ਵਿਦਿਆਰਥੀਆਂ ਨੇ ਐੱਚਡੀਐੱਫਸੀ ਬੈਂਕ ਦਾ ਕੀਤਾ ਦੌਰਾ
ਗੁਰੂ ਅਰਜਨ ਦੇਵ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਐੱਚਡੀਐੱਫਸੀ ਬੈਂਕ ਦਾ ਕੀਤਾ ਦੌਰਾ
Publish Date: Thu, 22 Jan 2026 04:45 PM (IST)
Updated Date: Fri, 23 Jan 2026 04:04 AM (IST)

ਬੈਂਕ ਮੈਨੇਜਰ ਰਾਹੁਲ ਪਠਾਨੀਆਂ ਨੇ ਵਿਦਿਆਰਥੀਆਂ ਦੇ ਗਿਆਨ ’ਚ ਕੀਤਾ ਵਾਧਾ ਰਾਕੇਸ਼ ਨਈਅਰ, •ਪੰਜਾਬੀ ਜਾਗਰਣ, ਚੋਹਲਾ ਸਾਹਿਬ : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਫ਼ਲਤਾ ਪੂਰਵਕ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ, ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ, ਪ੍ਰੋਫੈਸਰ ਪਰਮਜੀਤ ਕੌਰ ਦੀ ਦੇਖ-ਰੇਖ ਹੇਠ 2 ਕਾਮਰਸ ਅਤੇ ਬੀ ਕਾਮ ਦੇ ਵਿਦਿਆਰਥੀਆਂ ਨੂੰ ਐੱਚਡੀਐੱਫਸੀ ਬੈਂਕ ਚੋਹਲਾ ਸਾਹਿਬ ਦਾ ਦੌਰਾ ਕਰਵਾਇਆ ਗਿਆ। ਜਿਸ ਵਿਚ ਬੈਂਕ ਦੇ ਮੈਨੇਜਰ ਰਾਹੁਲ ਪਠਾਨੀਆ ਵਲੋਂ ਵਿਦਿਆਰਥੀਆਂ ਨੂੰ ਡਿਜੀਟਲ ਬੈਂਕਿੰਗ, ਸਟੋਕ ਟ੍ਰੇਡਿੰਗ, ਸ਼ੇਅਰ ਮਾਰਕਿਟਿੰਗ, ਵੋਚਰ ਫਿਲਿੰਗ ਅਤੇ ਫੋਨ ਐੱਪ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਾਡੀ ਰੋਜ਼ਾਨਾ ਜ਼ਿੰਦਗੀ ਅਤੇ ਕੰਮ ਕਾਜ ਵਿਚ ਬੈਂਕ ਦੀ ਕੀ ਮਹੱਤਤਾ ਉਸ ਬਾਰੇ ਵੀ ਦੱਸਿਆ ਗਿਆ। ਇਸੇ ਦੌਰਾਨ ਬੈਂਕ ਮੈਨੇਜਰ ਨੇ ਦੱਸਿਆ ਕਿ ਜੇਕਰ ਵਿਦਿਆਰਥੀ ਬੈਂਕ ਵਿਚ ਨੌਕਰੀ ਕਰਨਾ ਚਾਹੁੰਦੇ ਹਨ ਤਾਂ ਕਿਵੇਂ ਉਹ ਵੱਖ-ਵੱਖ ਕੋਰਸਾਂ ਨੂੰ ਲੈ ਕੇ ਜਿਵੇਂ ਕਿ ਬੀ ਕਾਮ, ਬੀਬੀਏ, ਐੱਮਬੀਏ, ਬੀਏ ਇਕਨਾਮਿਕਸ ਆਦਿ ਕੋਰਸਾਂ ਨੂੰ ਵਿਸ਼ੇ ਦੇ ਤੌਰ ਤੇ ਪੜ੍ਹ ਕੇ ਬੈਂਕਾਂ ਵਿਚ ਨੌਕਰੀ ਪ੍ਰਾਪਤ ਕਰ ਸਕਦੇ ਹਨ। ਵਿਦਿਆਰਥੀਆਂ ਦੁਆਰਾ ਕੀਤੇ ਗਏ ਪ੍ਰਸ਼ਨਾਂ ਦੇ ਉੱਤਰ ਦੇ ਕੇ ਉਨ੍ਹਾਂ ਨੂੰ ਸੰਤੁਸ਼ਟ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਮਨਪ੍ਰੀਤ ਕੌਰ, ਪ੍ਰੋਫੈਸਰ ਸੰਦੀਪ ਕੌਰ ਅਤੇ ਪ੍ਰੋਫੈਸਰ ਅੰਮ੍ਰਿਤਪ੍ਰੀਤ ਕੌਰ ਹਾਜਰ ਸਨ। ਇਸ ਦੌਰੇ ਨਾਲ ਵਿਦਿਆਰਥੀਆਂ ਦੇ ਵਿਚ ਪ੍ਰਯੋਗੀ ਗਿਆਨ ਵਿਚ ਵਾਧਾ ਹੋਇਆ ਅਤੇ ਵਿਦਿਆਰਥੀਆਂ ਵਲੋਂ ਇਸ ਦੌਰੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਨੇ ਬੋਲਦਿਆਂ ਹੋਇਆ ਦੱਸਿਆ ਕਿ ਵਿਦਿਆਰਥੀਆਂ ਨੂੰ ਵਿਵਹਾਰਿਕ ਅਤੇ ਪ੍ਰਯੋਗੀ ਸਿੱਖਿਆ ਦੇਣ ਦੇ ਲਈ ਉਨ੍ਹਾਂ ਨੂੰ ਇਸ ਤਰੀਕੇ ਨਾਲ ਅਲੱਗ-ਅਲੱਗ ਸਥਾਨਿਕ ਖੇਤਰਾਂ ਤੇ ਲਿਜਾ ਕੇ ਵਿਵਹਾਰਿਕ ਗਿਆਨ ਦਿੱਤਾ ਜਾਵੇਗਾ, ਤਾਂ ਕਿ ਵਿਦਿਆਰਥੀਆਂ ਦੇ ਵਿੱਚ ਹਰ ਚੀਜ਼ ਨੂੰ ਜਾਣ ਕੇ ਉਹਦੇ |ਚ ਵਿਚਰ ਕੇ ਗਿਆਨ ਹਾਸਿਲ ਕਰਨ ਦੇ ਵੱਧ ਤੋਂ ਵੱਧ ਮੌਕੇ ਮਿਲਣ।