ਆਨਲਾਈਨ ਫ਼ਰਡ ਦਾ ਨਵਾਂ ਪੈਂਤੜਾ: ਟੈਲੀਗ੍ਰਾਮ ਗਰੁੱਪ ਰਾਹੀਂ ਵਿਅਕਤੀ ਨਾਲ ਮਾਰੀ ਸਵਾ ਪੰਜ ਲੱਖ ਦੀ ਠੱਗੀ, ਕੇਸ ਦਰਜ
ਸਰਹੱਦੀ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਟੈਲੀਗ੍ਰਾਮ ਗਰੁੱਪ ਵਿਚ ਸ਼ਾਮਲ ਕਰਕੇ ਕਥਿਤ ਤੌਰ ’ਤੇ ਸਵਾ ਪੰਜ ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਜਾਂਚ ਕਰਨ ਉਪਰੰਤ ਪੁਲਿਸ ਨੇ ਥਾਣਾ ਸਾਈਬਰ ਕ੍ਰਾਈਮ ਤਰਨਤਾਰਨ ’ਚ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Tue, 02 Jun 2026 11:17 AM (IST)
Updated Date: Tue, 02 Jun 2026 11:19 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ। ਸਰਹੱਦੀ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਟੈਲੀਗ੍ਰਾਮ ਗਰੁੱਪ ਵਿਚ ਸ਼ਾਮਲ ਕਰਕੇ ਕਥਿਤ ਤੌਰ ’ਤੇ ਸਵਾ ਪੰਜ ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਜਾਂਚ ਕਰਨ ਉਪਰੰਤ ਪੁਲਿਸ ਨੇ ਥਾਣਾ ਸਾਈਬਰ ਕ੍ਰਾਈਮ ਤਰਨਤਾਰਨ ’ਚ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੁਖਪਾਲ ਸਿੰਘ ਗਿੱਲ ਪੁੱਤਰ ਰਾਮ ਸਿੰਘ ਵਾਸੀ ਮਹਿਦੀਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੂੰ ਟੈਲੀਗ੍ਰਾਮ ਵੈਬਸਾਈਟ ’ਤੇ ਲਿੰਕ ਆਇਆ ਸੀ। ਜਿਸ ਵਿਚ ਉਹ ਐਡ ਹੋ ਗਿਆ ਅਤੇ ਇਸ ਗਰੁੱਪ ਵਿਚ ਦੋ ਦਰਜਨ ਦੇ ਕਰੀਬ ਪਹਿਲਾਂ ਹੀ ਮੈਂਬਰ ਜੁੜੇ ਹੋਏ ਹਨ।
ਉਕਤ ਵੈਬਸਾਈਟ ਰਾਂਹੀ ਪ੍ਰਾਪਰਟੀ ਦਾ ਫਰਜੀ ਕੰਮ ਦਿਖਾ ਕੇ ਪੈਸੇ ਲਗਾਉਣ ਤੋਂ ਬਾਅਦ ਟਾਸਕ ਦਿੱਤਾ ਜਾਂਦਾ ਸੀ ਅਤੇ ਟਾਸਕ ਪੂਰਾ ਹੋਣ ’ਤੇ ਲਗਾਏ ਗਏ ਪੈਸਿਆਂ ਨਾਲੋਂ ਵੱਧ ਪੈਸੇ ਖਾਤੇ ਵਿਚ ਆ ਜਾਂਦੇ ਸਨ। ਉਸ ਨੂੰ ਵੀ ਪਹਿਲਾਂ 13 ਹਜ਼ਾਰ ਰੁਪਏ ਟਾਸਕ ਰਾਂਹੀ ਮਿਲੇ ਸਨ। ਜਿਸਦੇ ਚੱਲਦਿਆਂ ਉਸਨੇ ਅੱਗੇ 5 ਲੱਖ 22 ਹਜਾਰ 26 ਰੁਪਏ ਟਾਸਕ ’ਤੇ ਲਗਾ ਦਿੱਤੇ। ਜਦੋਂ ਉਸ ਨੂੰ ਹੋਰ ਪੈਸੇ ਪਾਉਣ ਲਈ ਕਿਹਾ ਗਿਆ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਉਸ ਨਾਲ ਜਾਲਸਾਜ਼ੀ ਹੋ ਗਈ ਹੈ। ਸਾਈਬਰ ਕ੍ਰਾਈਮ ਥਾਣੇ ਵਿਚ ਦਰਜ ਕੀਤੇ ਗਏ ਉਕਤ ਕੇਸ ਦੀ ਅਗਲੀ ਜਾਂਚ ਏ.ਐੱਸ.ਆਈ. ਜਸਬੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।