ਕਿਸਾਨ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਕਿਸਾਨ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ
Publish Date: Tue, 24 Mar 2026 04:02 PM (IST)
Updated Date: Wed, 25 Mar 2026 03:59 AM (IST)
ਸਤਨਾਮ ਸਿੰਘ ਚੀਮਾ•,ਪੰਜਾਬੀ ਜਾਗਰਣ, ਘਰਿਆਲਾ : ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋਂ ਪਿੰਡ ਪਨਗੋਟਾ ’ਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੌਰਾਨ ਕਲੱਬ ਦੇ ਸਾਰੇ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਪਨਗੋਟਾ ਇਕਾਈ ਦੇ ਪ੍ਰਧਾਨ ਰਣਜੀਤ ਸਿੰਘ ਪਨਗੋਟਾ ਨੇ ਕਿਹਾ ਕਿ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਤਾਂ ਜੋ ਅਸੀਂ ਲੋਕ ਆਜ਼ਾਦ ਹਵਾ ’ਚ ਸਾਹ ਲੈ ਸਕੀਏ। ਸਾਨੂੰ ਆਪਣੇ ਸ਼ਹੀਦਾਂ ’ਤੇ ਮਾਣ ਹੈ, ਪਰ ਕਾਲੇ ਅੰਗਰੇਜ਼ਾਂ ਨੇ ਜੋ ਸੋਨੇ ਦੀ ਚਿੜੀ ਨਾਮ ਨਾਲ ਜਾਣੇ ਜਾਂਦੇ ਭਾਰਤ ਦਾ ਹਾਲ ਕੀਤਾ ਹੈ, ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ। ਵਪਾਰਕ ਘਰਾਣਿਆਂ ਦੇ ਹਿੱਤਾਂ ਖ਼ਾਤਰ ਆਮ ਲੋਕਾਂ, ਮਜ਼ਦੂਰਾਂ ਨੂੰ ਲਤਾੜਿਆ ਜਾਂਦਾ ਹੈ।
ਇਸ ਮੌਕੇ ਵਾਈਸ ਪ੍ਰਧਾਨ ਬਲਜਿੰਦਰ ਸ਼ਾਹ ਨੇ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਵਾਂਗ ਆਪਣੇ ਨਿੱਜੀ ਹਿੱਤ ਛੱਡ ਕੇ ਜ਼ਾਲਮ ਸਰਕਾਰਾਂ ਵਿਰੁੱਧ ਲਾਮਬੰਦ ਹੋਣਾ ਚਾਹੀਦਾ ਹੈ। ਇਸ ਮੌਕੇ ਸੋਨੀ ਪਹਿਲਵਾਨ, ਸੈਕਟਰੀ, ਰਣਜੀਤ ਸਿੰਘ, ਗੁਰਸਾਹਿਬ ਸਿੰਘ, ਸ਼ਰਧਾ ਸਿੰਘ, ਦਵਿੰਦਰ ਸਿੰਘ, ਸੁਖਚੈਨ ਸਿੰਘ, ਗੋਰਾ ਸਿੰਘ, ਸਨਦੀਪ ਸਿੰਘ, ਅਮਨਦੀਪ ਸਿੰਘ, ਡਾ. ਪ੍ਰਗਟ ਸਿੰਘ, ਬਲਵਿੰਦਰ ਸਿੰਘ, ਹਰਮਨਦੀਪ ਨੰਬਰਦਾਰ, ਜੱਸਾ ਦੋਧੀ, ਨਿੱਕਾ, ਹਰਮਨ, ਅਰਮਾਨਦੀਪ ਸਿੰਘ, ਰਣਜੀਤ ਸਿੰਘ ਪਨਗੋਟਾ, ਸੰਦੀਪ ਸਿੰਘ ਬਿੱਲਾ, ਅਨਮੋਲ ਸਿੰਘ, ਅਮਰਜੀਤ ਸਿੰਘ ਮੈਂਬਰਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।