ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ : ਸੰਧੂ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾ ਕੇ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ : ਹਰਪ੍ਰੀਤ ਸਿੰਘ ਸੰਧੂ
Publish Date: Fri, 31 Jul 2026 06:37 PM (IST)
Updated Date: Fri, 31 Jul 2026 06:40 PM (IST)
ਪੱਟੀ ’ਚ ਕਾਂਗਰਸੀ ਵਰਕਰਾਂ ਦੀ ਹੋਈ ਭਰਵੀਂ ਮੀਟਿੰਗ ਵੱਡੀ ਗਿਣਤੀ ਵਿਚ ਵਰਕਰਾਂ ਨੇ ਕੀਤੀ ਸ਼ਮੂਲੀਅਤ ਬੱਲੂ ਮਹਿਤਾ •ਪੰਜਾਬੀ ਜਾਗਰਣ ਪੱਟੀ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਸੰਧੂ ਦੀ ਅਗਵਾਈ ਹੇਠ ਪੱਟੀ ਦੇ ਰੰਧਾਵਾ ਰਿਜ਼ੋਰਟ ਵਿਖੇ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਕਰਵਾਈ ਗਈ। ਇਸ ਮੌਕੇ ਵਿਧਾਨ ਸਭਾ ਹਲਕਾ ਪੱਟੀ ਦੇ ਵੱਖ-ਵੱਖ ਪਿੰਡਾਂ ਤੋਂ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਉਸ ਦੇ ਮਿਹਨਤੀ, ਸਮਰਪਿਤ ਤੇ ਵਫ਼ਾਦਾਰ ਵਰਕਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਲੋਕਾਂ ਦੀ ਭਲਾਈ, ਸਮਾਜਿਕ ਨਿਆਂ ਤੇ ਪੰਜਾਬ ਦੇ ਸਰਵਪੱਖੀ ਵਿਕਾਸ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਤੇ ਵਾਰਡ ਪੱਧਰ ’ਤੇ ਹੋਰ ਸਰਗਰਮ ਹੋਣ, ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਾਰਟੀ ਫੋਰਮ ਰਾਹੀਂ ਉਠਾਉਣ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਕਾਂਗਰਸ ਦੀ ਵਿਚਾਰਧਾਰਾ ਤੇ ਲੋਕ-ਹਿਤੈਸ਼ੀ ਨੀਤੀਆਂ ਨੂੰ ਹਰ ਘਰ ਤਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਹਲਕਾ ਪੱਟੀ ਵਿਚ ਕਾਂਗਰਸ ਦੀ ਮਜ਼ਬੂਤ ਟੀਮ ਮੌਜੂਦ ਹੈ ਤੇ ਵਰਕਰਾਂ ਦੀ ਏਕਤਾ, ਮਿਹਨਤ ਤੇ ਸਮਰਪਣ ਸਦਕਾ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਸਾਬਕਾ ਚੇਅਰਮੈਨ ਪੈਨਸ਼ਨ ਭਲਾਈ ਬੋਰਡ ਪੰਜਾਬ ਪ੍ਰਿੰਸੀਪਲ ਹਰਦੀਪ ਸਿੰਘ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿਚ ਵਿਕਾਸ ਤੇ ਲੋਕ-ਭਲਾਈ ਦੇ ਕੰਮ ਹੋਏ ਹਨ, ਉਨ੍ਹਾਂ ਵਿਚ ਕਾਂਗਰਸ ਪਾਰਟੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਮੀਟਿੰਗ ਦੌਰਾਨ ਵਰਕਰਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਅਹਿਦ ਲਿਆ। ਇਸ ਮੌਕੇ ਬਾਜ਼ ਸਿੰਘ ਬਾਹਮਣੀਵਾਲਾ, ਸੀਮਾ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਗੁਰਮੇਲ ਸਿੰਘ ਚੌਧਰੀਵਾਲਾ, ਗੁਰਬੀਰ ਸਿੰਘ ਗਲੈਡੀ ਮੰਡ, ਅਜੀਤ ਪੁਰੀ, ਚਮਨ ਲਾਲ ਅਰੋੜਾ, ਹਰੀਸ਼ ਸੂਦ, ਵਿਨੋਦ ਧਵਨ, ਮੋਹਿਤ ਪੁਰੀ, ਗੁਰਪ੍ਰੀਤ ਸਿੰਘ ਬੂਹ, ਵਤਨ ਬਾਠ, ਗੁਰਵਿੰਦਰ ਸਿੰਘ ਸਖੀਰਾ, ਗੁਰਭੇਜ ਸਿੰਘ ਧਾਰੀਵਾਲ, ਅੰਮ੍ਰਿਤ ਚੀਮਾ, ਮਨਜੀਤ ਸਿੰਘ ਸਭਰਾਂ, ਮੰਗਲ ਸਿੰਘ ਸਭਰਾਂ, ਮਾਸਟਰ ਪ੍ਰਗਟ ਸਿੰਘ ਨਬੀਪੁਰ, ਪ੍ਰਭਜੀਤ ਸਿੰਘ ਨਬੀਪੁਰ, ਨਿਰਮਲ ਸਿੰਘ ਮਰਹਾਣਾ, ਪੰਡਿਤ ਸੰਜੀਵ ਮਰਹਾਣਾ, ਹਰਦਿਆਲ ਸਿੰਘ ਦਦੇਹਰ ਸਾਹਿਬ, ਜਗਤਾਰ ਸਿੰਘ ਤਾਰੀ, ਪ੍ਰਮਜੀਤ ਸਿੰਘ ਸੰਧੂ, ਪ੍ਰਭ ਸੰਧੂ, ਦਿਲਬਾਗ ਸਿੰਘ ਦਦੇਹਰ ਸਾਹਿਬ, ਹਰਪ੍ਰੀਤ ਸਿੰਘ ਲੌਹੁਕਾ, ਮੁੱਖਾ ਸਿੰਘ, ਵਿਸ਼ਾਲ ਸਿੰਘ, ਟੋਨੀ ਪੱਟੀ, ਜਗਜੀਤ ਸਿੰਘ ਜਵੰਦਾ, ਦਰਸ਼ਨ ਸਿੰਘ ਨੌਸ਼ਹਿਰਾ ਪੰਨੂਆਂ, ਦਿਲਬਾਗ ਸਿੰਘ ਵਰਾਣਾ, ਜਤਿੰਦਰ ਸਿੰਘ ਨੰਦਪੁਰ, ਨਵੀਨ ਜਵੰਦਾ, ਪਵਨ ਕੁਮਾਰ, ਸ਼ੇਰਾ, ਨਵਦੀਪ ਸਿੰਘ ਪੱਟੀ, ਮੋਨੂੰ ਪਹਿਲਵਾਨ, ਅਮਨ ਭਾਰਦਵਾਜ, ਪ੍ਰਮਜੀਤ ਸਿੰਘ ਠੱਕਰਪੁਰਾ, ਜੋਬਨ ਠੱਕਰਪੁਰਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।