ਜਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ’ਚ 11 ਜਣਿਆਂ ’ਤੇ ਕੇਸ ਦਰਜ
ਜਮੀਨ ’ਤੇ ਕਬਜਾ ਕਰਨ ਦੇ ਦੋਸ਼ ਹੇਠ ਗਿਆਰਾਂ ਲੋਕਾਂ ’ਤੇ ਕੇਸ ਦਰਜ
Publish Date: Thu, 26 Mar 2026 07:32 PM (IST)
Updated Date: Fri, 27 Mar 2026 04:08 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਪਿੰਡ ਧੂੰਦਾ ਵਿਖੇ ਇਕ ਵਿਅਕਤੀ ਦੀ ਜਮੀਨ ਉੱਪਰ ਕਥਿਤ ਤੌਰ ’ਤੇ ਕਬਜਾ ਕਰ ਕੇ ਸਰਕਾਰੀ ਇੱਟਾਂ ਲਗਾਉਂਦਿਆਂ ਰਾਹ ਬਣਾ ਕੇ ਆਪਣੇ ਪਸ਼ੂ ਬੰਨ੍ਹ ਲੈਣ ਦੇ ਦੋਸ਼ ਹੇਠ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਗਿਆਰਾਂ ਲੋਕਾਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਣਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਧੂੰਦਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਸਰਵਣ ਸਿੰਘ ਪੁੱਤਰ ਦਲੀਪ ਸਿੰਘ, ਸਰਮੁੱਖ ਸਿੰਘ ਪੁੱਤਰ ਗੁਰਮੁੱਖ ਸਿੰਘ, ਡੋਗਰ ਸਿੰਘ, ਗੁਰਦੇਵ ਸਿੰਘ, ਜਗਜੀਤ ਸਿੰਘ ਤਿੰਨੇ ਭਰਾ ਪੁੱਤਰ ਸਰਵਣ ਸਿੰਘ, ਲੱਖਾ ਸਿੰਘ ਪੁੱਤਰ ਦਲੀਪ ਸਿੰਘ, ਜੁਗਰਾਜ ਸਿੰਘ ਪੁੱਤਰ ਲੱਖਾ ਸਿੰਘ, ਜੋਗਿੰਦਰ ਸਿੰਘ ਪੁੱਤਰ ਕਿਸ਼ਨ ਸਿੰਘ, ਅਮਰ ਸਿੰਗ ਪੁੱਤਕਰ ਜੋਗਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਧੂੰਦਾ ਅਤੇ ਸੁਖਪਾਲ ਸਿੰਘ ਨੇ ਉਸਦੀ ਜਮੀਨ ’ਤੇ ਰਸਤਾ ਬਣਾ ਕੇ ਸਰਕਾਰੀ ਇੱਟਾਂ ਲਗਾ ਦਿੱਤੀਆਂ ਸਨ ਅਤੇ ਪਟਵਾਰੀ ਵਾਕਫ ਹੋਣ ਦਾ ਡਰਾਵਾ ਦੇ ਕੇ ਕਿੱਲੇ ਗੱਡ ਕੇ ਆਪਣੇ ਪਸ਼ੂ ਉਨ੍ਹਾਂ ਦੀ ਜਮੀਨ ’ਤੇ ਬੰਨ੍ਹ ਕੇ ਕਬਜਾ ਕਰ ਲਿਆ। ਉਕਤ ਸ਼ਿਕਾਇਤ ਦੀ ਪੜਤਾਲ ਡੀਐੱਸਪੀ ਗੋਇੰਦਵਾਲ ਸਾਹਿਬ ਵਲੋਂ ਕਰਨ ਉਪਰੰਤ ਥਾਣਾ ਗੋਇੰਦਵਾਲ ਸਾਹਿਬ ਵਿਖੇ ਉਕਤ ਸਾਰੇ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਦੀ ਅਗਲੀ ਜਾਂਚ ਏਐੱਸਆਈ ਨਿਸ਼ਾਨ ਸਿੰਘ ਵਲੋਂ ਕੀਤੀ ਜਾ ਰਹੀ ਹੈ।