
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨੇਪਾਲ ’ਚ ਆਏ ਹੜ੍ਹ ਦੌਰਾਨ ਉਕਤ ਸਾਰੇ ਲੋਕ ਲਾਪਤਾ ਹੋ ਗਏ। ਪਰਿਵਾਰ ਮੈਂਬਰ ਗੁਰਜੰਟ ਸਿੰਘ ਮੁਤਾਬਿਕ ਸ਼ਮਸ਼ੇਰ ਸਿੰਘ ਸੰਧੂ ਨਾਲ ਉਨ੍ਹਾਂ ਦੀ 25 ਅਗਸਤ ਨੂੰ ਵਟਸਐਪ ਕਾਲ ਰਾਂਹੀ ਆਖਰੀ ਵਾਰ ਗੱਲ ਹੋਈ ਸੀ। ਬਾਅਦ ’ਚ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।

ਰਾਕੇਸ਼ ਨਈਅਰ, ਪੰਜਾਬੀ ਜਾਗਰਣ, ਚੋਹਲਾ ਸਾਹਿਬ। ਨੇਪਾਲ ’ਚ ਆਏ ਹੜ੍ਹ ਦੌਰਾਨ ਤਰਨਤਾਰਨ ਦੇ ਪਿੰਡ ਰੱਤੋਕੇ ਦਾ ਸ਼ਮਸ਼ੇਰ ਸਿੰਘ ਸੰਧੂ ਅਤੇ ਉਸਦੇ ਰਿਸ਼ਤੇਦਾਰ ਲਾਪਤਾ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਮਸ਼ੇਰ ਸਿੰਘ ਸੰਧੂ ਪੁੱਤਰ ਸਵਰਨ ਸਿੰਘ ਵਾਸੀ ਪੱਤੀ ਗਾੜੇਕੀ ਪਿੰਡ ਰੱਤੋਕੇ ਨੇਪਾਲ ’ਚ ਐਨਡਰਿਟਜ਼ ਕੰਪਨੀ ’ਚ ਤ੍ਰਿਸ਼ੂਲ ਅੱਪਰ ਪਾਵਰ ਹਾਊਸ ਪ੍ਰੌਜੇਕਟ ਵਿਚ ਕਰੇਨ ਆਪ੍ਰੇਟਰ ਦੇ ਤੌਰ ’ਤੇ ਨੌਕਰੀ ਕਰਦਾ ਹੈ। ਜਿਥੇ ਉਸਦਾ ਸਾਲਾ ਭੁਪਿਦੰਰ ਸਿੰਘ ਤੇ ਇਕ ਹੋਰ ਸਾਲੇ ਦਾ ਮੁੰਡਾ ਰਸ਼ਪਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਵੀ ਰਹਿੰਦਾ ਹੈ।