਐੱਮਡੀ ਸਤਨਾਮ ਸਿੰਘ ਬਾਠ, ਪ੍ਰਿੰਸੀਪਲ ਮਧੂ ਬਾਲਾ, ਦਸਮੇਸ਼ ਕੌਰ ਦਾਤਾ, ਨਾਮਦੇਵ ਸਿੰਘ, ਪਹੁਲਤਿੰਦਰ ਸਿੰਘ, ਅਮਨਦੀਪ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ, ਮਨਪ੍ਰੀਤ ਕੌਰ, ਰਜਵੰਤ ਕੌਰ, ਜਗਜੀਤ ਕੌਰ, ਜਸਪ੍ਰੀਤ ਕੌਰ, ਸ਼ਰਨਜੀਤ ਕੌਰ, ਨਵਪ੍ਰੀਤ ਕੌਰ, ਅੰਸ਼ੀਕਾ ਜੈਨ, ਵਰਿੰਦਰ ਕੌਰ, ਨਵਜੋਤ ਕੌਰ, ਮੇਜਰ ਸਿੰਘ ਆਦਿ ਵੀ ਹਾਜ਼ਰ ਸਨ।