ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਾਧੇ ਖਿਲਾਫ਼ ਕਾਂਗਰਸ ਨੇ ਕੀਤਾ ਰੋਸ ਪ੍ਰਦਰਸ਼ਨ
ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਦੀ ਅਗਵਾਈ ਹੇਠ ਤਰਨਤਾਰਨ ਸ਼ਹਿਰ ’ਚ ਮੋਦੀ ਸਰਕਾਰ ਖਿਲਾਫ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਰੋਹੀ ਪੁਲ ਨਜ਼ਦੀਕ ਸਿਵਲ ਹਸਪਤਾਲ ਤਰਨਤਾਰਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਲੰਘਿਆ। ਇਸ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਘੋੜਾ ਰੇਹੜੀ ’ਤੇ ਸਵਾਰ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮਹਿੰਗਾਈ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ ਗਿਆ ਅਤੇ ਬੋਹੜੀ ਚੌਂਕ ਤਰਨਤਾਰਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਤਰਨਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਨਾਕਾਮ ਆਰਥਿਕ ਨੀਤੀਆਂ ਕਾਰਨ ਦੇਸ਼ ਦੀ ਆਮ ਜਨਤਾ ਮਹਿੰਗਾਈ ਦੀ ਭਾਰੀ ਮਾਰ ਹੇਠ ਦੱਬ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਕੀਤੇ ਜਾ ਰਹੇ ਵਾਧੇ ਨੇ ਲੋਕਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ। ਆਮ ਪਰਿਵਾਰਾਂ ਲਈ ਰਸੋਈ ਦਾ ਖਰਚ ਚਲਾਉਣਾ ਦਿਨੋਂ-ਦਿਨ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਭੁੱਲਰ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਵੱਲੋਂ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਹਾਸਿਲ ਕੀਤੀ ਗਈ ਸੀ, ਪਰ ਅੱਜ ਹਾਲਾਤ ਇਹ ਹਨ ਕਿ ਮਹਿੰਗਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਆਵਾਜਾਈ ਦਾ ਖਰਚ ਵਧਿਆ ਹੈ, ਜਿਸ ਦਾ ਸਿੱਧਾ ਅਸਰ ਖਾਣ-ਪੀਣ ਦੀਆਂ ਵਸਤਾਂ ਤੇ ਹੋਰ ਜ਼ਰੂਰੀ ਸਾਮਾਨ ਦੀਆਂ ਕੀਮਤਾਂ ਤੇ ਪਿਆ ਹੈ। ਇਸ ਨਾਲ ਕਿਸਾਨ, ਮਜ਼ਦੂਰ, ਵਪਾਰੀ, ਮੁਲਾਜ਼ਮ ਅਤੇ ਘਰੇਲੂ ਔਰਤਾਂ ਸਮੇਤ ਸਮਾਜ ਦਾ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ। ਰੋਸ ਮਾਰਚ ਦੌਰਾਨ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮਹਿੰਗਾਈ ਤੋਂ ਰਾਹਤ ਦੇਣ ਦੀ ਮੰਗ ਕੀਤੀ। ====== ਇਨ੍ਹਾਂ ਆਗੂਆਂ ਨੇ ਕੀਤੀ ਰੋਸ ਪ੍ਰਦਰਸ਼ਨ ’ਚ ਸ਼ਮੂਲੀਅਤ ਇਸ ਮੌਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਤਰਨਤਾਰਨ ਹਲਕੇ ਤੋਂ ਕਾਂਗਰਸ ਦੇ ਇੰਚਾਰਜ ਕਰਨਬੀਰ ਸਿੰਘ ਬੁਰਜ, ਗੁਰਵਿੰਦਰ ਸਿੰਘ ਬੌਬੀ ਤਖਤੂਚੱਕ, ਪਵਨਜੀਤ ਸਿੰਘ ਖਾਲਸਾ, ਸੁਖਚੈਨ ਸਿੰਘ ਕੱਕਾ ਕੰਡਿਆਲਾ, ਸਿਮਰਨਜੀਤ ਸਿੰਘ ਬਹਿਲਾ, ਗੁਰਸ਼ਰਨ ਸਿੰਘ ਗੋਰਾ, ਲੱਖਾ ਸਿੰਘ ਬਹਿਲਾ, ਦਿਲਬਾਗ ਸਿੰਘ, ਸਕੱਤਰ ਸਿੰਘ ਰਾਮਰੌਣੀ, ਭਾਗ ਸਿੰਘ, ਰਵਿੰਦਰ ਸਿੰਘ, ਸਤਨਾਮ ਸਿੰਘ, ਨਿਸ਼ਾਨ ਸਿੰਘ, ਚਮਕੌਰ ਸਿੰਘ ਲਾਡੀ, ਤਲਵਿੰਦਰ ਸਿੰਘ, ਜਸਵੰਤ ਸਿੰਘ ਪਲਾਸੌਰ, ਹਰਜੋਤ ਸਿੰਘ ਛਾਪਾ, ਅੰਮ੍ਰਿਤਬੀਰ ਸਿੰਘ ਭੁੱਚਰ, ਸੁਖਬੀਰ ਸਿੰਘ ਭੁੱਚਰ, ਚਰਨਜੀਤ ਸਿੰਘ, ਹੀਰਾ ਸਿੰਘ ਮੱਲ੍ਹੀ, ਅੰਗਰੇਜ਼ ਸਿੰਘ ਖੱਬੇ, ਸੁਮੀਤ ਸਿੰਧੀ, ਅਵਤਾਰ ਸਿੰਘ ਤਨੇਜਾ, ਹਰਚੰਦ ਸਿੰਘ ਨਦੋਹਰ ਜ਼ਿਲ੍ਹਾ ਚੇਅਰਮੈਨ ਐੱਸਸੀ ਵਿੰਗ, ਨਵਰੂਪ ਸਿੰਘ ਡਾਲੇਕੇ, ਅੱਪੂ, ਅਮਰਜੋਤ, ਅਮਰੀਕ ਸਿੰਘ, ਅਵਤਾਰ ਸਿੰਘ, ਬਸੰਤ ਲਾਲ, ਭੋਲੀ ਪ੍ਰਧਾਨ, ਡਿੰਪੀ ਮਹੰਤ, ਗੁਰਦੀਪ ਸਿੰਘ ਪਾਹਵਾ, ਹਰਦੀਪ ਸਿੰਘ ਬੱਬਲੂ, ਹਰਜੀਤ ਸਿੰਘ ਜੀਤੂ, ਲੱਕੀ ਭੁੱਲਰ, ਮੰਗਲ ਦਾਸ ਮੁਨੀਮ, ਮਨਜੀਤ ਸਿੰਘ ਮਿੰਟਾ, ਮਾਸਟਰ ਸ਼ਕਤੀ ਸ਼ਰਮਾ, ਪਰਦੀਪ ਕੁਮਾਰ ਲਿਟਲ, ਪ੍ਰਗਟ ਸਿੰਘ, ਸੁਖਦੇਵ ਸਿੰਘ, ਤਰਸੇਮ ਲਾਲ, ਤਰਸੇਮ ਸਿੰਘ ਮੁਰਾਦਪੁਰਾ, ਸੁਖਦੇਵ ਸਿੰਘ ਦੋਧੀ, ਹਰਮਨ ਸੇਖੋਂ, ਹਰਪ੍ਰੀਤ ਸਿੰਘ ਪੱਟੀ, ਕਰਨਬੀਰ ਸਿੰਘ ਕੌਂਸਲਰ, ਲਾਡੀ ਚੱਕ ਸਿਕੰਦਰ, ਸੰਨੀ ਬਹਿਲਾ, ਹਰਮਨ ਪਲਾਸੌਰ, ਕੁਲਬੀਰ ਨੂਰਦੀ, ਸੁਖਦੀਪ ਸਿੰਘ ਰਾਜੂ ਮਲੀਆ, ਕਰਮਜੀਤ ਸਿੰਘ, ਜਸਪਾਲ ਸਿੰਘ, ਮਖਤੂਲ ਸਿੰਘ, ਗੁਰਵਿੰਦਰ ਸਿੰਘ, ਮੰਗਲ ਸਿੰਘ, ਅੰਮ੍ਰਿਤ ਸ਼ੇਰ ਸਿੰਘ ਮੰਨਣ, ਪ੍ਰਦੀਪ ਸਿੰਘ ਸਰਪੰਚ ਕੋਟ ਦਸੰਧੀ ਮੱਲ, ਹੈਪੀ ਸਰਪੰਚ ਬਾਲੇ ਚੱਕ, ਗੁਰਪ੍ਰੀਤ ਸਿੰਘ ਗੋਲਡੀ, ਵਿੱਕੀ ਪੰਡੋਰੀ, ਕਰਮਜੀਤ ਸਿੰਘ ਬਹਿਲਾ, ਵਿੱਕੀ ਝਬਾਲ, ਰਮਨ ਕੁਮਾਰ ਚੇਅਰਮੈਨ ਝਬਾਲ, ਸਰਪੰਚ ਪ੍ਰਗਟ ਸਿੰਘ ਬਾਬਾ ਲੰਗਾਹ, ਜਸ਼ਨ ਪੰਡੋਰੀ, ਇੰਦਰਬੀਰ ਸਿੰਘ ਪਹੂਵਿੰਡ, ਰਮਨ ਮਾੜੀਮੇਘਾ, ਗੁਰਪ੍ਰਤਾਪ ਸਿੰਘ, ਗੁਰਮੀਤ ਸਿੰਘ ਸੈਡੀ, ਰਣਜੀਤ ਸਿੰਘ ਹੈਪੀ ਬਾਲੇਚੱਕ, ਗੁਰਜੀਤ ਸਿੰਘ ਸਰਪੰਚ, ਸਾਹਿਬ ਸਿੰਘ,ਸਰਪੰਚ ਸਟਾਲਨਜੀਤ ਸਿੰਘ, ਗੁਰਵਿੰਦਰ ਸਿੰਘ ਕੈਰੋ, ਮਨਜਿੰਦਰ ਸਿੰਘ ਕੈਰੋ, ਜੋਗਿੰਦਰ ਪਾਲ ਵੇਦੀ, ਸਰਪੰਚ ਹਰਜਿੰਦਰ ਸਿੰਘ ਚੰਬਲ, ਗੁਰਵੇਲ ਸਿੰਘ ਲੁਹਾਰੀਆ, ਜਗਪ੍ਰੀਤ ਸਿੰਘ ਚੀਮਾ, ਕੌਂਸਲਰ ਜਗਮੀਤ ਸਿੰਘ ਭੁੱਲਰ, ਸਰਪੰਚ ਮਨਜੀਤ ਸਿੰਘ ਮਰਾਣਾ ਮੱਖਣ ਸਿੰਘ ਹਰੀਕੇ, ਸਰਪੰਚ ਰਣਜੀਤ ਸਿੰਘ ਰਾਣਾ ਢੋਟੀਆਂ, ਇੰਦਰਜੀਤ ਸਿੰਘ ਢੋਟੀਆਂ, ਅਮਰਜੀਤ ਸਿੰਘ ਉਸਮਾ, ਸਾਹਿਬ ਸਿੰਘ ਚੌਧਰੀ ਵਾਲਾ, ਸਰਪੰਚ ਗੁਰਸੇਵਕ ਸਿੰਘ ਸ਼ਹੀਦ, ਸਰਪੰਚ ਹਰਚੰਦ ਸਿੰਘ ਨਦੋਹਰ, ਅਮਰਜੀਤ ਸਿੰਘ ਸਰਹਾਲੀ, ਸੁਖਦੇਵ ਸਿੰਘ ਸਰਹਾਲੀ, ਸੁਰਜੀਤ ਸਿੰਘ ਨੌਸ਼ਹਿਰਾ ਪੰਨੂਆ, ਗੁਰਦੇਵ ਸਿੰਘ ਗੈਬੀ, ਸਕੱਤਰ ਸਿੰਘ, ਸਰਪੰਚ ਸੁਖਦੇਵ ਸਿੰਘ ਅਲੀਪੁਰ, ਅਵਤਾਰ ਸਿੰਘ, ਹਰਬੀਰ ਸਿੰਘ, ਵਿਜੇ ਸ਼ਰਮਾ ਪ੍ਰਧਾਨ ਸ਼ਹਿਰੀ ਪੱਟੀ, ਅਤੇ ਵੱਡੀ ਗਿਣਤੀ ਵਿਚ ਪਾਰਟੀ ਆਗੂ, ਵਰਕਰ ਅਤੇ ਇਲਾਕਾ ਨਿਵਾਸੀ ਹਾਜਰ ਸਨ।