ਫ਼ਤਿਆਬਾਦ ‘ਚ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਯੂਨਿਟ ਦਾ ਗਠਨ
ਰਣਜੀਤ ਸਿੰਘ ਭੱਟਾ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਦਿਨ-ਰਾਤ ਸੇਵਾ ’ਚ ਹਾਜ਼ਰ ਹਨ।
Publish Date: Tue, 24 Mar 2026 06:32 PM (IST)
Updated Date: Wed, 25 Mar 2026 04:05 AM (IST)

ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਕਸਬਾ ਫ਼ਤਿਆਬਾਦ ਵਿਖੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਦੀ ਅਗਵਾਈ ’ਚ ਕੀਤੀ ਗਈ। ਜਿਸ ’ਚ ਕਸਬਾ ਫ਼ਤਿਆਬਾਦ ਦੇ ਕਿਸਾਨਾਂ, ਸਮਾਜ ਸੇਵੀ, ਬੁੱਧੀਜੀਵੀਆਂ ਨੇ ਭਾਗ ਲਿਆ। ਮੀਟਿੰਗ ’ਚ ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਕਰਨ ਲਈ ਫ਼ਤਿਆਬਾਦ ਵਿਖੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਯੂਨਿਟ ਦਾ ਗਠਨ ਕੀਤਾ ਗਿਆ। ਜਿਸ ਦਾ ਸਰਬਸੰਮਤੀ ਨਾਲ ਨੌਜਵਾਨ ਕਿਸਾਨ ਆਗੂ ਰਣਜੀਤ ਸਿੰਘ ਭੱਟਾ ਨੂੰ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਹਰਜਿੰਦਰ ਸਿੰਘ ਟਾਂਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀਆਂ ਹਨ, ਜਿਸ ਦਾ ਜਥੇਬੰਦੀ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਰਣਜੀਤ ਸਿੰਘ ਭੱਟਾ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਦਿਨ-ਰਾਤ ਸੇਵਾ ’ਚ ਹਾਜ਼ਰ ਹਨ। ਇਸ ਮੌਕੇ ਮਲਕੀਤ ਸਿੰਘ ਠੇਕੇਦਾਰ, ਸੰਤੋਖ ਸਿੰਘ ਫੇਰੂਮਾਨੀਆ, ਭੁਪਿੰਦਰ ਸਿੰਘ ਭਿੰਦਾ, ਪਰਮਿੰਦਰ ਸਿੰਘ, ਕੁਲਜੀਤ ਸਿੰਘ ਥਿੰਦ, ਹਰਪ੍ਰੀਤ ਸਿੰਘ ਜਿੰਮੀ, ਜਰਨੈਲ ਸਿੰਘ, ਚਰਨਜੀਤ ਸਿੰਘ, ਜਸਬੀਰ ਸਿੰਘ, ਬਲਦੇਵ ਸਿੰਘ ਸ਼ੈਲਰ ਵਾਲੇ, ਗੁਰਦੀਪ ਸਿੰਘ ਦੀਪ, ਦਰਸ਼ਨ ਸਿੰਘ ਦਿਓਲ, ਕਸ਼ਮੀਰ ਸਿੰਘ ਦਿਓਲ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਡਾ ਮਨਜੀਤ ਸਿੰਘ, ਅਵਤਾਰ ਸਿੰਘ, ਅਜਮੇਰ ਸਿੰਘ, ਪ੍ਰਦੀਪ ਸਿੰਘ ਭੱਟਾ, ਸੁਖਨੰਦਨ ਸਿੰਘ, ਬਰਜਿੰਦਰ ਸਿੰਘ, ਨਰਿੰਦਰ ਸਿੰਘ, ਸੁਖਦੇਵ ਸਿੰਘ, ਮਲਕੀਤ ਸਿੰਘ, ਅਰਵਿੰਦਰ ਸਿੰਘ, ਸਤਿੰਦਰ ਸਿੰਘ, ਕੁਲਦੀਪ ਸਿੰਘ, ਅੰਗਰੇਜ਼ ਸਿੰਘ, ਹਜ਼ੂਰ ਸਿੰਘ, ਸੁਖਪਾਲ ਸਿੰਘ, ਬਲਦੇਵ ਸਿੰਘ ਟੈਂਟ ਵਾਲੇ, ਗਿਆਨ ਸਿੰਘ ਦਿਓਲ, ਸੁਰਜੀਤ ਸਿੰਘ, ਸਤਨਾਮ ਸਿੰਘ, ਗੁਰਨਾਮ ਸਿੰਘ ਸੇਖੋਂ, ਬਲਿਹਾਰ ਸਿੰਘ, ਸੁਖਬੀਰ ਸਿੰਘ ਮਹੀਵਾਲ, ਕਸ਼ਮੀਰ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਦਲਬੀਰ ਸਿੰਘ ਤੋਤਾ, ਦਲਬੀਰ ਸਿੰਘ ਮਿਸਤਰੀ ਆਦਿ ਹਾਜ਼ਰ ਸਨ।