ਜਮਹੂਰੀ ਕਿਸਾਨ ਸਬਾ ਨੇ ਫੂਕਿਆ ਥਾਣਾ ਭਿੱਖੀਵਿੰਡ ਦੇ ਮੁਖੀ ਦਾ ਪੁਤਲਾ
ਪੁਲਿਸ ਦੇ ਕਿਸੇ ਉੱਚ ਅਫ਼ਸਰ ਤੋਂ ਪੜਤਾਲ ਕਰਵਾ ਕੇ ਉਕਤ ਕਰਮਚਾਰੀ ’ਤੇ ਕਾਰਵਾਈ ਕੀਤੀ ਜਾਵੇ
Publish Date: Sun, 05 Apr 2026 08:26 PM (IST)
Updated Date: Mon, 06 Apr 2026 04:11 AM (IST)
ਰਾਜਨ ਚੋਪੜਾ,•ਪੰਜਾਬੀ ਜਾਗਰਣ, ਭਿੱਖੀਵਿੰਡ : ਜਮਹੂਰੀ ਕਿਸਾਨ ਸਭਾ ਦੀ ਬ੍ਰਾਂਚ ਕੰਬੋਕੇ ਨੇ ਥਾਣਾ ਭਿੱਖੀਵਿੰਡ ਦਾ ਪੁਤਲਾ ਸਾੜਿਆ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਤੇ ਮਜ਼ਦੂਰਾਂ ਨੇ ਹਿੱਸਾ ਲਿਆ। ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਕੇਵਲ ਸਿੰਘ ਕੰਬੋਕੇ ਨੇ ਕਿਹਾ ਕਿ ਥਾਣੇ ਦਾ ਇਕ ਕਰਮਚਾਰੀ ਨਸ਼ੇ ਦੇ ਸੁਦਾਗਰਾਂ ਦੀ ਪੁਸ਼ਤ ਪਨਾਹੀ ਕਰ ਰਿਹਾ ਹੈ। ਉਕਤ ਕਰਮਚਾਰੀ ਨੇ ਭਿੱਖੀਵਿੰਡ ਦੇ ਇਕ ਮਜ਼ਦੂਰ ਪਰਿਵਾਰ ਨਾਲ ਬੇਇਨਸਾਫ਼ੀ ਕੀਤੀ ਹੈ। ਆਗੂਆਂ ਨੇ ਡੀਐੱਸਪੀ ਭਿੱਖੀਵਿੰਡ ਤੇ ਐੱਸਐੱਸਪੀ ਤੋਂ ਮੰਗ ਕਰਦਿਆਂ ਕਿਹਾ ਕਿ ਪੁਲਿਸ ਦੇ ਕਿਸੇ ਉੱਚ ਅਫ਼ਸਰ ਤੋਂ ਪੜਤਾਲ ਕਰਵਾ ਕੇ ਉਕਤ ਕਰਮਚਾਰੀ ’ਤੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜਥੇਬੰਦੀ ਦੇ ਆਗੂ ਬਲਦੇਵ ਸਿੰਘ ਕੰਬੋਕੇ, ਹਿਰਦੇਪਾਲ ਕੰਬੋਕੇ, ਨਿਸ਼ਾਨ ਸਿੰਘ ਕੰਬੋਕੇ, ਜਸਵੰਤ ਸਿੰਘ ਭਿੱਖੀਵਿੰਡ ਆਦਿ ਆਗੂ ਹਾਜ਼ਰ ਸਨ।