ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਵਚਨਬੱਧ - ਡਿਪਟੀ ਕਮਿਸ਼ਨਰ
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਐੱਸਸੀ ਸਾਲ 2025-26 ਦੌਰਾਨ ਕੁੱਲ 1594 ਕੇਸ ਸੈਕਸ਼ਨ ਕੀਤੇ ਗਏ ਹਨ ਤੇ 1480 ਕੇਸ ਪਾਸ ਹੋ ਗਏ ਹਨ।
Publish Date: Tue, 20 Jan 2026 05:15 PM (IST)
Updated Date: Wed, 21 Jan 2026 04:06 AM (IST)

ਅਸ਼ੀਰਵਾਦ ਸਕੀਮ ਤਹਿਤ 1893 ਦੀ ਆਨ-ਲਾਈਨ ਅਦਾਇਗੀ ਕੀਤੀ ਫ੍ਰੀਸ਼ਿੱਪ ਕਾਰਡ ਲਈ ਜ਼ਿਲ੍ਹੇ ਵਿੱਚੋਂ 3385 ਕੇਸ ਪਾਸ ਕੀਤੇ ਗਏ ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਤਰਨਤਾਰਨ ਵੱਲੋਂ ਲੋੜਵੰਦਾਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਪੂਰੀ ਸੁਹਿਰਦਤਾ ਨਾਲ ਯਤਨ ਲਗਾਤਾਰ ਜਾਰੀ ਹਨ। ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਦਫ਼ਤਰ, ਤਰਨਤਾਰਨ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਵੇਰਵਾ ਸਾਂਝਾ ਕਰਦਿਆਂ ਡਿਪਟੀ ਕਮਿਸ਼ਨਰ, ਤਰਨਤਾਰਨ ਰਾਹੁਲ ਆਈਏਐੱਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਯੋਗ ਤੇ ਲੋੜਵੰਦ ਲਾਭਪਾਤਰੀਆਂ ਨੂੰ ਅਸ਼ੀਰਵਾਦ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਨਵਰੀ 2025 ਤੋਂ ਨਵੰਬਰ 2025 ਤੱਕ ਪ੍ਰਾਪਤ ਹੋਏ 2997 ਕੇਸਾਂ ’ਚੋਂ ਜਨਵਰੀ 2025 ਤੋਂ ਜੂਨ 2025 ਤੱਕ ਕੁੱਲ 1893 ਕੇਸਾਂ ਦੀ ਅਦਾਇਗੀ ਆਨ-ਲਾਈਨ ਹੋ ਚੁੱਕੀ ਹੈ ਤੇ ਅਸ਼ੀਰਵਾਦ ਸਕੀਮ ਦੀ ਰਕਮ ਲਾਭਪਾਤਰੀਆਂ ਦੇ ਬੈਂਕ ਖਾਤਿਆਂ ’ਚ ਪਹੁੰਚ ਗਈ ਹੈ। ਰਾਜ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਦੇ ਬਕਾਇਆ ਕੇਸਾਂ ਦੀ ਅਦਾਇਗੀ ਵੀ ਜਲਦ ਕੀਤੀ ਜਾ ਰਹੀ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ/ਫ੍ਰੀਸ਼ਿਪ ਕਾਰਡ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਸਾਲ 2025-26 ਦੌਰਾਨ ਫ੍ਰੀਸ਼ਿਪ ਕਾਰਡ ਲਈ ਜ਼ਿਲ੍ਹੇ ’ਚੋਂ 3385 ਕੇਸ ਪਾਸ ਕੀਤੇ ਗਏ ਹਨ ਤੇ ਕੋਈ ਵੀ ਕੇਸ ਪੈਂਡਿੰਗ ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਐੱਸਸੀ ਸਾਲ 2025-26 ਦੌਰਾਨ ਕੁੱਲ 1594 ਕੇਸ ਸੈਕਸ਼ਨ ਕੀਤੇ ਗਏ ਹਨ ਤੇ 1480 ਕੇਸ ਪਾਸ ਹੋ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਸਿਰਫ਼ 114 ਕੇਸ ਹੀ ਪੈਂਡਿੰਗ ਹਨ, ਜਿਨ੍ਹਾਂ ਨੂੰ ਕਲੀਅਰ ਕਰਨ ਲਈ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅੰਤਰਜਾਤੀ ਵਿਆਹ ਸਕੀਮ ਤਹਿਤ ਕੁੱਲ 6 ਕੇਸ ਪ੍ਰਾਪਤ ਹੋਏ ਸਨ, ਜਿਨ੍ਹਾਂ ਨੂੰ ਅਗਲੇਰੀ ਯੋਗ ਕਾਰਵਾਈ ਲਈ ਸਰਕਾਰ ਕੋਲ ਭੇਜਿਆ ਗਿਆ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚੇ।