ਇੰਸਟਾਗ੍ਰਾਮ ਮੈਸੇਂਜਰ ਰਾਹੀਂ ਬਾਲ ਅਸ਼ਲੀਲਤਾ ਵਾਇਰਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਅਸ਼ਲੀਲ ਕੰਟੈਂਟ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ
ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਕੌਰ ਦੇ ਬਿਆਨਾਂ 'ਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸ ’ਚ ਦੋਸ਼ੀ ਦੀ ਪਛਾਣ ਕੀਤੀ ਜਾਣੀ ਅਜੇ ਬਾਕੀ ਹੈ। ਜਾਣਕਾਰੀ ਮੁਤਾਬਕ ਨੈਸ਼ਨਲ ਸਾਈਬਰ ਰਿਪੋਰਟਿੰਗ ਪੋਰਟਲ, ਜੋ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਗ੍ਰਹਿ ਮੰਤਰਾਲੇ) ਨਾਲ ਸਬੰਧਤ ਹੈ, 'ਤੇ NCMEC ਪੋਰਟਲ ਦੁਆਰਾ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਨਾਬਾਲਗ ਬੱਚਿਆਂ ਬਾਰੇ ਅਸ਼ਲੀਲ ਸਮੱਗਰੀ ਅਪਲੋਡ ਜਾਂ ਟ੍ਰਾਂਸਫ਼ਰ ਕੀਤੀ ਗਈ।
Publish Date: Thu, 17 Sep 2026 02:00 PM (IST)
Updated Date: Thu, 17 Sep 2026 02:05 PM (IST)
ਜਾਗਰਣ ਸੰਵਾਦਦਾਤਾ, ਤਰਨਤਾਰਨ। ਨੈਸ਼ਨਲ ਸਾਈਬਰ ਰਿਪੋਰਟਿੰਗ ਪੋਰਟਲ ਰਾਹੀਂ ਪਤਾ ਲੱਗਿਆ ਹੈ ਕਿ ਮੋਬਾਈਲ ਨੰਬਰ 87270-71325 ਦੇ ਨਾਂ 'ਤੇ ਚਲਾਈ ਜਾ ਰਹੀ ਜੀਮੇਲ ਆਈਡੀ navdeepdhillon88476@gmail.com ਅਤੇ ਇੰਸਟਾਗ੍ਰਾਮ ਯੂਜ਼ਰ ਨੇਮ choco-latte121 ਰਾਹੀਂ ਬੱਚਿਆਂ ਨਾਲ ਸਬੰਧਤ ਅਸ਼ਲੀਲ ਵੀਡੀਓ ਵਾਇਰਲ ਕੀਤੀ ਗਈ ਹੈ। ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਉਕਤ ਮਾਮਲੇ 'ਤੇ ਕਾਰਵਾਈ ਕਰਦਿਆਂ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਕੌਰ ਦੇ ਬਿਆਨਾਂ 'ਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸ ’ਚ ਦੋਸ਼ੀ ਦੀ ਪਛਾਣ ਕੀਤੀ ਜਾਣੀ ਅਜੇ ਬਾਕੀ ਹੈ। ਜਾਣਕਾਰੀ ਮੁਤਾਬਕ ਨੈਸ਼ਨਲ ਸਾਈਬਰ ਰਿਪੋਰਟਿੰਗ ਪੋਰਟਲ, ਜੋ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਗ੍ਰਹਿ ਮੰਤਰਾਲੇ) ਨਾਲ ਸਬੰਧਤ ਹੈ, 'ਤੇ NCMEC ਪੋਰਟਲ ਦੁਆਰਾ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਨਾਬਾਲਗ ਬੱਚਿਆਂ ਬਾਰੇ ਅਸ਼ਲੀਲ ਸਮੱਗਰੀ ਅਪਲੋਡ ਜਾਂ ਟ੍ਰਾਂਸਫ਼ਰ ਕੀਤੀ ਗਈ।
ਜਿਸ 'ਤੇ ਬਕਾਇਦਾ ਟਿਪਲਾਈਨ ਰਿਪੋਰਟ ਜਨਰੇਟ ਕੀਤੀ ਜਾਂਦੀ ਹੈ। ਇਸ ਬਾਰੇ ਇੰਸਪੈਕਟਰ ਹਰਵਿੰਦਰ ਕੌਰ ਨੇ NCRB ਪੋਰਟਲ ਨੂੰ ਖੋਲ੍ਹ ਕੇ ਚੈੱਕ ਕੀਤਾ। ਟਿਪਲਾਈਨ ਨੰਬਰ 239112561 ਵਿੱਚ ਦਿੱਤੀਆਂ ਫ਼ਾਈਲਾਂ ਨੂੰ ਚੈੱਕ ਕੀਤਾ ਗਿਆ, ਜਿਸ ਦੌਰਾਨ ਟਿਪਲਾਈਨ ਵਿੱਚ ਵੀਡੀਓ ਕਲਿੱਪ ਪਾਏ ਗਏ, ਜੋ CSAM (Child Sexual Abuse Material) ਨਾਲ ਸਬੰਧਤ ਹਨ।
ਟਿਪਲਾਈਨ ਨੰਬਰ 239112561 ਵਿੱਚ ਦਿੱਤੀ ਜਾਣਕਾਰੀ ਮੁਤਾਬਕ ਉਕਤ ਸ਼ੱਕੀ ਵੀਡੀਓ ਮੋਬਾਈਲ ਨੰਬਰ 87270-71325 ਨਾਲ ਸਬੰਧਤ ਵਰਤੋਂਕਾਰ ਦੁਆਰਾ ਜੀਮੇਲ ਆਈਡੀ ਰਾਹੀਂ ਇੰਸਟਾਗ੍ਰਾਮ 'ਤੇ ਅੱਪਲੋਡ ਕੀਤੀ ਗਈ ਸੀ। ਇੰਸਪੈਕਟਰ ਹਰਵਿੰਦਰ ਕੌਰ ਨੇ ਦੱਸਿਆ ਕਿ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਕੇਸ ਦਰਜ ਕਰ ਲਿਆ ਗਿਆ ਹੈ।