ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨਤਾਰਨ ਦੀ ਹੋਈ ਚੋਣ
ਭੈਲ ਵੱਲੋਂ ਪਿਛਲੀ ਸਭਾ ਦੇ ਅਹੁਦੇਦਾਰਾਂ ਦੇ ਕੰਮ ਕਾਰ ‘ਤੇ ਤਸੱਲੀ ਪ੍ਰਗਟ ਕਰਦੇ ਹੋਏ ਸੰਤੁਸ਼ਟੀ ਪ੍ਰਗਟ ਕੀਤੀ।
Publish Date: Sun, 29 Mar 2026 04:20 PM (IST)
Updated Date: Mon, 30 Mar 2026 04:00 AM (IST)
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਭਾਈ ਮੋਹਣ ਸਿੰਘ ਵੈਦ ਯਾਦਗਾਰੀ ਲਾਇਬਰੇਰੀ ਤਰਨਤਾਰਨ ਵਿਖੇ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨਤਾਰਨ ਦੇ ਸਰਪ੍ਰਸਤ ਬਲਬੀਰ ਸਿੰਘ ਭੈਲ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਹੋਈ। ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ ਨੇ ਪਿਛਲੇ ਸਮੇਂ ਦੌਰਾਨ ਸਭਾ ਦੀਆਂ ਸਰਗਰਮੀਆਂ ਦਾ ਵੇਰਵਾ ਮੀਟਿੰਗ ’ਚ ਪੇਸ਼ ਕੀਤਾ ਤੇ ਸਭਾ ਦੀ ਬਾਡੀ ਨੂੰ ਭੰਗ ਕਰਨ ਦਾ ਐਲਾਨ ਕੀਤਾ। ਹਾਜ਼ਰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਨਵੀਂ ਚੋਣ ਕਰਵਾਉਣ ਲਈ ਬਲਬੀਰ ਸਿੰਘ ਭੈਲ ਨੂੰ ਬਤੌਰ ਕਨਵੀਨਰ ਨਿਯੁਕਤ ਕੀਤਾ ਗਿਆ। ਭੈਲ ਵੱਲੋਂ ਪਿਛਲੀ ਸਭਾ ਦੇ ਅਹੁਦੇਦਾਰਾਂ ਦੇ ਕੰਮ ਕਾਰ ‘ਤੇ ਤਸੱਲੀ ਪ੍ਰਗਟ ਕਰਦੇ ਹੋਏ ਸੰਤੁਸ਼ਟੀ ਪ੍ਰਗਟ ਕੀਤੀ। ਸਭਾ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਕੀਤੀ। ਸਰਬ ਸੰਮਤੀ ਨਾਲ ਦੋ ਸਾਲ ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਸਵਿੰਦਰ ਸਿੰਘ ਢਿੱਲੋਂ ਪ੍ਰਧਾਨ, ਬਲਬੀਰ ਸਿੰਘ ਲਹਿਰੀ ਮੀਆਂਪੁਰ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਚਾਹਲ ਜਨਰਲ ਸਕੱਤਰ ਨਿਯੁਕਤ ਕੀਤੇ ਗਏ। ਹਾਊਸ ਵੱਲੋਂ ਸਰਬ ਸੰਮਤੀ ਨਾਲ ਚੁਣੇ ਗਏ ਅਹੁਦੇਦਾਰਾਂ ਨੂੰ ਬਾਕੀ ਬਾਡੀ ਚੁਣਨ ਦੇ ਅਧਿਕਾਰ ਦਿੱਤੇ ਗਏ।
ਮੀਟਿੰਗ ’ਚ ਬਲਬੀਰ ਸਿੰਘ ਭੈਲ, ਜਸਵਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਮਾਣੋਚਾਹਲ, ਗੁਰਿੰਦਰਪਾਲ ਸਿੰਘ, ਬਲਬੀਰ ਸਿੰਘ ਬੇਲੀ, ਬਲਬੀਰ ਸਿੰਘ ਲਹਿਰੀ ਮੀਆਂਪੁਰਾ, ਹਰਕਿਰਤ ਸਿੰਘ, ਕਾਮਰੇਡ ਚਰਨ ਸਿੰਘ, ਗੁਰਚਰਨ ਸਿੰਘ ਸਭਰਾ, ਗਿਆਨੀ ਗੁਰਮੀਤ ਸਿੰਘ ਨੂਰਦੀ, ਦੀਦਾਰ ਸਿੰਘ ਲਾਈਬ੍ਰੇਰੀਅਨ, ਵਿਜੇ ਕੁਮਾਰ ਵਾਹੀ ਪੱਟੀ ਆਦਿ ਵੀ ਹਾਜ਼ਰ ਸਨ। ਢਿੱਲੋਂ ਨੇ ਸਭਾ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।