ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੀਆਂਵਿੰਡ ਨੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਰੋਹ
ਸਕੂਲ ਦੇ ਬੱਚਿਆਂ ਨੂੰ ਪੇਪਰਾਂ ’ਚ ਪਾਸ ਹੋਣ ਉਪਰੰਤ ਸਟੇਸ਼ਨਰੀ ਤੇ ਸ਼ੀਲਡਾਂ ਦੇ ਕੇ ਹੌਸਲਾ ਅਫ਼ਜਾਈ ਕੀਤੀ
Publish Date: Tue, 31 Mar 2026 06:48 PM (IST)
Updated Date: Wed, 01 Apr 2026 04:11 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਖਡੂਰ ਸਾਹਿਬ : ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੀਆਂਵਿੰਡ ਵਿਖੇ ਗ੍ਰੇਜੂਏਸ਼ਨ ਸੈਰੇਮਨੀ, ਮਾਪੇ ਅਧਿਆਪਕ ਮਿਲਣੀ ਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ’ਚ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਪ੍ਰੋਗਰਾਮ ’ਚ ਮੁੱਖ ਮਹਿਮਾਨ ਵੱਜੋਂ ਬੀਪੀਈ ਖਡੂਰ ਸਾਹਿਬ ਦਿਲਬਾਗ ਸਿੰਘ ਤੇ ਪਿੰਡ ਮੀਆਂਵਿੰਡ ਤੋਂ ਬਲਾਕ ਸੰਮਤੀ ਦੇ ਚੇਅਰਮੈਨ ਸਤਿਨਾਮ ਸਿੰਘ, ਸਰਪੰਚ ਮਨਦੀਪ ਕੌਰ, ਮੈਂਬਰ ਕੁਲਬੀਰ ਕੌਰ, ਸੈਂਟਰ ਸਰਾਂ ਤਲਵੰਡੀ ਦੇ ਸੀਐੱਚਟੀ ਜਗਦੀਸ਼ ਕੌਰ, ਸੈਂਟਰ ਖਡੂਰ ਸਾਹਿਬ ਤੋਂ ਸੀਐੱਚਟੀ ਸੁਖਵਿੰਦਰ ਸਿੰਘ ਧਾਮੀ, ਪ੍ਰੀਤ ਮੋਹਨ, ਬੀਐੱਮਟੀ ਕੇਵਲ ਕੁਮਾਰ, ਸਕੂਲ ਐੱਸਐੱਮਸੀ ਕਮੇਟੀ ਦੇ ਚੇਅਰਪਰਸਨ ਕਿਰਨਦੀਪ ਕੌਰ, ਮੈਂਬਰ ਤੇ ਬੱਚਿਆਂ ਦੇ ਮਾਪੇ ਸ਼ਾਮਿਲ ਹੋਏ। ਇਸ ਮੌਕੇ ਬੱਚਿਆਂ ਦੀਆਂ ਸੱਭਿਆਚਾਰਕ ਤੇ ਸਾਹਿਤਕ ਪੇਸ਼ਕਾਰੀਆਂ ਨੇ ਹਾਜ਼ਰ ਮਹਿਮਾਨਾਂ ਦਾ ਮਨ ਮੋਹ ਲਿਆ। ਇਸ ਮੌਕੇ ਸਕੂਲ ਦੇ ਬੱਚਿਆਂ ਨੂੰ ਪੇਪਰਾਂ ’ਚ ਪਾਸ ਹੋਣ ਉਪਰੰਤ ਸਟੇਸ਼ਨਰੀ ਤੇ ਸ਼ੀਲਡਾਂ ਦੇ ਕੇ ਹੌਸਲਾ ਅਫ਼ਜਾਈ ਕੀਤੀ ਗਈ ਤੇ ਨਵੀਆਂ ਜਮਾਤਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਸਕੂਲ ਮੁਖੀ ਰਣਜੀਤ ਕੌਰ ਤੇ ਸਮੂਹ ਸਟਾਫ਼ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬੀਪੀਈਓ ਅਤੇ ਬਾਕੀ ਮਹਿਮਾਨਾਂ ਨੇ ਬੱਚਿਆਂ ਨੂੰ ਇਮਤਿਹਾਨਾਂ ’ਚ ਪਾਸ ਹੋਣ ’ਤੇ ਵਧਾਈ ਦਿੱਤੀ ਤੇ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦੀ ਸਿਹਤ, ਪੜ੍ਹਾਈ ਤੇ ਸਕੂਲ ’ਚ ਰੋਜ਼ਾਨਾ ਹਾਜ਼ਰੀ ਲਈ ਅਪੀਲ ਕੀਤੀ। ਅੰਤ ’ਚ ਮੁੱਖ ਅਧਿਆਪਕਾ ਨੇ ਆਏ ਸਾਰੇ ਮਹਿਮਾਨਾਂ ਤੇ ਬੱਚਿਆਂ ਦੇ ਮਾਪਿਆਂ ਦਾ ਸਕੂਲ ਪਹੁੰਚਣ ਤੇ ਧੰਨਵਾਦ ਕੀਤਾ।